Monday, 27th of July 2026

ਦੁਬਈ-ਮੁੰਬਈ ਇੰਡੀਗੋ ਫਲਾਈਟ ਦੀ ਰਾਜਕੋਟ ‘ਚ ਐਮਰਜੈਂਸੀ ਲੈਂਡਿੰਗ: ਯਾਤਰੀਆਂ ਦੇ ਅਟਕੇ ਸਾਹ; ਕਾਰਗੋ ਕੰਪਾਰਟਮੈਂਟ ‘ਚੋਂ ਧੂੰਆਂ ਨਿਕਲਣ 'ਤੇ ਪਾਇਲਟ ਨੇ…..

ਦੁਬਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਰਾਜਕੋਟ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਉਡਾਣ ਦੌਰਾਨ ਕਾਰਗੋ ਕੰਪਾਰਟਮੈਂਟ ਵਿੱਚ ਧੂੰਆਂ ਦਿਖਾਈ ਦੇਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਜਹਾਜ਼ ਵਿੱਚ ਸਵਾਰ ਸਾਰੇ 194 ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਨ। ਫਿਲਹਾਲ ਜਹਾਜ਼ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

Edited By: Lajwinder Kaur | Updated at: July 27th 2026 05:20 PM
Trending News
ਦੁਬਈ-ਮੁੰਬਈ ਇੰਡੀਗੋ ਫਲਾਈਟ ਦੀ ਰਾਜਕੋਟ ‘ਚ ਐਮਰਜੈਂਸੀ ਲੈਂਡਿੰਗ: ਯਾਤਰੀਆਂ ਦੇ ਅਟਕੇ ਸਾਹ; ਕਾਰਗੋ ਕੰਪਾਰਟਮੈਂਟ ‘ਚੋਂ ਧੂੰਆਂ ਨਿਕਲਣ 'ਤੇ ਪਾਇਲਟ ਨੇ…..

ਦੁਬਈ-ਮੁੰਬਈ ਇੰਡੀਗੋ ਫਲਾਈਟ ਦੀ ਰਾਜਕੋਟ ‘ਚ ਐਮਰਜੈਂਸੀ ਲੈਂਡਿੰਗ: ਯਾਤਰੀਆਂ ਦੇ ਅਟਕੇ ਸਾਹ; ਕਾਰਗੋ ਕੰਪਾਰਟਮੈਂਟ ‘ਚੋਂ ਧੂੰਆਂ ਨਿਕਲਣ 'ਤੇ ਪਾਇਲਟ ਨੇ…..

ਦੁਬਈ ਤੋਂ ਮੁੰਬਈ ਆ ਰਹੀ ਇੰਡੀਗੋ ਦੀ ਫ਼ਲਾਈਟ (IGO1452) ਦੀ ਗੁਜਰਾਤ ਦੇ ਰਾਜਕੋਟ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਡਾਣ ਦੌਰਾਨ ਪਾਇਲਟ ਨੇ ਜਹਾਜ਼ ਦੇ ਕਾਰਗੋ ਕੰਪਾਰਟਮੈਂਟ ਵਿੱਚੋਂ ਧੂੰਆਂ ਨਿਕਲਦਾ ਦੇਖਿਆ, ਜਿਸ ਤੋਂ ਬਾਅਦ ਸੁਰੱਖਿਆ ਨੂੰ ਮੁੱਖ ਰੱਖਦਿਆਂ ਤੁਰੰਤ ਫ਼ਲਾਈਟ ਨੂੰ ਰਾਜਕੋਟ ਵਿੱਚ ਸੁਰੱਖਿਅਤ ਉਤਾਰ ਲਿਆ ਗਿਆ।

194 ਯਾਤਰੀ ਅਤੇ ਕਰੂ ਮੈਂਬਰ ਸਨ ਸਵਾਰ

ਇਸ ਇੰਡੀਗੋ ਦੀ ਫ਼ਲਾਈਟ ਵਿੱਚ ਪਾਇਲਟਾਂ ਅਤੇ ਕਰੂ ਮੈਂਬਰਾਂ ਸਮੇਤ ਕੁੱਲ 194 ਯਾਤਰੀ ਸਵਾਰ ਸਨ। ਜਹਾਜ਼ ਦੇ ਜ਼ਮੀਨ 'ਤੇ ਉਤਰਦਿਆਂ ਹੀ ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਸੁਰੱਖਿਆ ਟੀਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਕਿਸ ਦਾ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ, ਪਰ ਇਸ ਐਮਰਜੈਂਸੀ ਲੈਂਡਿੰਗ ਕਾਰਨ ਯਾਤਰੀਆਂ ਵਿੱਚ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲਿਆ। ਫਿਲਹਾਲ ਤਕਨੀਕੀ ਟੀਮਾਂ ਵੱਲੋਂ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਾਰਗੋ ਵਿੱਚ ਧੂੰਆਂ ਨਿਕਲਣ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਸਕੇ।

ਏਅਰਪੋਰਟ ਦੇ ਰਨਵੇਅ 'ਤੇ ਐਮਰਜੈਂਸੀ ਸੇਫ਼ਟੀ ਪ੍ਰੋਟੋਕੋਲ ਐਕਟਿਵ

ਐਮਰਜੈਂਸੀ ਲੈਂਡਿੰਗ ਦੀ ਸੂਚਨਾ ਮਿਲਦਿਆਂ ਹੀ ਰਾਜਕੋਟ ਏਅਰਪੋਰਟ ਅਥਾਰਟੀ ਤੁਰੰਤ ਹਾਈ ਅਲਰਟ 'ਤੇ ਆ ਗਈ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ। ਰਾਜਕੋਟ ਏਅਰਪੋਰਟ ਦੇ ਰਨਵੇਅ 'ਤੇ ਐਮਰਜੈਂਸੀ ਸੇਫ਼ਟੀ ਪ੍ਰੋਟੋਕੋਲ ਐਕਟਿਵ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰਾਜਕੋਟ ਫਾਇਰ ਡਿਪਾਰਟਮੈਂਟ ਦੀਆਂ ਕਈ ਗੱਡੀਆਂ ਅਤੇ ਪਾਣੀ ਦੇ ਟੈਂਕਰ ਹਵਾਈ ਅੱਡੇ ਦੇ ਰਨਵੇਅ 'ਤੇ ਤਾਇਨਾਤ ਕੀਤੇ ਗਏ ਹਨ। ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਵੀ ਹਵਾਈ ਅੱਡੇ 'ਤੇ ਮੌਜੂਦ ਸਨ।

ਦੁਪਹਿਰ 3:27 ਵਜੇ ਕੀਤੀ ਲੈਂਡਿੰਗ

ਰਾਜਕੋਟ ਏਅਰਪੋਰਟ ਦੇ ਡਾਇਰੈਕਟਰ ਦਿਗੰਤ ਬੋਰਾਹ ਨੇ ਦੱਸਿਆ ਕਿ ਜਹਾਜ਼ ਦੇ ਕਾਰਗੋ ਡਿੱਬੇ ਵਿੱਚੋਂ ਧੂੰਆਂ ਨਿਕਲਣ ਕਾਰਨ ਦੁਪਹਿਰ 2:45 ਵਜੇ ਪੂਰੀ ਐਮਰਜੈਂਸੀ (ਟੋਟਲ ਐਮਰਜੈਂਸੀ) ਘੋਸ਼ਿਤ ਕੀਤੀ ਗਈ ਸੀ। ਇਸ ਤੋਂ ਬਾਅਦ ਜਹਾਜ਼ ਨੇ ਦੁਪਹਿਰ 3:27 ਵਜੇ ਰਾਜਕੋਟ ਏਅਰਪੋਰਟ 'ਤੇ ਸੁਰੱਖਿਅਤ ਲੈਂਡਿੰਗ ਕੀਤੀ। ਜਹਾਜ਼ ਵਿੱਚ ਸਵਾਰ ਸਾਰੇ 194 ਯਾਤਰੀ ਸੁਰੱਖਿਅਤ ਹਨ।

Punjabi Shorts

Latest News