Saturday, 10th of October 2026

Haryana News: ਪਾਣੀਪਤ ਦੇ ਮਸ਼ਹੂਰ ਢਾਬੇ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ, 30 ਘੰਟਿਆਂ ਤੱਕ ਫਰੋਲਿਆ ਰਿਕਾਰਡ, ਜਾਣੋ ਪੂਰਾ ਮਾਮਲਾ

Edited By: Lajwinder Kaur | Updated at:
Haryana News: ਪਾਣੀਪਤ ਦੇ ਮਸ਼ਹੂਰ ਢਾਬੇ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ, 30 ਘੰਟਿਆਂ ਤੱਕ ਫਰੋਲਿਆ ਰਿਕਾਰਡ, ਜਾਣੋ ਪੂਰਾ ਮਾਮਲਾ

Haryana News: ਪਾਣੀਪਤ ਦੇ ਮਸ਼ਹੂਰ ਢਾਬੇ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ, 30 ਘੰਟਿਆਂ ਤੱਕ ਫਰੋਲਿਆ ਰਿਕਾਰਡ, ਜਾਣੋ ਪੂਰਾ ਮਾਮਲਾ

ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਦੇ ਪੱਟੀਕਲਿਆਣਾ ਸਥਿਤ 70 ਮਾਈਲ ਸਟੋਨ ਢਾਬੇ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਸੋਮਵਾਰ ਦੇਰ ਸ਼ਾਮ ਖ਼ਤਮ ਹੋਈ। ਇਹ ਕਾਰਵਾਈ ਐਤਵਾਰ ਦੁਪਹਿਰ ਤੋਂ ਸ਼ੁਰੂ ਹੋਈ ਸੀ ਅਤੇ 30 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ। ਚੰਡੀਗੜ੍ਹ ਤੋਂ ਆਈ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਢਾਬੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ।

ਜਾਣਕਾਰੀ ਅਨੁਸਾਰ, ਐਤਵਾਰ ਦੁਪਹਿਰ ਕਰੀਬ ਇਕ ਵਜੇ ਚੰਡੀਗੜ੍ਹ ਤੋਂ ਅੱਧਾ ਦਰਜਨ ਇਨਕਮ ਟੈਕਸ ਅਧਿਕਾਰੀ ਪੁਲਿਸ ਸੁਰੱਖਿਆ ਦੇ ਨਾਲ ਪੰਜਾਬ ਨੰਬਰ ਦੀਆਂ ਨਿੱਜੀ ਟੈਕਸੀਆਂ ਵਿੱਚ ਢਾਬੇ 'ਤੇ ਪਹੁੰਚੇ ਸਨ। ਅਧਿਕਾਰੀਆਂ ਨੇ ਢਾਬੇ ਦੇ ਦਫ਼ਤਰ ਅਤੇ ਰਿਕਾਰਡ ਨਾਲ ਸਬੰਧਤ ਕਈ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਸੋਮਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਟੀਮ ਢਾਬੇ ਤੋਂ ਬਾਹਰ ਨਿਕਲੀ ਅਤੇ ਦਿੱਲੀ ਵੱਲ ਰਵਾਨਾ ਹੋ ਗਈ।

ਸੂਤਰਾਂ ਅਨੁਸਾਰ, ਇਹ ਕਾਰਵਾਈ ਐਡੀਸ਼ਨਲ ਕਮਿਸ਼ਨਰ ਦੀ ਅਗਵਾਈ ਹੇਠ ਕੀਤੀ ਗਈ। ਇਸੇ ਦੌਰਾਨ ਢਾਬਾ ਸੰਚਾਲਕ ਰੇਸ਼ਮ ਸਿੰਘ ਨਾਲ ਜੁੜੇ ਹੋਰ ਤਿੰਨ ਅਦਾਰਿਆਂ 'ਤੇ ਵੀ ਆਮਦਨ ਕਰ ਵਿਭਾਗ (Income Tax Department) ਦੀਆਂ ਟੀਮਾਂ ਵੱਲੋਂ ਇੱਕੋ ਸਮੇਂ ਸਰਵੇਖਣ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਮੁਰਥਲ (ਸੋਨੀਪਤ), ਪਾਣੀਪਤ ਅਤੇ ਸ਼ਾਹਬਾਦ ਸਥਿਤ ਢਾਬੇ ਸ਼ਾਮਲ ਹਨ।

ਟੀਮ ਦੇ ਇੱਕ ਅਧਿਕਾਰੀ ਨੇ ਇਸ ਸਬੰਧੀ ਸਿਰਫ਼ ਇੰਨਾ ਹੀ ਕਿਹਾ ਕਿ "ਜੋ ਵੀ ਮਾਮਲਾ ਸੀ, ਉਹ ਮੁਕੰਮਲ (Conclude) ਹੋ ਚੁੱਕਾ ਹੈ। ਅਗਲੇਰੀ ਜਾਣਕਾਰੀ ਚੰਡੀਗੜ੍ਹ ਦਫ਼ਤਰ ਵੱਲੋਂ ਦਿੱਤੀ ਜਾਵੇਗੀ।"

ਐਪ ਰਾਹੀਂ ਆਮਦਨ ਦੀ ਜਾਂਚ

'70 ਮਾਈਲ ਸਟੋਨ' ਢਾਬੇ ਦੇ ਮਾਲਕ ਰੇਸ਼ਮ ਸਿੰਘ ਨੇ ਦੱਸਿਆ ਕਿ 'ਪੇਟ ਪੂਜਾ' ਐਪ ਰਾਹੀਂ ਆਮਦਨ ਦੀ ਜਾਂਚ ਕੀਤੀ ਗਈ ਸੀ, ਜਿਸ ਵਿੱਚ 70 ਮਾਈਲ ਸਟੋਨ ਢਾਬੇ ਦੀ ਵਿਕਰੀ ਉਮੀਦ ਨਾਲੋਂ ਵੱਧ ਪਾਈ ਗਈ। ਇਸੇ ਆਧਾਰ 'ਤੇ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਜਾਂਚ ਪੜਤਾਲ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਜਾਂਚ ਦੌਰਾਨ ਟੀਮ ਨੂੰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।

ਰੇਸ਼ਮ ਸਿੰਘ ਨੇ ਅੱਗੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ, ਜਦੋਂ ਢਾਬੇ ਦੇ ਸਾਹਮਣੇ ਪੁਲ ਨਹੀਂ ਬਣਿਆ ਸੀ, ਉਸ ਸਮੇਂ ਢਾਬੇ ਦੀ ਵਿਕਰੀ ਬਹੁਤ ਵਧੀਆ ਹੁੰਦੀ ਸੀ। ਪਰ ਪੁਲ ਬਣਨ ਤੋਂ ਬਾਅਦ ਗਾਹਕਾਂ ਦੀ ਆਮਦ ਘਟ ਗਈ ਹੈ ਅਤੇ ਵਿਕਰੀ ਵਿੱਚ ਕਾਫ਼ੀ ਗਿਰਾਵਟ ਆਈ ਹੈ।

5 ਸਾਲ ਪਹਿਲਾਂ ਸੀ ਵਧੀਆ ਕਮਾਈ - ਮਾਲਕ

ਢਾਬਾ ਮਾਲਕ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਢਾਬੇ ਦੀ ਕਮਾਈ ਕਾਫ਼ੀ ਵਧੀਆ ਹੁੰਦੀ ਸੀ। ਹੁਣ 'ਪੇਟ ਪੂਜਾ' ਐਪ 'ਤੇ ਬਿੱਲ ਬਹੁਤ ਘੱਟ ਕੱਟੇ ਜਾ ਰਹੇ ਹਨ, ਜਿਸ ਨੂੰ ਲੈ ਕੇ ਆਮਦਨ ਕਰ ਵਿਭਾਗ (Income Tax Department) ਨੇ ਜਾਂਚ ਕੀਤੀ ਹੈ। ਰੇਸ਼ਮ ਸਿੰਘ ਨੇ ਵਿਭਾਗ ਦੀ ਇਸ ਕਾਰਵਾਈ ਨੂੰ ਇੱਕ ਰੂਟੀਨ ਸਰਵੇਖਣ ਦੱਸਿਆ ਅਤੇ ਕਿਹਾ ਕਿ ਅਧਿਕਾਰੀਆਂ ਵੱਲੋਂ ਮੰਗੇ ਗਏ ਸਾਰੇ ਬਿੱਲ ਅਤੇ ਦਸਤਾਵੇਜ਼ ਮੌਕੇ 'ਤੇ ਹੀ ਮੁਹੱਈਆ ਕਰਵਾ ਦਿੱਤੇ ਗਏ ਸਨ।