Tuesday, 14th of July 2026

ਵੋਟਰ ਲਿਸਟ ਅਪਡੇਟ: ਜਲਦੀ ਭਰੋ ਆਪਣਾ SIR ਫਾਰਮ, ਨਹੀਂ ਤਾਂ ਵੋਟ ਪਾਉਣ ਤੋਂ ਰਹਿ ਜਾਓਗੇ ਵਾਂਝੇ, ਲਾਸਟ ਤਰੀਕ ਆ ਰਹੀ ਨੇੜੇ

'ਬੀ.ਐਲ.ਓ' ਰਾਹੀਂ ਵੋਟਰਾਂ ਦੇ ਘਰ-ਘਰ ਜਾ ਕੇ ਵੋਟਰ ਵੈਰੀਫਿਕੇਸ਼ਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਦੱਸ ਦਈਏ SIR ਫਾਰਮ ਭਰ ਕੇ ਦੇਣ ਦੀ ਤਰੀਕ ਵੀ ਨੇੜੇ ਆ ਰਹੀ ਹੈ। ਅਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਹਲਚਲ ਮੱਚੀ ਹੋਈ ਹੈ। ਕਰਨਾਟਕ ਵਿੱਚ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਚੱਲ ਰਹੀ 'ਸਪੈਸ਼ਲ ਇੰਟੈਂਸਿਵ ਰਿਵੀਜ਼ਨ' (SIR) ਪ੍ਰਕਿਰਿਆ ਸਬੰਧੀ ਪ੍ਰਸ਼ਾਸਨ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

Edited By: Lajwinder Kaur | Updated at: July 14th 2026 02:30 PM
Trending News
ਵੋਟਰ ਲਿਸਟ ਅਪਡੇਟ: ਜਲਦੀ ਭਰੋ ਆਪਣਾ SIR ਫਾਰਮ, ਨਹੀਂ ਤਾਂ ਵੋਟ ਪਾਉਣ ਤੋਂ ਰਹਿ ਜਾਓਗੇ ਵਾਂਝੇ, ਲਾਸਟ ਤਰੀਕ ਆ ਰਹੀ ਨੇੜੇ

ਵੋਟਰ ਲਿਸਟ ਅਪਡੇਟ: ਜਲਦੀ ਭਰੋ ਆਪਣਾ SIR ਫਾਰਮ, ਨਹੀਂ ਤਾਂ ਵੋਟ ਪਾਉਣ ਤੋਂ ਰਹਿ ਜਾਓਗੇ ਵਾਂਝੇ, ਲਾਸਟ ਤਰੀਕ ਆ ਰਹੀ ਨੇੜੇ

ਪੰਜਾਬ ਸਮੇਤ 19 ਸੂਬਿਆਂ ਦੇ ਵਿੱਚ ਇਸ ਸਮੇਂ SIR ਦੀ ਪ੍ਰਕਿਰਿਆ ਚੱਲ ਰਹੀ ਹੈ। 'ਬੀ.ਐਲ.ਓ' ਰਾਹੀਂ ਵੋਟਰਾਂ ਦੇ ਘਰ-ਘਰ ਜਾ ਕੇ ਵੋਟਰ ਵੈਰੀਫਿਕੇਸ਼ਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਦੱਸ ਦਈਏ SIR ਫਾਰਮ ਭਰ ਕੇ ਦੇਣ ਦੀ ਤਰੀਕ ਵੀ ਨੇੜੇ ਆ ਰਹੀ ਹੈ। ਅਜਿਹੇ ਦੇ ਵਿੱਚ ਲੋਕਾਂ ਦੇ ਵਿੱਚ ਹਲਚਲ ਮੱਚੀ ਹੋਈ ਹੈ। ਕਰਨਾਟਕ ਵਿੱਚ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਚੱਲ ਰਹੀ 'ਸਪੈਸ਼ਲ ਇੰਟੈਂਸਿਵ ਰਿਵੀਜ਼ਨ' (SIR) ਪ੍ਰਕਿਰਿਆ ਸਬੰਧੀ ਪ੍ਰਸ਼ਾਸਨ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਧਾਰਵਾੜ ਦੀ ਡਿਪਟੀ ਕਮਿਸ਼ਨਰ ਸਨੇਹਲ ਆਰ. ਨੇ ਸਪੱਸ਼ਟ ਕੀਤਾ ਹੈ ਕਿ ਵੋਟਰਾਂ ਲਈ ਆਪਣਾ ਐਨਿਊਮਰੇਸ਼ਨ ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 29 ਜੁਲਾਈ, 2026 ਤੈਅ ਕੀਤੀ ਗਈ ਹੈ ਅਤੇ ਇਸ ਮਿਤੀ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ।

ਵੋਟਰਾਂ ਲਈ ਜ਼ਰੂਰੀ ਜਾਣਕਾਰੀ

ਫਾਰਮ ਜਮ੍ਹਾ ਕਰਨਾ ਲਾਜ਼ਮੀ: ਜਿਹੜੇ ਯੋਗ ਵੋਟਰ ਨਿਰਧਾਰਤ ਸਮੇਂ ਦੇ ਅੰਦਰ ਆਪਣਾ ਐਨਿਊਮਰੇਸ਼ਨ ਫਾਰਮ ਜਮ੍ਹਾ ਨਹੀਂ ਕਰਵਾਉਣਗੇ, ਉਨ੍ਹਾਂ ਦਾ ਨਾਮ ਆਉਣ ਵਾਲੀ 'ਡਰਾਫਟ ਇਲੈਕਟੋਰਲ ਰੋਲ' (Draft Electoral Roll) ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਲਈ, ਵੋਟਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਖਰੀ ਮਿਤੀ ਦਾ ਇੰਤਜ਼ਾਰ ਨਾ ਕਰਨ ਅਤੇ ਤੁਰੰਤ ਆਪਣੀ ਪ੍ਰਕਿਰਿਆ ਪੂਰੀ ਕਰਨ।

ਸੁਧਾਰ ਦਾ ਮੌਕਾ: ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਡਰਾਫਟ ਵੋਟਰ ਲਿਸਟ ਜਾਰੀ ਹੋਣ ਤੋਂ ਬਾਅਦ ਕਿਸੇ ਵੋਟਰ ਨੂੰ ਕੋਈ ਗਲਤੀ ਨਜ਼ਰ ਆਉਂਦੀ ਹੈ ਜਾਂ ਉਹ ਕੋਈ ਇਤਰਾਜ਼ ਦਰਜ ਕਰਵਾਉਣਾ ਚਾਹੁੰਦਾ ਹੈ, ਤਾਂ ਪ੍ਰਸ਼ਾਸਨ ਵੱਲੋਂ ਬਾਅਦ ਵਿੱਚ ਸੁਧਾਰ ਕਰਨ ਅਤੇ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਜ਼ਰੂਰ ਦਿੱਤਾ ਜਾਵੇਗਾ।

ਇਸ ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਅੱਪ-ਟੂ-ਡੇਟ ਅਤੇ ਗਲਤੀ-ਮੁਕਤ ਬਣਾਉਣਾ ਹੈ। ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਤੰਤਰੀ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਸਮਾਂ ਰਹਿੰਦੇ ਆਪਣੀ ਜਾਣਕਾਰੀ ਵੋਟਰ ਸੂਚੀ ਵਿੱਚ ਦਰਜ ਕਰਵਾਉਣ।

ਡਰਾਫਟ ਵੋਟਰ ਲਿਸਟ ਕਦੋਂ ਜਾਰੀ ਹੋਵੇਗੀ?

ਡਿਪਟੀ ਕਮਿਸ਼ਨਰ ਅਨੁਸਾਰ, ਡਰਾਫਟ ਇਲੈਕਟੋਰਲ ਰੋਲ (ਵੋਟਰ ਸੂਚੀ) 5 ਅਗਸਤ ਨੂੰ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਵੋਟਰਾਂ ਨੂੰ ਆਪਣੀ ਜਾਣਕਾਰੀ ਦੀ ਜਾਂਚ ਕਰਨ ਦਾ ਪੂਰਾ ਮੌਕਾ ਮਿਲੇਗਾ। ਜੇਕਰ ਕਿਸੇ ਦੇ ਨਾਮ, ਪਤੇ ਜਾਂ ਕਿਸੇ ਹੋਰ ਜਾਣਕਾਰੀ ਵਿੱਚ ਕੋਈ ਗਲਤੀ ਹੁੰਦੀ ਹੈ, ਤਾਂ ਉਹ ਇਸ ਨੂੰ ਦਰੁਸਤ ਕਰਵਾਉਣ ਲਈ ਅਰਜ਼ੀ ਦੇ ਸਕਦਾ ਹੈ।

ਗਲਤੀਆਂ ਸੁਧਾਰਨ ਅਤੇ ਇਤਰਾਜ਼ ਦਰਜ ਕਰਵਾਉਣ ਦਾ ਮੌਕਾ

ਡਰਾਫਟ ਵੋਟਰ ਲਿਸਟ ਜਾਰੀ ਹੋਣ ਤੋਂ ਬਾਅਦ, ਵੋਟਰ 5 ਅਗਸਤ ਤੋਂ 4 ਸਤੰਬਰ ਤੱਕ ਆਪਣੀ ਜਾਣਕਾਰੀ ਵਿੱਚ ਸੁਧਾਰ ਕਰਨ ਅਤੇ ਇਤਰਾਜ਼ ਦਰਜ ਕਰਵਾਉਣ ਲਈ ਅਰਜ਼ੀਆਂ ਦੇ ਸਕਣਗੇ। ਇਸ ਤੋਂ ਬਾਅਦ, ਅਧਿਕਾਰੀਆਂ ਵੱਲੋਂ ਇਨ੍ਹਾਂ ਇਤਰਾਜ਼ਾਂ ਦੀ ਜਾਂਚ ਅਤੇ ਨਿਪਟਾਰਾ 3 ਅਕਤੂਬਰ ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ (Final Voter List) 7 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ।

ਧਾਰਵਾੜ 'ਚ 96% ਤੋਂ ਵੱਧ ਵੋਟਰਾਂ ਨੂੰ ਕੀਤਾ ਗਿਆ ਕਵਰ

ਧਾਰਵਾੜ ਜ਼ਿਲ੍ਹੇ ਵਿੱਚ ਹੁਣ ਤੱਕ BLO (ਬੂਥ ਲੈਵਲ ਅਫਸਰਾਂ) ਨੇ ਲਗਭਗ 96.69% ਵੋਟਰਾਂ ਤੱਕ ਪਹੁੰਚ ਬਣਾ ਲਈ ਹੈ। ਜ਼ਿਲ੍ਹੇ ਵਿੱਚ ਕੁੱਲ 16,21,961 ਵੋਟਰਾਂ ਵਿੱਚੋਂ 15,19,544 ਲੋਕਾਂ ਨੂੰ ਐਨਿਊਮਰੇਸ਼ਨ ਫਾਰਮ ਵੰਡੇ ਜਾ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਜਲਦ ਹੀ 100% ਫਾਰਮ ਵੰਡਣ ਦਾ ਟੀਚਾ ਪੂਰਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਹਜ਼ਾਰਾਂ ਵੋਟਰ ਨਹੀਂ ਮਿਲੇ, ਸਹਾਇਤਾ ਲਈ ਬਣਾਏ ਗਏ ਵਿਸ਼ੇਸ਼ ਕੇਂਦਰ

ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲਗਭਗ 20,499 ਵੋਟਰ ਆਪਣੇ ਦਰਜ ਕੀਤੇ ਪਤੇ 'ਤੇ ਨਹੀਂ ਮਿਲੇ। ਇਸ ਤੋਂ ਇਲਾਵਾ, ਕਈ ਵੋਟਰਾਂ ਦੇ ਦੂਜੀ ਜਗ੍ਹਾ ਤਬਦੀਲ ਹੋਣ ਜਾਂ ਮੌਤ ਹੋਣ ਦੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਜਾਇਜ਼ ਦਸਤਾਵੇਜ਼ਾਂ ਦੇ ਨਾਲ ਆਪਣਾ ਦਾਅਵਾ ਪੇਸ਼ ਕਰਨਾ ਹੋਵੇਗਾ। ਫਾਰਮ ਭਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਵੋਟਰਾਂ ਦੀ ਮਦਦ ਲਈ ਜ਼ਿਲ੍ਹੇ ਵਿੱਚ 452 'ਵੋਟਰ ਸੁਵਿਧਾ ਕੇਂਦਰ' ਸਥਾਪਿਤ ਕੀਤੇ ਗਏ ਹਨ, ਜਿੱਥੇ ਉਹ BLO ਦੀ ਸਹਾਇਤਾ ਲੈ ਸਕਦੇ ਹਨ।

ਆਨਲਾਈਨ ਐਨਿਊਮਰੇਸ਼ਨ ਫਾਰਮ (Enumeration Form) ਕਿਵੇਂ ਭਰੀਏ?

ਜੇਕਰ ਤੁਸੀਂ ਘਰ ਬੈਠੇ ਆਨਲਾਈਨ ਆਪਣਾ ਫਾਰਮ ਭਰਨਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ:

  • ਸਭ ਤੋਂ ਪਹਿਲਾਂ Voters’ Service Portal ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
  • ਜੇਕਰ ਤੁਸੀਂ ਪਹਿਲਾਂ ਤੋਂ ਰਜਿਸਟਰਡ ਨਹੀਂ ਹੋ, ਤਾਂ ਪਹਿਲਾਂ Login/Register ਦੀ ਪ੍ਰਕਿਰਿਆ ਪੂਰੀ ਕਰੋ।
  • ਪੋਰਟਲ 'ਤੇ ਦਿੱਤੇ ਗਏ “Fill Enumeration Form” ਵਿਕਲਪ ਨੂੰ ਚੁਣੋ।
  • ਆਪਣੀ ਸਹੀ ਜਾਣਕਾਰੀ ਫਾਰਮ ਵਿੱਚ ਦਰਜ ਕਰੋ ਅਤੇ OTP ਰਾਹੀਂ ਆਪਣੀ ਤਸਦੀਕ (Verification) ਮੁਕੰਮਲ ਕਰੋ।
  • ਫਾਰਮ ਸਬਮਿਟ (Submit) ਕਰਨ ਤੋਂ ਬਾਅਦ, ਭਵਿੱਖ ਲਈ ਮਿਲੇ Reference Number ਨੂੰ ਸੰਭਾਲ ਕੇ ਰੱਖੋ ਤਾਂ ਜੋ ਤੁਸੀਂ ਬਾਅਦ ਵਿੱਚ ਆਪਣੇ ਫਾਰਮ ਦੀ ਸਥਿਤੀ (Status) ਚੈੱਕ ਕਰ ਸਕੋ।
Punjabi Shorts

Latest News