Friday, 25th of September 2026

ਹਰਿਆਣੇ ਦੀ ਧੀ ਨੇ ਏਸ਼ੀਆਈ ਖੇਡਾਂ ‘ਚ ਰਚਿਆ ਇਤਿਹਾਸ: 10 ਮੀਟਰ ਏਅਰ ਪਿਸਟਲ ਮਿਕਸਡ ‘ਚ ਭਾਰਤ ਨੂੰ ਦਿਵਾਇਆ Gold Medal

ਏਸ਼ੀਆਈ ਖੇਡਾਂ 2026 ਵਿੱਚ ਹਰਿਆਣਾ ਦੀ ਧੀ ਸੁਰੁਚੀ ਇੰਦਰ ਸਿੰਘ ਫੋਗਾਟ ਨੇ ਦੇਸ਼ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ। ਸੁਰੁਚੀ ਅਤੇ ਕਮਲਜੀਤ ਦੀ ਭਾਰਤੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਦੂਜਾ ਸੋਨ ਤਗ਼ਮਾ ਪਾਇਆ ਹੈ।

Edited By: Lajwinder Kaur | Updated at:

ਫਾਈਨਲ ਵਿੱਚ ਬਣਾਇਆ ਏਸ਼ੀਆਈ ਰਿਕਾਰਡ

ਭਾਰਤੀ ਜੋੜੀ ਨੇ ਫ਼ਾਈਨਲ ਮੁਕਾਬਲੇ ਵਿੱਚ ਕੁੱਲ 484.6 ਅੰਕ ਹਾਸਲ ਕੀਤੇ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਦੋਵਾਂ ਨੇ ਨਵਾਂ ਏਸ਼ੀਆਈ ਰਿਕਾਰਡ ਵੀ ਆਪਣੇ ਨਾਂ ਕੀਤਾ। ਇਸ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਜੋੜੀ 478.0 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ, ਜਦੋਂ ਕਿ ਇਰਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਕੁਆਲੀਫਿਕੇਸ਼ਨ ਦੌਰਾਨ ਵੀ ਇਸ ਜੋੜੀ ਨੇ 587 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ।

ਸੰਘਰਸ਼ ਭਰਿਆ ਰਿਹਾ ਸੁਰੁਚੀ ਦਾ ਸਫ਼ਰ

ਝੱਜਰ ਜ਼ਿਲ੍ਹੇ ਦੇ ਪਿੰਡ ਸਾਸਰੋਲੀ ਦੀ ਰਹਿਣ ਵਾਲੀ ਸੁਰੁਚੀ ਨੇ ਅੰਤਰਰਾਸ਼ਟਰੀ ਸ਼ੂਟਿੰਗ ਦੀ ਯਾਤਰਾ ਬਹੁਤ ਛੋਟੀ ਉਮਰ ਵਿੱਚ ਸ਼ੁਰੂ ਕਰ ਦਿੱਤੀ ਸੀ। 13 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਅਤੇ ਭਰਾਵਾਂ ਨਾਲ ਸਾਸਰੋਲੀ ਤੋਂ ਭਿਵਾਨੀ ਦੀ ਸ਼ੂਟਿੰਗ ਅਕੈਡਮੀ ਤੱਕ ਟ੍ਰੇਨ ਰਾਹੀਂ ਸਫ਼ਰ ਕਰਕੇ ਜਾਂਦੀ ਸੀ। ਹੁਣ ਮਹਿਜ਼ 20 ਸਾਲ ਦੀ ਉਮਰ ਵਿੱਚ ਉਹ ਜੂਨੀਅਰ ਵਰਲਡ ਰਿਕਾਰਡ ਅਤੇ ਕਈ ਆਈ.ਐੱਸ.ਐੱਸ.ਐੱਫ. (ISSF) ਵਰਲਡ ਕੱਪ ਗੋਲਡ ਮੈਡਲ ਆਪਣੇ ਨਾਂ ਕਰ ਚੁੱਕੀ ਹੈ।

ਮੁੱਖ ਮੰਤਰੀ ਅਤੇ ਅਧਿਕਾਰੀਆਂ ਨੇ ਦਿੱਤੀ ਵਧਾਈ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) ਰਾਹੀਂ ਸੁਰੁਚੀ ਅਤੇ ਕਮਲਜੀਤ ਨੂੰ ਇਸ ਮਾਣਮੱਤੇ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਜ਼ਿਲ੍ਹਾ ਖੇਡ ਅਧਿਕਾਰੀ ਸ਼ਤੇਂਦਰ ਕੁਮਾਰ ਨੇ ਵੀ ਸੁਰੁਚੀ ਦੀ ਇਸ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇੱਕ ਸਧਾਰਨ ਪਰਿਵਾਰ ਦੀ ਧੀ ਦਾ ਅੰਤਰਰਾਸ਼ਟਰੀ ਪੱਧਰ 'ਤੇ ਸੋਨ ਤਗ਼ਮਾ ਜਿੱਤਣਾ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।