Sunday, 20th of September 2026

ਨਾਮੀ ਇਨਫਲੂਐਂਸਰ ਦਾ ਸ਼ਰੇਆਮ ਕਤਲ; ਸੋਸ਼ਲ ਮੀਡੀਆ 'ਤੇ ਲਾਈਵ ਦੌਰਾਨ ਤਾੜ-ਤਾੜ ਚੱਲੀਆਂ ਗੋਲੀਆਂ, ਹਮਲਾਵਰ ਫਰਾਰ...

ਮਸ਼ਹੂਰ ਟਿਕਟੋਕ ਇਨਫਲੂਐਂਸਰ ਸੀਜ਼ਰ ਗੈਸਟੇਲਮ ਦਾ ਲਾਈਵ ਸਟ੍ਰੀਮਿੰਗ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੇ ਦੋ ਦੋਸਤਾਂ ਨਾਲ ਕੇਐਫਸੀ ਦੀ ਪਾਰਕਿੰਗ ਵਿੱਚ ਟਿਕਟੋਕ 'ਤੇ ਲਾਈਵ ਸਨ, ਜਦੋਂ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

Edited By: Lajwinder Kaur | Updated at:
ਨਾਮੀ ਇਨਫਲੂਐਂਸਰ ਦਾ ਸ਼ਰੇਆਮ ਕਤਲ; ਸੋਸ਼ਲ ਮੀਡੀਆ 'ਤੇ ਲਾਈਵ ਦੌਰਾਨ ਤਾੜ-ਤਾੜ ਚੱਲੀਆਂ ਗੋਲੀਆਂ, ਹਮਲਾਵਰ ਫਰਾਰ...

ਨਾਮੀ ਇਨਫਲੂਐਂਸਰ ਦਾ ਸ਼ਰੇਆਮ ਕਤਲ; ਸੋਸ਼ਲ ਮੀਡੀਆ 'ਤੇ ਲਾਈਵ ਦੌਰਾਨ ਤਾੜ-ਤਾੜ ਚੱਲੀਆਂ ਗੋਲੀਆਂ, ਹਮਲਾਵਰ ਫਰਾਰ...

ਮਨੋਰੰਜਨ ਅਤੇ ਸੋਸ਼ਲ ਮੀਡੀਆ ਜਗਤ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ ਸਟਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਸ਼ਹੂਰ ਮੈਕਸੀਕਨ ਇਨਫਲੂਐਂਸਰ ਸੀਜ਼ਰ ਗੈਸਟੇਲਮ (Cesar Gastelum) ਦਾ ਟਿਕਟੋਕ 'ਤੇ ਲਾਈਵ ਸਟ੍ਰੀਮਿੰਗ ਦੌਰਾਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੇ ਸਾਰਿਆਂ ਨੂੰ ਸਦਮੇ ਵਿੱਚ ਪਾ ਦਿੱਤਾ ਹੈ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਲਾਈਵ ਸਟ੍ਰੀਮ ਦੌਰਾਨ ਚੱਲੀਆਂ ਗੋਲੀਆਂ

ਪ੍ਰਾਪਤ ਰਿਪੋਰਟਾਂ ਅਨੁਸਾਰ, ਇਹ ਘਟਨਾ ਮੈਕਸੀਕੋ ਦੇ ਸਿਨਾਲੋਆ ਰਾਜ ਦੀ ਰਾਜਧਾਨੀ ਕੁਲੀਆਕਨ ਵਿੱਚ ਵਾਪਰੀ। ਇਨਫਲੂਐਂਸਰ ਸੀਜ਼ਰ ਗੈਸਟੇਲਮ ਆਪਣੇ ਦੋ ਦੋਸਤਾਂ ਨਾਲ ਇੱਕ ਕੇਐਫਸੀ (KFC) ਦੀ ਪਾਰਕਿੰਗ ਵਿੱਚ ਟਿਕਟੋਕ 'ਤੇ ਲਾਈਵ ਸੀ। ਵੀਡੀਓ ਵਿੱਚ ਉਹ ਹੱਸਦਾ ਹੋਇਆ ਆਪਣੇ ਫਾਲੋਅਰਜ਼ ਨਾਲ ਗੱਲਬਾਤ ਕਰ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਹਮਲਾਵਰਾਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਹ ਹਮਲਾ ਇੰਨੀ ਤੇਜ਼ੀ ਨਾਲ ਹੋਇਆ ਕਿ ਮੌਕੇ 'ਤੇ ਮੌਜੂਦ ਲੋਕ ਕੁਝ ਸਮਝ ਹੀ ਨਹੀਂ ਸਕੇ ਅਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।

ਰਾਸ਼ਟਰਪਤੀ ਨੇ ਦਿੱਤੀ ਪ੍ਰਤੀਕਿਰਿਆ

ਇਸ ਦੁਖਦਾਈ ਘਟਨਾ 'ਤੇ ਪ੍ਰਤੀਕਿਰਿਆ ਦਿੰਦਿਆਂ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ ਅਤੇ ਇਸ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਚੰਗੀ ਫੈਨ ਫਾਲੋਇੰਗ ਸੀ

ਮੈਕਸੀਕੋ ਦੇ ਮਸ਼ਹੂਰ ਇੰਫਲੂਐਂਸਰ ਸੀਜ਼ਰ ਗੈਸਟੇਲਮ ਦੇ ਟਿਕਟੌਕ 'ਤੇ 6.5 ਲੱਖ ਤੋਂ ਵੱਧ ਫਾਲੋਅਰ ਸਨ, ਜਦਕਿ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਸੀ। ਉਹ ਨਿਯਮਿਤ ਤੌਰ 'ਤੇ ਕਾਮੇਡੀ ਵੀਡੀਓ ਅਤੇ ਮੈਕਸੀਕੋ ਦੇ ਖੇਤਰੀ ਸੰਗੀਤ ਨਾਲ ਜੁੜਿਆ ਕੰਟੈਂਟ ਸਾਂਝਾ ਕਰਦੇ ਸਨ। ਆਪਣੇ ਕੁਝ ਵੀਡੀਓਜ਼ ਵਿੱਚ ਉਹ ਖੁਦ ਨੂੰ 'ਬੇਲੀਕੋ (Bélico)' ਵੀ ਕਹਿੰਦੇ ਸਨ, ਜੋ ਮੈਕਸੀਕੋ ਦੀਆਂ ਕੁਝ ਸਬ-ਕਲਚਰਾਂ ਵਿੱਚ ਕਾਰਟੈਲ ਸਭਿਆਚਾਰ ਨਾਲ ਜੁੜੇ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ।