Friday, 24th of July 2026

Missile Attack in Doha: ਦੋਹਾ ਕਤਰ 'ਚ ਅੱਧੀ ਰਾਤ ਨੂੰ ਮਿਜ਼ਾਈਲ ਅਟੈਕ; ਭਾਰਤੀਆਂ ਦੀ ਜਾਨ 'ਤੇ ਬਣੀ, ਸਮੁੰਦਰ ਰਾਹੀਂ ਕੱਢੇ ਗਏ 70 ਦੇ ਕਰੀਬ ਲੋਕ

Edited By: Lajwinder Kaur | Updated at: March 03rd 2026 12:48 PM
Trending News
Missile Attack in Doha: ਦੋਹਾ ਕਤਰ 'ਚ ਅੱਧੀ ਰਾਤ ਨੂੰ ਮਿਜ਼ਾਈਲ ਅਟੈਕ; ਭਾਰਤੀਆਂ ਦੀ ਜਾਨ 'ਤੇ ਬਣੀ, ਸਮੁੰਦਰ ਰਾਹੀਂ ਕੱਢੇ ਗਏ 70 ਦੇ ਕਰੀਬ ਲੋਕ

Missile Attack in Doha: ਦੋਹਾ ਕਤਰ 'ਚ ਅੱਧੀ ਰਾਤ ਨੂੰ ਮਿਜ਼ਾਈਲ ਅਟੈਕ; ਭਾਰਤੀਆਂ ਦੀ ਜਾਨ 'ਤੇ ਬਣੀ, ਸਮੁੰਦਰ ਰਾਹੀਂ ਕੱਢੇ ਗਏ 70 ਦੇ ਕਰੀਬ ਲੋਕ

ਮਿਡਲ ਈਸਟ ਦੀ ਜੰਗ ਨੇ ਭਾਰਤੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਬਹੁਤ ਸਾਰੇ ਭਾਰਤੀ ਯੂਏਈ ਦੇ ਵਿੱਚ ਕੰਮ ਕਰਦੇ ਹਨ। ਜਿਸ ਕਰਕੇ ਭਾਰਤ ਦੇ ਵਿੱਚ ਰਹੇ ਪਰਿਵਾਰਕ ਮੈਂਬਰਾਂ ਦੀਆਂ ਟੈਂਸ਼ਨ ਵਧੀਆਂ ਹੋਈਆਂ ਹਨ। ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਮਾਇਨਾ ਦੇ ਰਹਿਣ ਵਾਲੇ ਸੁਰਿੰਦਰ ਉਰਫ਼ ਕਾਲਾ ਮਾਇਨਾ ਨੇ ਦੋਹਾ (ਕਤਰ) ਤੋਂ ਮੰਗਲਵਾਰ ਸਵੇਰੇ ਇੱਕ ਵੀਡੀਓ ਸਾਂਝੀ ਕਰਦਿਆਂ ਉੱਥੋਂ ਦੇ ਭਿਆਨਕ ਹਾਲਾਤ ਬਾਰੇ ਦੱਸਿਆ ਹੈ। ਉਨ੍ਹਾਂ ਅਨੁਸਾਰ, ਈਰਾਨ ਨੇ ਦੇਰ ਰਾਤ ਕਰੀਬ 2 ਵਜੇ ਕਤਰ ਵਿੱਚ ਸਥਿਤ ਅਮਰੀਕੀ ਏਅਰਬੇਸ 'ਤੇ ਮਿਜ਼ਾਈਲ ਹਮਲਾ ਕੀਤਾ ਹੈ। ਕਤਰ ਨਿਊਜ਼ ਨੇ ਵੀ ਇਸ ਹਮਲੇ ਵਿੱਚ 6 ਅਮਰੀਕੀ ਸੈਨਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।

ਲੋਕਾਂ ‘ਚ ਸਹਿਮ ਤੇ ਡਰ ਦਾ ਮਾਹੌਲ ਹੈ

ਸੁਰਿੰਦਰ ਨੇ ਦੱਸਿਆ ਕਿ ਈਰਾਨ ਨੇ ਕਤਰ ਦੇ ਹਵਾਈ ਅੱਡੇ ਅਤੇ ਰਾਸ ਲਫਾਨ ਨੂੰ ਵੀ ਨਿਸ਼ਾਨਾ ਬਣਾਇਆ ਹੈ। ਜ਼ਿਕਰਯੋਗ ਹੈ ਕਿ ਰਾਸ ਲਫਾਨ ਵਿੱਚ ਕਤਰ ਐਲ.ਐਨ.ਜੀ. (LNG) ਦਾ ਗੈਸ ਪਲਾਂਟ ਹੈ, ਜਿਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੂਰੀ ਰਾਤ ਅਸਮਾਨ ਵਿੱਚ ਲੜਾਕੂ ਜਹਾਜ਼ਾਂ, ਮਿਜ਼ਾਈਲਾਂ ਅਤੇ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ, ਜਿਸ ਕਾਰਨ ਉੱਥੇ ਰਹਿ ਰਹੇ ਲੋਕਾਂ ਵਿੱਚ ਭਾਰੀ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ।

ਸੁਰਿੰਦਰ ਮਾਇਨਾ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਜਿਵੇਂ ਹੀ ਈਰਾਨ ਨੇ ਹਮਲਾ ਕੀਤਾ, ਉੱਥੇ ਮੌਜੂਦ ਲੋਕ ਬੁਰੀ ਤਰ੍ਹਾਂ ਸਹਿਮ ਗਏ। ਹਮਲੇ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਰੀਬ 60-70 ਭਾਰਤੀਆਂ ਨੂੰ ਸਮੁੰਦਰ ਦੇ ਰਸਤੇ ਸੁਰੱਖਿਅਤ ਕੱਢਣ (Rescue) ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਕਿਸ਼ਤੀਆਂ (Boats) ਦੇ ਮਾਧਿਅਮ ਰਾਹੀਂ ਭਾਰਤੀਆਂ ਨੂੰ ਸਮੁੰਦਰ ਵਿਚਾਲਿਓਂ ਕੱਢ ਕੇ ਜ਼ਮੀਨ 'ਤੇ ਲਿਆਉਣ ਦਾ ਕਾਰਜ ਲਗਾਤਾਰ ਜਾਰੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸਾਰੇ ਭਾਰਤੀ ਦੁਪਹਿਰ ਤੱਕ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚ ਜਾਣਗੇ। ਜੰਗ ਦੇ ਹਾਲਾਤ ਦਰਮਿਆਨ ਇਹ ਰੈਸਕਿਊ ਆਪ੍ਰੇਸ਼ਨ ਕਾਫੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ।

Punjabi Shorts

Latest News