ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮ ਨਿਰਮਾਤਾ ਕੁਕੂ ਕੋਹਲੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ‘ਫੂਲ ਔਰ ਕਾਂਟੇ’ ਵਰਗੀ ਹਿੱਟ ਫਿਲਮ ਨਾਲ ਅਜੇ ਦੇਵਗਨ ਨੂੰ ਬਾਲੀਵੁੱਡ ਵਿੱਚ ਵੱਡਾ ਬ੍ਰੇਕ ਦੇਣ ਵਾਲੇ ਕੁਕੂ ਕੋਹਲੀ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਅਰੁਣਾ ਇਰਾਨੀ ਦੇ ਭਾਈ ਸੰਜੇ ਨੇ ਆਪਣੇ ਜੀਜਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ, "ਉਨ੍ਹਾਂ ਦਾ ਦੇਹਾਂਤ 5 ਤੋਂ ਸਾਢੇ ਪੰਜ ਵਜੇ ਦੇ ਆਸਪਾਸ ਹੋਇਆ ਹੈ। ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ। ਸੋਮਵਾਰ ਨੂੰ ਉਨ੍ਹਾਂ ਦਾ ਆਪ੍ਰੇਸ਼ਨ ਹੋਇਆ ਸੀ। ਇੱਥੋਂ ਤੱਕ ਕਿ 25 ਅਗਸਤ ਮੰਗਲਵਾਰ ਵਾਲੇ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਵਾਲੀ ਸੀ, ਪਰ ਅਚਾਨਕ ਇਹ ਸਭ ਹੋ ਗਿਆ। ਅਸੀਂ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।"
ਬਾਲੀਵੁੱਡ 'ਚ ਸੋਗ ਦੀ ਲਹਿਰ
ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮਕਾਰ ਕੁਕੂ ਕੋਹਲੀ ਦਾ 77 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਅਜੇ ਦੇਵਗਨ ਨੂੰ ਹਿੱਟ ਫਿਲਮ 'ਫੂਲ ਔਰ ਕਾਂਟੇ' ਨਾਲ ਬਾਲੀਵੁੱਡ 'ਚ ਵੱਡਾ ਬ੍ਰੇਕ ਦੇਣ ਵਾਲੇ ਕੁਕੂ ਕੋਹਲੀ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ। ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਨਾਮੀ ਅਦਾਕਾਰਾ ਦੇ ਸਨ ਪਤੀ
ਕੁਕੂ ਕੋਹਲੀ ਦਾ ਵਿਆਹ ਦਿੱਗਜ ਅਦਾਕਾਰਾ ਅਰੁਣਾ ਇਰਾਨੀ ਨਾਲ ਹੋਇਆ ਸੀ। ਅਦਾਕਾਰਾ ਨਾਲ ਉਨ੍ਹਾਂ ਦੀ ਕੋਈ ਸੰਤਾਨ ਨਹੀਂ ਹੈ। ਹਾਲਾਂਕਿ, ਉਨ੍ਹਾਂ ਦੀ ਪਿਛਲੀ ਪਤਨੀ ਤੋਂ ਦੋ ਧੀਆਂ ਹਨ- ਪੂਜਾ ਅਤੇ ਕਰਿਸ਼ਮਾ ਕੋਹਲੀ। ਉਨ੍ਹਾਂ ਦੀ ਪਹਿਲੀ ਪਤਨੀ ਦਾ ਨਾਂ ਰੀਤਾ ਕੋਹਲੀ ਸੀ। ਕੁਕੂ ਨੇ ਆਪਣੀ ਪਛਾਣ ਮੁੱਖ ਤੌਰ 'ਤੇ ਫ਼ਿਲਮਾਂ ਰਾਹੀਂ ਬਣਾਈ।
ਅੰਤਿਮ ਸੰਸਕਾਰ ਤੇ ਪਹੁੰਚ ਕਈ ਕਲਾਕਾਰ
ਅਰੁਣਾ ਇਰਾਨੀ ਆਪਣੇ ਪਤੀ ਕੁਕੂ ਕੋਹਲੀ ਦੇ ਅੰਤਿਮ ਸੰਸਕਾਰ 'ਤੇ ਬਹੁਤ ਦੁਖੀ ਨਜ਼ਰ ਆਈ। ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਵਿੱਕੀ ਕੌਸ਼ਲ, ਕੈਟਰੀਨਾ ਕੈਫ਼, ਰੋਹਿਤ ਸ਼ੈਟੀ ਅਤੇ ਬਾਲੀਵੁੱਡ ਦੇ ਕਈ ਹੋਰ ਮਸ਼ਹੂਰ ਸਿਤਾਰੇ ਵੀ ਮੌਜੂਦ ਸਨ।
ਅਜੇ ਦੇਵਗਨ ਨੂੰ ਦਿੱਤਾ ਸੀ ਵੱਡਾ ਬ੍ਰੈਕ: ਕੁਕੂ ਕੋਹਲੀ ਦਾ ਨਾਂ ਹਿੰਦੀ ਸਿਨੇਮਾ ਵਿੱਚ ਖਾਸ ਤੌਰ 'ਤੇ ਅਜੇ ਦੇਵਗਨ ਦੇ ਕਰੀਅਰ ਨਾਲ ਜੁੜਿਆ ਹੋਇਆ ਹੈ। ਸਾਲ 1991 ਵਿੱਚ ਆਈ ‘ਫੂਲ ਔਰ ਕਾਂਟੇ’ ਦਾ ਨਿਰਦੇਸ਼ਨ ਉਨ੍ਹਾਂ ਨੇ ਹੀ ਕੀਤਾ ਸੀ। ਇਸੇ ਫ਼ਿਲਮ ਨਾਲ ਅਜੇ ਦੇਵਗਨ ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਵੇਖਦਿਆਂ ਹੀ ਵੇਖਦਿਆਂ ਦਰਸ਼ਕਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਲਈ।
ਕੁਕੂ ਕੋਹਲੀ ਨੇ ਆਪਣੇ ਲੰਬੇ ਕਰੀਅਰ ਵਿੱਚ ਕਈ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ। ਇਨ੍ਹਾਂ ਵਿੱਚ ‘ਫੂਲ ਔਰ ਕਾਂਟੇ’, ‘ਸੁਹਾਗ’, ‘ਹਕੀਕਤ’, ‘ਜ਼ੁਲਮੀ’, ‘ਅਨਾੜੀ ਨੰਬਰ 1’ ਅਤੇ ‘ਯੇ ਦਿਲ ਆਸ਼ਿਕਾਨਾ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਉਨ੍ਹਾਂ ਦੀ ਆਖਰੀ ਨਿਰਦੇਸ਼ਿਤ ਫ਼ਿਲਮ ‘ਵੋ ਤੇਰਾ ਨਾਮ ਥਾ’ ਸੀ। ਕਰੀਬ ਤਿੰਨ ਦਹਾਕੇ ਲੰਬੇ ਫ਼ਿਲਮੀ ਸਫ਼ਰ ਵਿੱਚ ਕੁਕੂ ਕੋਹਲੀ ਨੇ ਹਿੰਦੀ ਸਿਨੇਮਾ ਨੂੰ ਕਈ ਯਾਦਗਾਰ ਫ਼ਿਲਮਾਂ ਦਿੱਤੀਆਂ। ਹੁਣ ਉਨ੍ਹਾਂ ਦੇ ਦੇਹਾਂਤ ਨਾਲ ਇੰਡਸਟਰੀ ਨੇ ਇੱਕ ਅਜਿਹੇ ਫ਼ਿਲਮਮੇਕਰ ਨੂੰ ਖੋ ਦਿੱਤਾ ਹੈ, ਜਿਸ ਨੇ ਖਾਸ ਤੌਰ 'ਤੇ 90 ਦੇ ਦਹਾਕੇ ਦੇ ਸਿਨੇਮਾ ਅਤੇ ਕਈ ਕਲਾਕਾਰਾਂ ਦੇ ਕਰੀਅਰ ਵਿੱਚ ਅਹਿਮ ਭੂਮਿਕਾ ਨਿਭਾਈ।