Monday, 19th of October 2026

ਸਿਆਸਤ ‘ਚ ਵੱਡਾ ਧਮਾਕਾ! ਨਾਮੀ ਵਿਧਾਇਕ ਘਰੋਂ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ ਹੈ ਕੀ?

ਸਿਆਸੀ ਜਗਤ ਤੋਂ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਤਾਮਿਲਨਾਡੂ ਪੁਲਿਸ ਨੇ ਸੋਮਵਾਰ ਸਵੇਰੇ ਡੀਐਮਕੇ (DMK) ਦੇ ਮਸ਼ਹੂਰ ਵਿਧਾਇਕ ਜੀਵੀ ਮਾਰਕੰਡੇਯਨ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਸੂਬੇ ਦੇ ਮੁੱਖ ਮੰਤਰੀ ਜੋਸਫ਼ ਵਿਜੇ ਖ਼ਿਲਾਫ਼ ਕਥਿਤ ਤੌਰ 'ਤੇ ਇਤਰਾਜ਼ਯੋਗ ਅਤੇ ਧਮਕੀ ਭਰੇ ਬਿਆਨ ਦੇਣ ਦੇ ਦੋਸ਼ ਵਿੱਚ ਕੀਤੀ ਗਈ ਹੈ।

Edited By: Lajwinder Kaur | Updated at:

ਕੀ ਹੈ ਪੂਰਾ ਮਾਮਲਾ?

ਦਰਅਸਲ, ਇਹ ਘਟਨਾ ਸ਼ਨੀਵਾਰ ਨੂੰ ਥੂਥੁਕੁੜੀ ਜ਼ਿਲ੍ਹੇ ਦੇ ਕੋਵਿਲਪੱਟੀ ਵਿਖੇ ਆਯੋਜਿਤ ਇੱਕ ਜਨਤਕ ਮੀਟਿੰਗ ਦੌਰਾਨ ਵਾਪਰੀ। ਵਿਲਾਥੀਕੁਲਮ ਹਲਕੇ ਤੋਂ ਡੀਐਮਕੇ ਵਿਧਾਇਕ ਮਾਰਕੰਡੇਯਨ ਨੇ ਮੁੱਖ ਮੰਤਰੀ ਵਿਜੇ ਖ਼ਿਲਾਫ਼ ਬਿਆਨਬਾਜ਼ੀ ਕਰਦਿਆਂ ਕਿਹਾ ਸੀ, "ਅਸੀਂ ਤੁਹਾਨੂੰ ਵਿਧਾਨ ਸਭਾ ਦੇ ਅੰਦਰ ਮਿਲਾਂਗੇ। ਜੇਕਰ ਵਿਧਾਨ ਸਭਾ ਬੁਲਾਈ ਜਾਂਦੀ ਹੈ, ਤਾਂ ਤੁਹਾਡੀ ਇੱਕ ਵੀ ਹੱਡੀ ਨਹੀਂ ਬਚੇਗੀ। ਅਸੀਂ ਤੁਹਾਡੀਆਂ ਹੱਡੀਆਂ ਤੋੜ ਕੇ ਤੁਹਾਨੂੰ ਬਾਹਰ ਭੇਜ ਦੇਵਾਂਗੇ।"

ਇਸ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ਤੋਂ ਬਾਅਦ ਸੱਤਾਧਾਰੀ ਪਾਰਟੀ ਟੀਵੀਕੇ (TVK) ਦੇ ਆਗੂਆਂ ਨੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਟੀਵੀਕੇ ਆਗੂਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਸੋਮਵਾਰ ਤੜਕੇ ਸਵੇਰੇ ਕਰੀਬ 6:30 ਵਜੇ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਲਿਆ।

ਡੀਐਮਕੇ ਅਤੇ ਟੀਵੀਕੇ ਆਹਮੋ-ਸਾਹਮਣੇ, ਵਰਕਰਾਂ ਨੇ ਕੀਤਾ ਹੰਗਾਮਾ

ਵਿਧਾਇਕ ਦੀ ਗ੍ਰਿਫ਼ਤਾਰੀ ਦੀ ਖ਼ਬਰ ਫੈਲਦਿਆਂ ਹੀ ਡੀਐਮਕੇ ਵਰਕਰ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਗਏ। ਸਮਰਥਕਾਂ ਨੇ ਪੁਲਿਸ ਦੀ ਕਾਰਵਾਈ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਵਿਧਾਇਕ ਨੂੰ ਲਿਜਾ ਰਹੀ ਪੁਲਿਸ ਗੱਡੀ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ।

ਡੀਐਮਕੇ ਨੇ ਇਸ ਗ੍ਰਿਫ਼ਤਾਰੀ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਆਲੋਚਨਾ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਅਤੇ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਫਿਲਹਾਲ, ਇਸ ਘਟਨਾ ਤੋਂ ਬਾਅਦ ਤਾਮਿਲਨਾਡੂ ਦੀ ਰਾਜਨੀਤੀ ਵਿੱਚ ਭਾਰੀ ਤਣਾਅ ਦੇਖਣ ਨੂੰ ਮਿਲ ਰਿਹਾ ਹੈ।