Monday, 20th of July 2026

ਇਸ ਨਾਮੀ ਆਗੂ ਨੇ BJP ਨੂੰ ਕਿਹਾ ਅਲਵਿਦਾ; ਪਾਰਟੀ ਪ੍ਰਧਾਨ ਨੇ ਪ੍ਰਵਾਨ ਕੀਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼!

Edited By: Lajwinder Kaur | Updated at: June 05th 2026 11:27 AM
Trending News
ਇਸ ਨਾਮੀ ਆਗੂ ਨੇ BJP ਨੂੰ ਕਿਹਾ ਅਲਵਿਦਾ; ਪਾਰਟੀ ਪ੍ਰਧਾਨ ਨੇ ਪ੍ਰਵਾਨ ਕੀਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼!

ਇਸ ਨਾਮੀ ਆਗੂ ਨੇ BJP ਨੂੰ ਕਿਹਾ ਅਲਵਿਦਾ; ਪਾਰਟੀ ਪ੍ਰਧਾਨ ਨੇ ਪ੍ਰਵਾਨ ਕੀਤਾ ਅਸਤੀਫ਼ਾ, ਸਿਆਸੀ ਹਲਚਲ ਤੇਜ਼!

ਪਿਛਲੇ ਕੁੱਝ ਦਿਨਾਂ ਤੋਂ ਤਾਮਿਲਨਾਡੂ ਦੀ ਸਿਆਸਤ ‘ਚ ਹਲਚਲ ਮੱਚੀ ਹੋਈ ਸੀ, ਭਾਜਪਾ ਦੇ ਸਟਾਰ ਆਗੂ ਕੇ. ਅੰਨਾਮਲਾਈ ਦੇ ਅਸਤੀਫੇ ਨੂੰ ਲੈ ਕੇ ਸਸਪੈਂਸ ਚੱਲ ਰਿਹਾ ਸੀ। ਪਰ ਹੁਣ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜੀ ਹਾਂ ਤਾਮਿਲਨਾਡੂ ਭਾਜਪਾ ਦੇ ਸਾਬਕਾ ਪ੍ਰਧਾਨ ਕੇ. ਅੰਨਾਮਲਾਈ ਦਾ ਅਸਤੀਫਾ ਪਾਰਟੀ ਲੀਡਰਸ਼ਿਪ ਨੇ ਸਵੀਕਾਰ ਕਰ ਲਿਆ ਹੈ। 

ਅਸਤੀਫਾ ਪਾਰਟੀ ਪ੍ਰਧਾਨ ਨਿਤਿਨ ਨਬੀਨ ਨੇ ਮਨਜ਼ੂਰ ਕਰ ਲਿਆ

ਰਿਪੋਰਟਾਂ ਅਨੁਸਾਰ, ਅੰਨਾਮਲਾਈ ਨੇ ਨਵੀਂ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੂੰ ਆਪਣਾ ਅਸਤੀਫਾ ਸੌਂਪਿਆ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਅੰਨਾਮਲਾਈ ਪਿਛਲੇ ਕੁਝ ਸਾਲਾਂ ਵਿੱਚ ਤਾਮਿਲਨਾਡੂ ਭਾਜਪਾ ਦੇ ਸਭ ਤੋਂ ਪ੍ਰਮੁੱਖ ਅਤੇ ਚਰਚਿਤ ਨੇਤਾਵਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਨੇ ਰਾਜ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਜਿਹੇ ਵਿੱਚ ਉਨ੍ਹਾਂ ਦਾ ਅਸਤੀਫਾ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।

2021 'ਚ ਭਾਜਪਾ ਵਿੱਚ ਸ਼ਾਮਲ ਹੋਏ ਸਨ ਅੰਨਾਮਲਾਈ

ਕੇ. ਅੰਨਾਮਲਾਈ ਸਾਲ 2021 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਾਮਿਲਨਾਡੂ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਨੇ ਰਾਜ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਅਤੇ ਆਪਣੀ ਹਮਲਾਵਰ ਕਾਰਜਸ਼ੈਲੀ ਕਾਰਨ ਉਹ ਕਾਫੀ ਚਰਚਾ ਵਿੱਚ ਰਹੇ। ਹਾਲਾਂਕਿ, ਪਿਛਲੇ ਸਾਲ ਭਾਜਪਾ ਅਤੇ ਏ.ਆਈ.ਏ.ਡੀ.ਐਮ.ਕੇ. (AIADMK) ਵਿਚਕਾਰ ਗੱਠਜੋੜ ਦੀਆਂ ਸਥਿਤੀਆਂ ਕਾਰਨ ਉਨ੍ਹਾਂ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਛੱਡਣਾ ਪਿਆ ਸੀ। ਉਸ ਸਮੇਂ ਵੀ ਉਨ੍ਹਾਂ ਨੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਸੀ।

ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਖਰਾਬ ਪ੍ਰਦਰਸ਼ਨ

ਤਾਮਿਲਨਾਡੂ ਵਿਧਾਨ ਸਭਾ ਚੋਣਾਂ 2026 ਵਿੱਚ ਭਾਜਪਾ ਦਾ ਪ੍ਰਦਰਸ਼ਨ ਵੀ ਉਮੀਦ ਮੁਤਾਬਕ ਨਹੀਂ ਰਿਹਾ। ਪਾਰਟੀ ਦੇ ਵੋਟ ਫੀਸਦ ਵਿੱਚ ਬਹੁਤ ਘੱਟ ਵਾਧਾ ਹੋਇਆ ਅਤੇ ਉਹ ਸਿਰਫ਼ ਇੱਕ ਸੀਟ ਹੀ ਜਿੱਤ ਸਕੀ। ਚੋਣ ਨਤੀਜਿਆਂ ਨੇ ਵੀ ਅੰਨਾਮਲਾਈ ਨੂੰ ਨਿਰਾਸ਼ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਰਾਸ਼ਟਰੀ ਸੰਗਠਨ ਜਾਂ ਕੇਂਦਰ ਸਰਕਾਰ ਦੀ ਰਾਜਨੀਤੀ ਵਿੱਚ ਸ਼ਾਮਲ ਹੋਣ ਦੇ ਵਿਕਲਪ ਮੌਜੂਦ ਸਨ, ਪਰ ਉਨ੍ਹਾਂ ਦੀ ਪਹਿਲ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਹੀ ਸਰਗਰਮ ਭੂਮਿਕਾ ਨਿਭਾਉਣ ਦੀ ਰਹੀ ਹੈ।

Punjabi Shorts

Latest News