Saturday, 13th of June 2026

ਗਰਮੀ ਦੇ ਕਹਿਰ ਵਿਚਾਲੇ ਪ੍ਰਸ਼ਾਸਨ ਦਾ ਅਹਿਮ ਫੈਸਲਾ! 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ, ਕਈ ਸੂਬਿਆਂ ‘ਚ ਬਦਲਿਆ ਸਕੂਲਾਂ ਦਾ ਸਮਾਂ

Edited By: Lajwinder Kaur | Updated at: April 27th 2026 11:44 AM
Trending News
ਗਰਮੀ ਦੇ ਕਹਿਰ ਵਿਚਾਲੇ ਪ੍ਰਸ਼ਾਸਨ ਦਾ ਅਹਿਮ ਫੈਸਲਾ! 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ, ਕਈ ਸੂਬਿਆਂ ‘ਚ ਬਦਲਿਆ ਸਕੂਲਾਂ ਦਾ ਸਮਾਂ

ਗਰਮੀ ਦੇ ਕਹਿਰ ਵਿਚਾਲੇ ਪ੍ਰਸ਼ਾਸਨ ਦਾ ਅਹਿਮ ਫੈਸਲਾ! 30 ਅਪ੍ਰੈਲ ਤੱਕ ਸਕੂਲ ਰਹਿਣਗੇ ਬੰਦ, ਕਈ ਸੂਬਿਆਂ ‘ਚ ਬਦਲਿਆ ਸਕੂਲਾਂ ਦਾ ਸਮਾਂ

ਇਸ ਸਮੇਂ ਉੱਤਰ ਭਾਰਤ ਅੱਗ ਦੀ ਅੱਗ ਦੀ ਭੱਠੀ ਵਾਂਗ ਤਪ ਰਿਹਾ ਹੈ। ਹਰ ਕੋਈ ਗਰਮੀ ਦੇ ਕਹਿਰ ਹੇਠਾਂ ਆਇਆ ਹੋਇਆ। ਦੇਸ਼ ਦੇ ਕਈ ਸੂਬਿਆਂ 'ਚ ਪਾਰਾ 40 ਤੋਂ ਉੱਪਰ ਹੀ ਚੱਲ ਰਿਹਾ ਹੈ। ਜਿਸ ਕਰਕੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲ ਮੁਸ਼ਕਿਲ ਹੋਇਆ ਪਿਆ ਹੈ। ਸਿਹਤ ਵਿਭਾਗ ਵੱਲੋਂ ਵੀ ਵਾਰ-ਵਾਰ ਅਲਰਟ ਜਾਰੀ ਕਰਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਭਾਰਤ ਦੇ ਕਈ ਸੂਬੇ ਇਸ ਸਮੇਂ ਭਿਆਨਕ ਗਰਮੀ ਅਤੇ ਹੀਟਵੇਵ (ਲੂ) ਦੀ ਲਪੇਟ ਵਿੱਚ ਹਨ, ਜਿਸ ਕਾਰਨ ਵੱਖ-ਵੱਖ ਰਾਜਾਂ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਅਤੇ ਕਈ ਥਾਵਾਂ 'ਤੇ ਸਮੇਂ ਤੋਂ ਪਹਿਲਾਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਨੂੰ ਵੱਡੀ ਰਾਹਤ

ਗਰਮੀ ਦੇ ਕਹਿਰ ਵਿਚਾਲੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ, ਮੱਧ ਪ੍ਰਦੇਸ਼ ਵਿੱਚ ਵੀ ਗਰਮੀ ਦਾ ਆਤੰਕ ਜਾਰੀ ਹੈ। ਤੇਜ਼ ਗਰਮੀ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਸਕੂਲ ਜਾਣ ਵਾਲੇ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਕਈ ਜ਼ਿਲ੍ਹਿਆਂ ਦੇ ਸਕੂਲਾਂ ਨੂੰ 30 ਅਪ੍ਰੈਲ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਲਰਟ ਦੇ ਵਿਚਕਾਰ ਮੱਧ ਪ੍ਰਦੇਸ਼ ਪ੍ਰਸ਼ਾਸਨ ਵਲੋਂ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। 

ਛੁੱਟੀਆਂ ਦਾ ਐਲਾਨ

ਜਾਣਕਾਰੀ ਅਨੁਸਾਰ ਤੇਜ਼ ਗਰਮੀ ਕਾਰਨ ਰਾਜ ਦੇ ਚਾਰ ਜ਼ਿਲ੍ਹਿਆਂ ਦੇ ਬੱਚਿਆਂ ਲਈ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜਬਲਪੁਰ, ਦਮੋਹ ਅਤੇ ਰਤਲਾਮ ਜ਼ਿਲ੍ਹਿਆਂ ਵਿੱਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੀਆਂ ਕਲਾਸਾਂ 30 ਅਪ੍ਰੈਲ ਤੱਕ ਬੰਦ ਰਹਿਣਗੀਆਂ। ਇਸੇ ਤਰ੍ਹਾਂ ਪੰਨਾ ਜ਼ਿਲ੍ਹੇ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ 30 ਅਪ੍ਰੈਲ ਤੱਕ ਸਕੂਲੀ ਛੁੱਟੀਆਂ ਰਹਿਣਗੀਆਂ। ਇੱਥੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਛੋਟੇ ਬੱਚਿਆਂ ਲਈ ਛੁੱਟੀਆਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਸਕੂਲਾਂ 'ਚ ਅਜੇ ਛੁੱਟੀਆਂ ਨਹੀਂ ਹੋਈਆਂ ਹਨ, ਸਿੱਖਿਆ ਵਿਭਾਗ ਨੇ ਇਨ੍ਹਾਂ ਸਕੂਲਾਂ ਨੂੰ ਸੀਮਤ ਅਤੇ ਛਾਂਦਾਰ ਖੇਤਰਾਂ ਵਿੱਚ ਬਾਹਰੀ ਅਸੈਂਬਲੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹੀਟਵੇਵ ਦੇ ਕਰਕੇ ਇਹ ਵਾਲੇ ਸਕੂਲਾਂ ਦਾ ਬਦਲਿਆ ਸਮਾਂ

ਇਸੇ ਦੌਰਾਨ, ਹਰਿਦੁਆਰ ਦੇ ਜ਼ਿਲ੍ਹਾ ਮੈਜਿਸਟਰੇਟ ਮਯੂਰ ਦੀਕਸ਼ਿਤ ਨੇ ਹੀਟਵੇਵ ਦੀ ਚੇਤਾਵਨੀ ਨੂੰ ਦੇਖਦਿਆਂ ਪੂਰੇ ਜ਼ਿਲ੍ਹੇ ਦੇ ਸਕੂਲਾਂ ਦਾ ਸਮਾਂ ਬਦਲਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਹੁਕਮਾਂ ਅਨੁਸਾਰ, 27 ਅਪ੍ਰੈਲ ਤੋਂ 26 ਮਈ ਤੱਕ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਸਕੂਲ ਸਵੇਰੇ 7:30 ਤੋਂ ਦੁਪਹਿਰ 12:00 ਵਜੇ ਤੱਕ ਲੱਗਣਗੇ, ਜਦਕਿ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਸਕੂਲਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ। ਪ੍ਰਸ਼ਾਸਨ ਅਨੁਸਾਰ ਇਹ ਕਦਮ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਚੁੱਕਿਆ ਗਿਆ ਹੈ।

ਉੱਤਰਾਖੰਡ ਦੀ ਤਰਜ਼ 'ਤੇ ਹੁਣ ਉੱਤਰ ਪ੍ਰਦੇਸ਼ ਵਿੱਚ ਵੀ ਭਿਆਨਕ ਗਰਮੀ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਬੇਸਿਕ ਸਿੱਖਿਆ ਪ੍ਰੀਸ਼ਦ ਨੇ ਸਾਰੇ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਸਕੂਲਾਂ (ਪਹਿਲੀ ਤੋਂ ਅੱਠਵੀਂ ਜਮਾਤ ਤੱਕ) ਦਾ ਸਮਾਂ ਬਦਲ ਕੇ ਸਵੇਰੇ 7:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਕਰ ਦਿੱਤਾ ਹੈ। ਵਧਦੇ ਤਾਪਮਾਨ ਅਤੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਮੌਸਮ ਵਿਭਾਗ ਨੇ ਤੇਜ਼ ਗਰਮੀ ਦੇ ਮੱਦੇਨਜ਼ਰ ਲੋਕਾਂ ਲਈ ਇੱਕ ਸਲਾਹ ਵੀ ਜਾਰੀ ਕੀਤੀ ਹੈ। ਲੋਕਾਂ ਨੂੰ ਦੁਪਹਿਰ ਵੇਲੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

Latest News