Thursday, 27th of August 2026

ਮਿਊਜ਼ਿਕ ਜਗਤ ਨੂੰ ਵੱਡਾ ਝਟਕਾ! ਮੂਸੇਵਾਲਾ ਵਾਂਗ ਘੇਰ ਕੇ ਮਾਰਿਆ ਨਾਮੀ ਗਾਇਕ; ਇੰਡਸਟਰੀ ‘ਚ ਫੈਲੀ ਦਹਿਸ਼ਤ, ਇਸ ਗੈਂਗ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ…

ਮਸ਼ਹੂਰ ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲੀਆਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਕਰੀਬ 6:45 ਵਜੇ ਜਿੰਮ ਤੋਂ ਬਾਹਰ ਨਿਕਲਦੇ ਸਮੇਂ ਦੋ ਵਾਹਨਾਂ ਵਿੱਚ ਆਏ ਚਾਰ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

Edited By: Lajwinder Kaur | Updated at: August 27th 2026 11:59 AM
Trending News
ਮਿਊਜ਼ਿਕ ਜਗਤ ਨੂੰ ਵੱਡਾ ਝਟਕਾ! ਮੂਸੇਵਾਲਾ ਵਾਂਗ ਘੇਰ ਕੇ ਮਾਰਿਆ ਨਾਮੀ ਗਾਇਕ; ਇੰਡਸਟਰੀ ‘ਚ ਫੈਲੀ ਦਹਿਸ਼ਤ, ਇਸ ਗੈਂਗ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ…

ਮਿਊਜ਼ਿਕ ਜਗਤ ਨੂੰ ਵੱਡਾ ਝਟਕਾ! ਮੂਸੇਵਾਲਾ ਵਾਂਗ ਘੇਰ ਕੇ ਮਾਰਿਆ ਨਾਮੀ ਗਾਇਕ; ਇੰਡਸਟਰੀ ‘ਚ ਫੈਲੀ ਦਹਿਸ਼ਤ, ਇਸ ਗੈਂਗ ਨੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ…

ਸੰਗੀਤ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਸ਼ਹੂਰ ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲੀਆਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਪ੍ਰਸ਼ਾਸਨ ਵਿੱਚ ਵੀ ਹੜਕੰਪ ਮੱਚਿਆ ਹੋਇਆ ਹੈ।

ਜਿੰਮ ਤੋਂ ਬਾਹਰ ਆਉਂਦਿਆਂ ਹੀ ਕੀਤਾ ਹਮਲਾ

ਪ੍ਰਾਪਤ ਜਾਣਕਾਰੀ ਅਨੁਸਾਰ, ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲੀਆਨ ਬੁੱਧਵਾਰ ਸ਼ਾਮ ਕਰੀਬ 6:45 ਵਜੇ ਆਪਣੇ ਜਿੰਮ ਤੋਂ ਬਾਹਰ ਆ ਰਹੇ ਸਨ। ਇਸੇ ਦੌਰਾਨ ਦੋ ਵਾਹਨਾਂ ਵਿੱਚ ਸਵਾਰ ਚਾਰ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਬਾਲੀਆਨ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਪ੍ਰਸ਼ਾਸਨ ਲਈ ਚੁਣੌਤੀਪੂਰਨ ਮਾਮਲਾ: ਏ.ਡੀ.ਜੀ.

ਮੇਰਠ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ.ਡੀ.ਜੀ.) ਭਾਨੂ ਭਾਸਕਰ ਨੇ ਸ਼ਾਮਲੀ ਜ਼ਿਲ੍ਹੇ ਵਿੱਚ ਵਾਪਰੇ ਇਸ ਕਾਂਡ ਨੂੰ ਪੁਲਿਸ ਲਈ ਚੁਣੌਤੀਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਕਈ ਅਹਿਮ ਸੁਰਾਗ ਮਿਲੇ ਹਨ ਅਤੇ ਕਾਤਲਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਨੂੰ ਸੁਲਝਾਉਣ ਲਈ ਕਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਟੀਮਾਂ ਨੂੰ ਹਰਿਆਣਾ ਭੇਜਿਆ ਗਿਆ ਹੈ।

ਏ.ਡੀ.ਜੀ. ਭਾਸਕਰ ਨੇ ਅੱਗੇ ਕਿਹਾ ਕਿ ਪੁਲਿਸ ਫੋਰਸ ਦੇ ਕਈ ਮੈਂਬਰ ਅਤੇ ਪਿੰਡ ਦੇ ਮੁਖੀ, ਉਪ ਮੁਖੀ ਸਮੇਤ ਸਾਰੇ ਜਨ ਪ੍ਰਤੀਨਿਧੀ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਕਤਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਾਂਗ ਹੈ, ਤਾਂ ਉਨ੍ਹਾਂ ਕਿਹਾ ਕਿ ਕਈ ਸੁਰਾਗ ਹੱਥ ਲੱਗੇ ਹਨ ਪਰ ਫ਼ਿਲਹਾਲ ਉਨ੍ਹਾਂ ਨੂੰ ਜਨਤਕ ਕਰਨਾ ਸਹੀ ਨਹੀਂ ਹੈ, ਅਤੇ ਬਹੁਤ ਜਲਦੀ ਇਸ ਮਾਮਲੇ ਦਾ ਵੱਡਾ ਖੁਲਾਸਾ ਕੀਤਾ ਜਾਵੇਗਾ।

ਗੋਗੀ ਗੈਂਗ ਵੱਲੋਂ ਜ਼ਿੰਮੇਵਾਰੀ ਦਾ ਦਾਅਵਾ ਅਤੇ ਪੰਚਾਇਤ ਚੋਣਾਂ ਨੂੰ ਲੈ ਕੇ ਚਰਚਾ

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹਰਿਆਣਾ ਦੇ ਗੋਗੀ ਗੈਂਗ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਪੋਸਟ ਵਿੱਚ ਅੰਕਿਤ 'ਤੇ ਗੈਂਗ ਦੇ ਦੁਸ਼ਮਣਾਂ ਦੇ ਸੰਪਰਕ ਵਿੱਚ ਹੋਣ ਅਤੇ ਗੈਂਗ ਨਾਲ ਜੁੜੀ ਇੱਕ ਘਟਨਾ 'ਤੇ ਗਾਣਾ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ, ਨਾਲ ਹੀ ਅੱਗੇ ਵੀ ਵਾਰਦਾਤਾਂ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਵਾਇਰਲ ਹੋ ਰਹੀ ਪੋਸਟ ਦੀ ਜੀਟੀਸੀ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ।

ਇਸ ਤੋਂ ਇਲਾਵਾ ਅੰਕਿਤ ਬਾਲੀਆਨ ਨੂੰ ਲੈ ਕੇ ਇੱਕ ਹੋਰ ਚਰਚਾ ਵੀ ਸਾਹਮਣੇ ਆ ਰਹੀ ਹੈ ਕਿ ਉਹ ਆਗਾਮੀ ਪੰਚਾਇਤ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਸਨ। ਹਾਲਾਂਕਿ, ਪੁਲਿਸ ਜਾਂ ਉਨ੍ਹਾਂ ਦੇ ਕਰੀਬੀਆਂ ਵੱਲੋਂ ਇਸ ਗੱਲ ਦੀ ਤੁਰੰਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ ਅਤੇ ਇਹ ਵੀ ਸਾਫ਼ ਨਹੀਂ ਸੀ ਕਿ ਉਹ ਕਿਸ ਪਦ ਜਾਂ ਖੇਤਰ ਤੋਂ ਚੋਣ ਮੈਦਾਨ ਵਿੱਚ ਉਤਰਨਾ ਚਾਹੁੰਦੇ ਸਨ। ਇਸ ਲਈ ਪੰਚਾਇਤ ਚੋਣਾਂ ਦਾ ਐਂਗਲ ਫਿਲਹਾਲ  ਚਰਚਾ ਤੱਕ ਹੀ ਸੀਮਤ ਹੈ। ਪੁਲਿਸ ਜਾਂਚ ਦੌਰਾਨ ਇਸ ਪਹਿਲੂ ਨੂੰ ਵੀ ਦੇਖਿਆ ਜਾ ਸਕਦਾ ਹੈ ਕਿ ਕੀ ਉਨ੍ਹਾਂ ਦੀ ਸੰਭਾਵਿਤ ਰਾਜਨੀਤਿਕ ਸਰਗਰਮੀ ਦਾ ਕਿਸੇ ਵਿਵਾਦ ਜਾਂ ਆਪਸੀ ਰੰਜਿਸ਼ ਨਾਲ ਕੋਈ ਸਬੰਧ ਸੀ। ਅੰਕਿਤ ਦੀ ਹੱਤਿਆ ਤੋਂ ਬਾਅਦ ਇਹ ਸਵਾਲ ਇਸ ਲਈ ਵੀ ਉੱਠ ਰਿਹਾ ਹੈ ਕਿਉਂਕਿ ਉਹ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਕਾਫ਼ੀ ਸਰਗਰਮ ਸਨ ਅਤੇ ਉਨ੍ਹਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਸੀ।

Punjabi Shorts

Latest News