Saturday, 11th of July 2026

ਹਰਿਆਣਾ ਬੋਰਡ ਪ੍ਰੀਖਿਆਵਾਂ 'ਚ ਵੱਡੇ ਪੱਧਰ 'ਤੇ ਨਕਲ, ਸੋਨੀਪਤ 'ਚ RAF ਦੀ ਛਾਪੇਮਾਰੀ, 6 ਅਧਿਆਪਕ ਡਿਊਟੀ ਤੋਂ ਹਟਾਏ

Edited By: Lajwinder Kaur | Updated at: March 13th 2026 03:17 PM
Trending News
ਹਰਿਆਣਾ ਬੋਰਡ ਪ੍ਰੀਖਿਆਵਾਂ 'ਚ ਵੱਡੇ ਪੱਧਰ 'ਤੇ ਨਕਲ, ਸੋਨੀਪਤ 'ਚ RAF ਦੀ ਛਾਪੇਮਾਰੀ, 6 ਅਧਿਆਪਕ ਡਿਊਟੀ ਤੋਂ ਹਟਾਏ

ਹਰਿਆਣਾ ਬੋਰਡ ਪ੍ਰੀਖਿਆਵਾਂ 'ਚ ਵੱਡੇ ਪੱਧਰ 'ਤੇ ਨਕਲ, ਸੋਨੀਪਤ 'ਚ RAF ਦੀ ਛਾਪੇਮਾਰੀ, 6 ਅਧਿਆਪਕ ਡਿਊਟੀ ਤੋਂ ਹਟਾਏ

ਇਸ ਸਮੇਂ ਵੱਖ-ਵੱਖ ਸੂਬਿਆਂ ਦੇ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਅਜਿਹੇ 'ਚ ਹਰਿਆਣੇ ਤੋਂ ਨਕਲ ਦੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਸਮੂਹਿਕ ਨਕਲ ਵਾਲਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਸੋਨੀਪਤ ਵਿੱਚ ਵੱਡੇ ਪੱਧਰ 'ਤੇ ਸਮੂਹਿਕ ਨਕਲ ਫੜੀ ਗਈ ਹੈ। ਬੋਰਡ ਚੇਅਰਮੈਨ ਦੀ ਸਪੈਸ਼ਲ ਰੈਪਿਡ ਐਕਸ਼ਨ ਫੋਰਸ (RAF) ਨੇ ਕੁੰਡਲੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਪ੍ਰੀਖਿਆ ਕੇਂਦਰਾਂ 'ਤੇ ਛਾਪੇਮਾਰੀ ਕੀਤੀ।

6 ਟੀਚਰਾਂ 'ਤੇ ਡਿੱਗੀ ਗਾਜ਼

ਜਦੋਂ ਟੀਮ ਉੱਥੇ ਪਹੁੰਚੀ ਤਾਂ ਦੇਖਿਆ ਕਿ ਪ੍ਰਸ਼ਨ ਪੱਤਰ ਸਮੇਂ ਤੋਂ ਪਹਿਲਾਂ ਹੀ ਵੰਡੇ ਹੋਏ ਸਨ ਅਤੇ ਸੀਸੀਟੀਵੀ (CCTV) ਕੈਮਰੇ ਵੀ ਬੰਦ ਮਿਲੇ। ਇੰਨਾ ਹੀ ਨਹੀਂ, ਉੱਥੇ ਇੱਕ ਮਿਡ-ਡੇ-ਮੀਲ ਵਰਕਰ ਦਾ ਫਰਜ਼ੀ ਆਈ-ਕਾਰਡ ਵੀ ਬਣਿਆ ਹੋਇਆ ਮਿਲਿਆ। ਆਰ.ਏ.ਐਫ. ਨੇ ਸਖ਼ਤ ਕਾਰਵਾਈ ਕਰਦੇ ਹੋਏ ਸਮੂਹਿਕ ਨਕਲ ਦੇ 6 ਕੇਸ ਦਰਜ ਕੀਤੇ ਹਨ ਅਤੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ 6 ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਰਖੀ ਦਾਦਰੀ ਦੇ ਬਾਢੜਾ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਨਕਲ ਦੀ ਇੱਕ ਵੀਡੀਓ ਸਾਹਮਣੇ ਆਈ ਸੀ। ਜਦੋਂ ਦੋ ਦਿਨਾਂ ਦੀਆਂ ਪ੍ਰੀਖਿਆਵਾਂ ਦੇ ਸੀਸੀਟੀਵੀ (CCTV) ਚੈੱਕ ਕੀਤੇ ਗਏ ਤਾਂ ਇਹ ਸਾਰਾ ਮਾਮਲਾ ਸਾਹਮਣੇ ਆਇਆ।

ਵੀਡੀਓ ਵਿੱਚ ਵਿਦਿਆਰਥੀ ਅਧਿਆਪਕ ਦੇ ਸਾਹਮਣੇ ਹੀ ਨਕਲ ਕਰਦੇ ਦਿਖਾਈ ਦੇ ਰਹੇ ਹਨ। ਉਹ ਇੱਕ-ਦੂਜੇ ਦੀਆਂ ਕਾਪੀਆਂ ਤੱਕ ਬਦਲ ਰਹੇ ਹਨ। ਕੁਝ ਵਿਦਿਆਰਥਣਾਂ ਤਾਂ ਇੱਕੋ ਥਾਂ 'ਤੇ ਬੈਠ ਕੇ ਨਕਲ ਕਰ ਰਹੀਆਂ ਹਨ, ਜਦਕਿ ਅਧਿਆਪਕ ਉਨ੍ਹਾਂ ਦੇ ਆਲੇ-ਦੁਆਲੇ ਹੀ ਘੁੰਮ ਰਿਹਾ ਹੈ। ਇੱਕ ਵਿਦਿਆਰਥਣ ਤਾਂ ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀ (Answer Sheet) ਲੈ ਕੇ ਬਾਹਰ ਜਾਂਦੀ ਵੀ ਦਿਖਾਈ ਦੇ ਰਹੀ ਹੈ।

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਵਿੱਚ ਖੁਦ ਅਧਿਆਪਕ ਹੀ ਨਕਲ ਕਰਵਾਉਂਦੇ ਦਿਖਾਈ ਦੇ ਰਹੇ ਹਨ। ਜਾਂਚ ਲਈ ਵੀਡੀਓ ਰਿਕਾਰਡਿੰਗ ਨੂੰ ਕੰਟਰੋਲ ਰੂਮ, ਭਿਵਾਨੀ ਭੇਜ ਦਿੱਤਾ ਗਿਆ ਹੈ। ਅੱਜ ਪੂਰੇ ਸੂਬੇ ਵਿੱਚ ਅਜਿਹੇ 16 ਮਾਮਲੇ ਸਾਹਮਣੇ ਆਏ ਹਨ ਅਤੇ 8 ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ।

ਇਹਨਾਂ 6 ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਹਟਾ ਦਿੱਤਾ ਦਿੱਤਾ ਗਿਆ ਹੈ। ਇਹਨਾਂ ਵਿੱਚ ਕੁੰਡਲੀ ਕੇਂਦਰ ਨੰਬਰ-1 ਤੋਂ ਵੀਨਾ (JBT), ਰਾਜਬੀਰ ਦਹੀਆ (JBT) ਅਤੇ ਰਵਿੰਦਰ ਕੁਮਾਰ (TGT) ਸ਼ਾਮਲ ਹਨ। ਇਸੇ ਤਰ੍ਹਾਂ ਕੇਂਦਰ ਨੰਬਰ-2 ਤੋਂ ਵਤਨ (PGT), ਧਰਮਿੰਦਰ (TGT) ਅਤੇ ਡਰਾਇੰਗ ਟੀਚਰ ਲਲਿਤ ਨੂੰ ਵੀ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਹੈ।

Punjabi Shorts

Latest News