Thursday, 9th of July 2026

ਸੰਗੀਤ ਜਗਤ ਨੂੰ ਵੱਡਾ ਘਾਟਾ! ਮਸ਼ਹੂਰ ਗਾਇਕਾ ਦਾ 36 ਸਾਲ ਦੀ ਉਮਰ ‘ਚ ਦਿਹਾਂਤ; ਇਸ ਗੀਤ ਨੇ ਰਾਤੋ-ਰਾਤ ਬਣਿਆ ਸੀ ਸਟਾਰ…

Edited By: Lajwinder Kaur | Updated at: July 09th 2026 02:32 PM
Trending News
ਸੰਗੀਤ ਜਗਤ ਨੂੰ ਵੱਡਾ ਘਾਟਾ! ਮਸ਼ਹੂਰ ਗਾਇਕਾ ਦਾ 36 ਸਾਲ ਦੀ ਉਮਰ ‘ਚ ਦਿਹਾਂਤ; ਇਸ ਗੀਤ ਨੇ ਰਾਤੋ-ਰਾਤ ਬਣਿਆ ਸੀ ਸਟਾਰ…

ਸੰਗੀਤ ਜਗਤ ਨੂੰ ਵੱਡਾ ਘਾਟਾ! ਮਸ਼ਹੂਰ ਗਾਇਕਾ ਦਾ 36 ਸਾਲ ਦੀ ਉਮਰ ‘ਚ ਦਿਹਾਂਤ; ਇਸ ਗੀਤ ਨੇ ਰਾਤੋ-ਰਾਤ ਬਣਿਆ ਸੀ ਸਟਾਰ…

ਸੰਗੀਤ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੀ ਇੰਡਸਟਰੀ ਅਤੇ ਉਸਦੇ ਪ੍ਰਸ਼ੰਸਕਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਬ੍ਰਿਟਿਸ਼ ਮੂਲ ਦੀ ਪ੍ਰਸਿੱਧ ਗਾਇਕਾ ਅਤੇ ਮਸ਼ਹੂਰ ਗਰਲ ਗਰੁੱਪ 'G.R.L.' ਦੀ ਮੈਂਬਰ ਲੌਰੇਨ ਬੇਨੇਟ ਹੁਣ ਸਾਡੇ ਵਿੱਚ ਨਹੀਂ ਰਹੀ। ਉਹ ਸਿਰਫ਼ 36 ਸਾਲ ਦੀ ਸੀ, ਉਹ ਆਪਣੇ ਪਿੱਛੇ ਆਪਣੀ 6 ਸਾਲਾਂ ਦੀ ਇੱਕ ਮਾਸੂਮ ਬੱਚੀ ਨੂੰ ਛੱਡ ਗਏ। ਜਿਸ ਕਰਕੇ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਕਾਫੀ ਡੂੰਘੇ ਸਦਮੇ ਦੇ ਵਿੱਚ ਹਨ। ਲੌਰੇਨ ਨੂੰ ਵਿਸ਼ਵ ਭਰ ਵਿੱਚ ਉਨ੍ਹਾਂ ਦੇ ਸੁਪਰਹਿੱਟ ਗੀਤ 'ਪਾਰਟੀ ਰੌਕ ਐਂਥਮ' (Party Rock Anthem) ਲਈ ਜਾਣਿਆ ਜਾਂਦਾ ਸੀ। ਫਿਲਹਾਲ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 

G.R.L. ਗਰੁੱਪ ਨੇ ਪ੍ਰਗਟਾਇਆ ਡੂੰਘਾ ਦੁੱਖ

ਲੌਰੇਨ ਦੇ ਗਰੁੱਪ 'G.R.L.' ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਗਾਇਕਾ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਗਰੁੱਪ ਨੇ ਇੱਕ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਲਿਖਿਆ, "ਬਹੁਤ ਹੀ ਦੁੱਖ ਨਾਲ ਅਸੀਂ ਆਪਣੀ ਪਿਆਰੀ ਲੌਰੇਨ ਦੇ ਜਾਣ ਦੀ ਖ਼ਬਰ ਸਾਂਝੀ ਕਰ ਰਹੇ ਹਾਂ। ਸਾਡਾ ਦਿਲ ਟੁੱਟ ਗਿਆ ਹੈ। ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ ਕਿ ਉਹ ਸਾਡੇ ਲਈ ਕਿੰਨੀ ਖਾਸ ਸੀ। ਅਸੀਂ ਉਸਦੇ ਪਿਆਰ, ਹਾਸੇ ਅਤੇ ਉਸ ਨਾਲ ਬਿਤਾਈਆਂ ਅਣਗਿਣਤ ਯਾਦਾਂ ਨੂੰ ਹਮੇਸ਼ਾ ਆਪਣੇ ਦਿਲਾਂ ਵਿੱਚ ਸੰਭਾਲ ਕੇ ਰੱਖਾਂਗੇ। ਉਸਦੀ ਸੁੰਦਰ ਆਤਮਾ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਅਸੀਂ ਉਸਨੂੰ ਹਮੇਸ਼ਾ ਯਾਦ ਕਰਾਂਗੇ।" ਉਨ੍ਹਾਂ ਦੀ ਮੌਤ ‘ਤੇ ਫੈਨਜ਼ ਡੂੰਘਾ ਦੁੱਖ ਜਤਾ ਰਹੇ ਹਨ।

ਸੰਘਰਸ਼ ਅਤੇ ਸਫ਼ਲਤਾ ਭਰਿਆ ਸਫ਼ਰ

ਯੂਕੇ ਦੇ ਕੈਂਟ ਵਿੱਚ ਜਨਮੀ ਲੌਰੇਨ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਬਹੁਤ ਛੋਟੀ ਉਮਰ ਵਿੱਚ ਸਥਾਨਕ ਟੈਲੇਂਟ ਸ਼ੋਅ ਅਤੇ ਪੱਬਾਂ ਵਿੱਚ ਗਾ ਕੇ ਕੀਤੀ ਸੀ। ਉਸਨੇ ਮਸ਼ਹੂਰ ਸ਼ੋਅ 'ਦਿ ਐਕਸ ਫੈਕਟਰ' ਵਿੱਚ ਵੀ ਹਿੱਸਾ ਲਿਆ ਸੀ। ਸਿਰਫ਼ 17 ਸਾਲ ਦੀ ਉਮਰ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹ ਲਾਸ ਏਂਜਲਸ ਚਲੀ ਗਈ, ਜਿੱਥੇ ਉਹ 'ਪੈਰਾਡਾਈਜ਼ੋ ਗਰਲਜ਼' ਗਰੁੱਪ ਦਾ ਹਿੱਸਾ ਬਣੀ। 2011 ਵਿੱਚ 'ਪਾਰਟੀ ਰੌਕ ਐਂਥਮ' ਦੀ ਅਥਾਹ ਸਫ਼ਲਤਾ ਨੇ ਉਸਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ, ਜਿਸ ਤੋਂ ਬਾਅਦ ਉਹ 5 ਮੈਂਬਰੀ ਬੈਂਡ 'G.R.L.' ਵਿੱਚ ਸ਼ਾਮਲ ਹੋਈ।

ਆਪਣੇ ਪਿੱਛੇ 6 ਸਾਲ ਦੀ ਧੀ ਨੂੰ ਛੱਡ ਗਈ ਲੌਰੇਨ

ਲੌਰੇਨ ਬੇਨੇਟ ਆਪਣੇ ਪਿੱਛੇ ਆਪਣੀ 6 ਸਾਲ ਦੀ ਮਾਸੂਮ ਧੀ ਹਾਰਲੋ ਨੂੰ ਛੱਡ ਗਈ ਹੈ। ਇਹ ਬੱਚੀ ਲੌਰੇਨ ਅਤੇ 'ਫੁੱਟਲੂਜ਼' ਫ਼ਿਲਮ ਦੇ ਅਦਾਕਾਰ ਕੈਨੀ ਵਰਮਲਡ ਦੀ ਹੈ। ਇੱਕ ਪ੍ਰਤਿਭਾਸ਼ਾਲੀ ਕਲਾਕਾਰ ਅਤੇ ਇੱਕ ਮਾਂ ਦਾ ਇੰਨੀ ਛੋਟੀ ਉਮਰ ਵਿੱਚ ਦੁਨੀਆ ਤੋਂ ਚਲੇ ਜਾਣਾ ਸੰਗੀਤ ਪ੍ਰੇਮੀਆਂ ਲਈ ਇੱਕ ਵੱਡਾ ਨੁਕਸਾਨ ਹੈ। ਉਸਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਉਸਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।

ਸੋਸ਼ਲ ਮੀਡੀਆ ਉੱਤੇ ਘੱਟ ਐਕਟਿਵ ਰਹਿੰਦੇ ਸਨ 

ਉਨ੍ਹਾਂ ਦੇ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਘੱਟ ਸਰਗਰਮ ਰਹਿੰਦੇ ਸਨ। ਇਸ ਸਾਲ ਵੀ ਉਹ ਸੋਸ਼ਲ ਮੀਡੀਆ 'ਤੇ ਬਹੁਤ ਘੱਟ ਐਕਟਿਵ ਸਨ। ਉਨ੍ਹਾਂ ਦੀ ਆਖਰੀ ਇੰਸਟਾਗ੍ਰਾਮ ਪੋਸਟ 22 ਫਰਵਰੀ ਦੀ ਹੈ, ਜਿਸ ਵਿੱਚ ਉਨ੍ਹਾਂ ਨੇ ਨੈਨਸੀ ਸਿਨਾਤਰਾ ਦੇ ਇੱਕ ਗੀਤ ਦਾ ਵੀਡੀਓ ਸਾਂਝਾ ਕੀਤਾ ਸੀ। ਹੁਣ ਤੱਕ ਉਨ੍ਹਾਂ ਦੇ ਦੋਸਤਾਂ ਵੱਲੋਂ ਉਨ੍ਹਾਂ ਦੀ ਮੌਤ ਦੇ ਸੰਭਾਵਿਤ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Punjabi Shorts

Latest News