Thursday, 11th of June 2026

ਸਿਆਸੀ ਜਗਤ 'ਚ ਵੱਡਾ ਉਲਟਫੇਰ; ਅਸਤੀਫ਼ਿਆਂ ਦੀ ਲੱਗੀ ਝੜੀ; ਹੁਣ ਇਸ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਣੇ ਰਾਜ ਸਭਾ ਮੈਂਬਰ ਤੋਂ ਦਿੱਤਾ ਅਸਤੀਫ਼ਾ

Edited By: Lajwinder Kaur | Updated at: June 11th 2026 02:00 PM
Trending News
ਸਿਆਸੀ ਜਗਤ 'ਚ ਵੱਡਾ ਉਲਟਫੇਰ; ਅਸਤੀਫ਼ਿਆਂ ਦੀ ਲੱਗੀ ਝੜੀ; ਹੁਣ ਇਸ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਣੇ ਰਾਜ ਸਭਾ ਮੈਂਬਰ ਤੋਂ ਦਿੱਤਾ ਅਸਤੀਫ਼ਾ

ਸਿਆਸੀ ਜਗਤ 'ਚ ਵੱਡਾ ਉਲਟਫੇਰ; ਅਸਤੀਫ਼ਿਆਂ ਦੀ ਲੱਗੀ ਝੜੀ; ਹੁਣ ਇਸ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਣੇ ਰਾਜ ਸਭਾ ਮੈਂਬਰ ਤੋਂ ਦਿੱਤਾ ਅਸਤੀਫ਼ਾ

ਬੰਗਾਲ ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ (TMC) ਵਿੱਚ ਅਸਤੀਫ਼ਿਆਂ ਦਾ ਸਿਲਸਿਲਾ ਚੱਲ ਰਿਹਾ ਹੈ। ਬੈਕ ਟੂ ਬੈਕ ਆਗੂ ਪਾਰਟੀ ਤੋਂ ਵੱਖ ਹੋ ਰਹੇ ਹਨ। ਵੀਰਵਾਰ ਨੂੰ ਟੀਐਮਸੀ ਦੇ ਰਾਜ ਸਭਾ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਰਾਜ ਸਭਾ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਜਲਦ ਹੀ ਚੇਅਰਮੈਨ ਨੂੰ ਆਪਣਾ ਅਸਤੀਫ਼ਾ ਰਸਮੀ ਤੌਰ 'ਤੇ ਸੌਂਪਣਗੇ। ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਸੌਂਪ ਦਿੱਤਾ ਹੈ। ਇਸ ਹਫ਼ਤੇ ਪਾਰਟੀ ਛੱਡਣ ਵਾਲੇ ਉਹ ਤੀਜੇ ਸੰਸਦ ਮੈਂਬਰ ਹਨ, ਜੋ ਮਮਤਾ ਬੈਨਰਜੀ ਦੀ ਪਾਰਟੀ ਲਈ ਇੱਕ ਵੱਡਾ ਝਟਕਾ ਹੈ।

ਦੱਸ ਦੇਈਏ ਕਿ ਪ੍ਰਕਾਸ਼ ਚਿਕ ਬਰਾਇਕ ਤੋਂ ਪਹਿਲਾਂ ਸੁਸ਼ਮਿਤਾ ਦੇਵ ਅਤੇ ਸੁਖੇਂਦੂ ਸ਼ੇਖਰ ਰਾਏ ਵੀ ਪਾਰਟੀ ਅਤੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਆਪਣੇ ਅਸਤੀਫ਼ੇ ਪੱਤਰ ਵਿੱਚ, ਪ੍ਰਕਾਸ਼ ਚਿਕ ਨੇ ਰਾਜ ਸਭਾ ਵਿੱਚ ਆਪਣੇ ਕਾਰਜਕਾਲ ਦੌਰਾਨ ਮਿਲੇ ਸਹਿਯੋਗ ਲਈ ਡਿਪਟੀ ਚੇਅਰਮੈਨ ਅਤੇ ਸਕੱਤਰੇਤ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।

ਪਾਰਟੀ ਵਿੱਚ ਇੱਕ ਤੋਂ ਬਾਅਦ ਇੱਕ ਹੋ ਰਹੇ ਇਨ੍ਹਾਂ ਅਸਤੀਫ਼ਿਆਂ ਨਾਲ ਸਿਆਸੀ ਗਲਿਆਰਿਆਂ ਵਿੱਚ ਵੱਡੀ ਚਰਚਾ ਛਿੜ ਗਈ ਹੈ।

ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਰਹੀ ਹੈ TMC

ਜਿਵੇਂ ਹੀ ਵਿਧਾਨ ਸਭਾ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਦੀ ਸਥਿਤੀ ਕਮਜ਼ੋਰ ਹੋਈ, ਬਗਾਵਤ ਜਲਦੀ ਹੀ ਦਿੱਲੀ ਤੱਕ ਪਹੁੰਚ ਗਈ। ਰਾਜ ਸਭਾ ਵਿੱਚ, ਸੁਖੇਂਦੂ ਸ਼ੇਖਰ ਰਾਏ, ਜੋ 13 ਸਾਲਾਂ ਤੱਕ ਪਾਰਟੀ ਦੇ ਚੀਫ਼ ਵ੍ਹਿਪ ਰਹੇ ਸਨ, ਨੇ ਅਸਤੀਫ਼ਿਆਂ ਦਾ ਦੌਰ ਸ਼ੁਰੂ ਕਰ ਦਿੱਤਾ। ਉਨ੍ਹਾਂ ਤੋਂ ਬਾਅਦ ਸੁਸ਼ਮਿਤਾ ਦੇਵ ਅਤੇ ਹੁਣ ਪ੍ਰਕਾਸ਼ ਚਿਕ ਬਰਾਇਕ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਅਜਿਹੀਆਂ ਖ਼ਬਰਾਂ ਹਨ ਕਿ ਅਗਲੇ ਹਫ਼ਤੇ ਦੇ ਅੰਤ ਤੱਕ ਤਿੰਨ ਹੋਰ ਸੰਸਦ ਮੈਂਬਰ ਵੀ ਪਾਰਟੀ ਛੱਡ ਸਕਦੇ ਹਨ।

ਹਾਲਾਂਕਿ, ਦਿਨੋ-ਦਿਨ ਪਾਰਟੀ ਉੱਤੇ ਮਮਤਾ ਬੈਨਰਜੀ ਦੀ ਪਕੜ ਕਮਜ਼ੋਰ ਹੁੰਦੀ ਜਾ ਰਹੀ ਹੈ। ਸਥਿਤੀ ਇਹ ਹੈ ਕਿ ਟੀਐਮਸੀ ਦੇ 80 ਵਿੱਚੋਂ 58 ਵਿਧਾਇਕ ਬਾਗੀ ਆਗੂ ਰੀਤਾਬ੍ਰਤ ਬੈਨਰਜੀ ਦਾ ਸਾਥ ਦੇ ਰਹੇ ਸਨ, ਅਤੇ ਹੁਣ ਇਹ ਗਿਣਤੀ ਵਧ ਕੇ 64 ਹੋ ਗਈ ਹੈ।

Latest News