Monday, 11th of May 2026

ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਹਰਲੀਨ ਸ਼ਰਮਾ ਨੇ 99.38% ਅੰਕਾਂ ਨਾਲ ਮਾਰੀ ਬਾਜ਼ੀ, ਕੁੜੀਆਂ ਨੇ ਫਿਰ ਗੱਡਿਆ ਸਫ਼ਲਤਾ ਦਾ ਝੰਡਾ

By: GTC News Desk | Edited By: Lajwinder Kaur | Updated at: May 11th 2026 01:13 PM
ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਹਰਲੀਨ ਸ਼ਰਮਾ ਨੇ 99.38% ਅੰਕਾਂ ਨਾਲ ਮਾਰੀ ਬਾਜ਼ੀ, ਕੁੜੀਆਂ ਨੇ ਫਿਰ ਗੱਡਿਆ ਸਫ਼ਲਤਾ ਦਾ ਝੰਡਾ

ਪੰਜਾਬ ਬੋਰਡ ਨੇ 10ਵੀਂ ਦੇ ਨਤੀਜੇ ਐਲਾਨੇ, ਹਰਲੀਨ ਸ਼ਰਮਾ ਨੇ 99.38% ਅੰਕਾਂ ਨਾਲ ਮਾਰੀ ਬਾਜ਼ੀ, ਕੁੜੀਆਂ ਨੇ ਫਿਰ ਗੱਡਿਆ ਸਫ਼ਲਤਾ ਦਾ ਝੰਡਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਦੇ ਵਿੱਚ ਵੀ ਹਲਚਲ ਮੱਚ ਗਈ। ਦੱਸ ਦਈਏ ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਸੂਚੀ ਵਿੱਚ ਮੋਹਰੀ ਸਥਾਨ ਹਾਸਲ ਕੀਤੇ ਹਨ।

ਨਤੀਜਿਆਂ ਦੇ ਮੁੱਖ ਅੰਕੜੇ:

ਕੁੱਲ ਪਾਸ ਬੱਚੇ: 26,905

ਕੁੜੀਆਂ ਦੀ ਪਾਸ ਪ੍ਰਤੀਸ਼ਤ: 95.96%

ਮੁੰਡਿਆਂ ਦੀ ਪਾਸ ਪ੍ਰਤੀਸ਼ਤ: 93.23%

ਫੇਲ ਹੋਏ ਵਿਦਿਆਰਥੀ: 1,593

ਮੈਰਿਟ ਸੂਚੀ ਦੇ ਚਮਕਦੇ ਸਿਤਾਰੇ:

ਪਹਿਲਾ ਸਥਾਨ: ਹਰਲੀਨ ਸ਼ਰਮਾ (ਸਰਸਵਤੀ ਸੀਨੀਅਰ ਸੈਕੈਂਡਰੀ ਸਕੂਲ, ਜੈਤੋ, ਫਰੀਦਕੋਟ)। ਹਰਲੀਨ ਨੇ 650 ਵਿੱਚੋਂ 646 ਅੰਕ (99.38%) ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਦੂਜਾ ਸਥਾਨ: ਬਨੀ ਮਹੇਸ਼ ਸ਼ਰਮਾ (ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ, ਚਮਾਲੀ ਬਸੀ, ਰੋਪੜ)। ਬਨੀ ਨੇ 645 ਅੰਕ (99.23%) ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।

ਤੀਜਾ ਸਥਾਨ: ਰੀਆ ਰਾਣੀ (ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਹੁਸ਼ਿਆਰਪੁਰ)। ਰੀਆ ਨੇ ਵੀ 645 ਅੰਕ (99.2%) ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਨ੍ਹਾਂ ਨਤੀਜਿਆਂ ਨਾਲ ਜਿੱਥੇ ਸਕੂਲਾਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਸਿੱਖਿਆ ਵਿਭਾਗ ਨੇ ਸਫ਼ਲ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇਸ ਸਾਲ ਪ੍ਰੀਖਿਆ ਵਿੱਚ ਕੁੱਲ 2,69,505 ਰੈਗੂਲਰ ਵਿਦਿਆਰਥੀ ਬੈਠੇ ਸਨ, ਜਿਨ੍ਹਾਂ ‘ਚੋਂ 2,54,744 ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ 94.52% ਰਹੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ। ਪਿਛਲੇ ਸਾਲ 95.61% ਬੱਚੇ ਪਾਸ ਹੋਏ ਸਨ। 1593 ਬੱਚੇ ਫੇਲ ਹੋਏ ਹਨ। 

ਇੰਝ ਚੈੱਕ ਕਰ ਸਕਦੇ ਹੋ ਰਿਜ਼ਲਟ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦਾ ਨਤੀਜਾ ਦੇਖਣ ਲਈ ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresults.com 'ਤੇ ਜਾਓ। ਵੈੱਬਸਾਈਟ ਦੇ ਹੋਮਪੇਜ 'ਤੇ ਦਿੱਤੇ ਗਏ 'Results' ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੀ ਜਮਾਤ (10ਵੀਂ ਜਾਂ 12ਵੀਂ) ਦੀ ਚੋਣ ਕਰੋ ਅਤੇ ਆਪਣਾ ਰੋਲ ਨੰਬਰ ਜਾਂ ਨਾਮ (ਜੇਕਰ ਨਾਮ ਨਾਲ ਸਰਚ ਕਰਨ ਦਾ ਵਿਕਲਪ ਹੋਵੇ) ਦਰਜ ਕਰੋ। 'Submit' ਬਟਨ ਦਬਾਉਂਦੇ ਹੀ ਤੁਹਾਡਾ ਨਤੀਜਾ ਸਕ੍ਰੀਨ 'ਤੇ ਆ ਜਾਵੇਗਾ। ਅੰਤ ਵਿੱਚ, ਆਪਣੇ ਨਤੀਜੇ ਨੂੰ ਡਾਊਨਲੋਡ ਕਰ ਲਓ ਅਤੇ ਭਵਿੱਖ ਲਈ ਇਸ ਦਾ ਪ੍ਰਿੰਟ ਆਊਟ ਜ਼ਰੂਰ ਕਢਵਾ ਲਓ।
ਹੈਲਪਲਾਈਨ ਰਾਹੀਂ ਵੀ ਜਾਣ ਸਕਦੇ ਹੋ ਰਿਜ਼ਲਟ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਵੈੱਬਸਾਈਟ 'ਤੇ ਨਤੀਜਾ ਦੇਖਣ ਦਾ ਪ੍ਰਬੰਧ ਕੀਤਾ ਗਿਆ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਆਪਣਾ ਰੋਲ ਨੰਬਰ ਅਤੇ ਨਾਮ ਭਰ ਕੇ ਨਤੀਜਾ ਚੈੱਕ ਕਰ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਨੂੰ ਨਤੀਜਾ ਦੇਖਣ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਤਾਂ ਉਹ ਬੋਰਡ ਵੱਲੋਂ ਜਾਰੀ ਹੈਲਪਲਾਈਨ ਨੰਬਰ 9549161161 'ਤੇ ਕਾਲ ਕਰਕੇ ਆਪਣਾ ਨਤੀਜਾ ਜਾਂ ਇਸ ਨਾਲ ਸਬੰਧਤ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Latest News