Friday, 18th of September 2026

ਸਿਆਸੀ ਜਗਤ ‘ਚ ਹਲਚਲ! ਵਿਆਹ ਤੋਂ ਪਹਿਲਾਂ ਕਾਂਗਰਸੀ ਆਗੂ ਗ੍ਰਿਫ਼ਤਾਰ: ਕਾਰਡ ਵੰਡਦੇ ਹੋਏ ਪੁਲਿਸ ਨੇ ਦਬੋਚਿਆ, ਜਾਣੋ ਕੀ ਹੈ ਮਾਮਲਾ

Edited By: Lajwinder Kaur | Updated at:
ਸਿਆਸੀ ਜਗਤ ‘ਚ ਹਲਚਲ! ਵਿਆਹ ਤੋਂ ਪਹਿਲਾਂ ਕਾਂਗਰਸੀ ਆਗੂ ਗ੍ਰਿਫ਼ਤਾਰ: ਕਾਰਡ ਵੰਡਦੇ ਹੋਏ ਪੁਲਿਸ ਨੇ ਦਬੋਚਿਆ, ਜਾਣੋ ਕੀ ਹੈ ਮਾਮਲਾ

ਸਿਆਸੀ ਜਗਤ ‘ਚ ਹਲਚਲ! ਵਿਆਹ ਤੋਂ ਪਹਿਲਾਂ ਕਾਂਗਰਸੀ ਆਗੂ ਗ੍ਰਿਫ਼ਤਾਰ: ਕਾਰਡ ਵੰਡਦੇ ਹੋਏ ਪੁਲਿਸ ਨੇ ਦਬੋਚਿਆ, ਜਾਣੋ ਕੀ ਹੈ ਮਾਮਲਾ

ਛੱਤੀਸਗੜ੍ਹ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਬੀਰਧਾਮ ਜ਼ਿਲ੍ਹੇ ਤੋਂ  ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਵੀ ਚੰਦਰਵੰਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਉਹ ਆਪਣੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਅਤੇ ਵਿਆਹ ਦੇ ਕਾਰਡ ਵੰਡ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਵਿਆਹ 7 ਮਈ ਨੂੰ ਤੈਅ ਸੀ ਅਤੇ ਉਹ ਬੜੇ ਉਤਸ਼ਾਹ ਨਾਲ ਕਾਰਡ ਵੰਡਣ ਸਮੇਤ ਹੋਰ ਤਿਆਰੀਆਂ ਕਰ ਰਿਹਾ ਸੀ। ਇਸੇ ਦੌਰਾਨ ਉਸ ਦੀ ਪ੍ਰੇਮਿਕਾ ਨੇ ਕਵਰਧਾ ਮਹਿਲਾ ਥਾਣੇ ਵਿੱਚ ਉਸ ਦੇ ਖ਼ਿਲਾਫ਼ ਜਬਰ-ਜ਼ਨਾਹ (ਰੇਪ) ਦੀ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।

ਵਿਆਹ ਤੋਂ ਪਹਿਲਾਂ ਹੋਈ ਵੱਡੀ ਕਾਰਵਾਈ

ਮੁਲਜ਼ਮ ਰਵੀ ਚੰਦਰਵੰਸ਼ੀ ਪਿੰਡ ਪਰਸਵਾਰਾ, ਥਾਣਾ ਪਾਂਡਾਤਰਾਈ ਦਾ ਰਹਿਣ ਵਾਲਾ ਹੈ ਅਤੇ ਉਹ ਕਿਸਾਨ ਕਾਂਗਰਸ ਦਾ ਕਬੀਰਧਾਮ ਜ਼ਿਲ੍ਹਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਰਵੀ ਦੇ ਵਿਆਹ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਸਨ ਅਤੇ 7 ਮਈ ਨੂੰ ਉਸ ਦੀ ਬਾਰਾਤ ਜਾਣੀ ਸੀ। ਇਸੇ ਦੌਰਾਨ ਮਾਮਲੇ ਨੇ ਅਚਾਨਕ ਨਵਾਂ ਮੋੜ ਲੈ ਲਿਆ ਅਤੇ ਪੁਲਿਸ ਨੇ ਉਸ ਨੂੰ ਰਾਏਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਦੀ ਖ਼ਬਰ ਮਿਲਦੇ ਹੀ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।

ਪ੍ਰੇਮਿਕਾ ਨੇ ਜਬਰ-ਜ਼ਨਾਹ ਦੇ ਲਾਏ ਇਲਜ਼ਾਮ

ਦਰਅਸਲ, ਪਾਂਡਾਤਰਾਈ ਖੇਤਰ ਦੀ ਇੱਕ ਮੁਟਿਆਰ ਨੇ ਰਵੀ ਚੰਦਰਵੰਸ਼ੀ ਦੇ ਖ਼ਿਲਾਫ਼ ਗੰਭੀਰ ਦੋਸ਼ ਲਗਾਉਂਦੇ ਹੋਏ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮੁਟਿਆਰ ਦਾ ਇਲਜ਼ਾਮ ਹੈ ਕਿ ਰਵੀ ਨੇ ਵਿਆਹ ਦਾ ਝਾਂਸਾ ਦੇ ਕੇ ਪਿਛਲੇ ਕਰੀਬ ਦਸ ਸਾਲਾਂ ਤੱਕ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮੁਟਿਆਰ ਨੇ ਦੱਸਿਆ ਕਿ ਸਾਲ 2016 ਤੋਂ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ।  ਸ਼ਿਕਾਇਤ ਮਿਲਦੇ ਹੀ ਮਹਿਲਾ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਦੀ ਕਾਰਵਾਈ

ਇਸ ਰਿਪੋਰਟ ਦੇ ਆਧਾਰ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਵੀ ਚੰਦਰਵੰਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਸ ਨੂੰ ਫੜਨ ਲਈ ਰਾਏਪੁਰ ਤੋਂ ਵਿਸ਼ੇਸ਼ ਟੀਮ ਪਹੁੰਚੀ ਸੀ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੀੜਤਾ ਦੇ ਬਿਆਨਾਂ ਸਮੇਤ ਹੋਰ ਸਬੂਤਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।