Sunday, 8th of November 2026

ਤਿੱਖੀ ਗਰਮੀ ਦੇ ਚੱਲਦੇ ਗਰਮੀਆਂ ਦੀਆਂ ਛੁੱਟੀਆਂ 'ਚ ਵਾਧਾ; ਹੁਣ ਇਸ ਦਿਨ ਤੱਕ ਬੰਦ ਰਹਿਣਗੇ ਸਕੂਲ…

Edited By: Lajwinder Kaur | Updated at:
ਤਿੱਖੀ ਗਰਮੀ ਦੇ ਚੱਲਦੇ ਗਰਮੀਆਂ ਦੀਆਂ ਛੁੱਟੀਆਂ 'ਚ ਵਾਧਾ; ਹੁਣ ਇਸ ਦਿਨ ਤੱਕ ਬੰਦ ਰਹਿਣਗੇ ਸਕੂਲ…

ਤਿੱਖੀ ਗਰਮੀ ਦੇ ਚੱਲਦੇ ਗਰਮੀਆਂ ਦੀਆਂ ਛੁੱਟੀਆਂ 'ਚ ਵਾਧਾ; ਹੁਣ ਇਸ ਦਿਨ ਤੱਕ ਬੰਦ ਰਹਿਣਗੇ ਸਕੂਲ…

ਇਸ ਸਮੇਂ ਉੱਤਰ ਭਾਰਤ ਗਰਮੀ ਦੇ ਪ੍ਰਕੋਪ ਹੇਠ ਹੈ। ਗਰਮੀ ਦੇ ਥਪੇੜਿਆਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਗਰਮੀ ਕਰਕੇ ਸਾਰੇ ਹੀ ਸੂਬਿਆਂ ਵਿੱਚ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਸਿੱਖਿਆ ਵਿਭਾਗ ਨੇ ਭਿਆਨਕ ਗਰਮੀ ਦੇ ਮੱਦੇਨਜ਼ਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਸੂਬੇ ਦੇ ਸਕੂਲ 8 ਦਿਨਾਂ ਦੀ ਵਾਧੂ ਛੁੱਟੀ ਮਿਲੇਗੀ।

ਰਾਜਸਥਾਨ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਲਗਾਤਾਰ ਵਧ ਰਹੇ ਤਾਪਮਾਨ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਲੱਖਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਸੂਬੇ ਦੇ ਸਕੂਲ 28 ਜੂਨ 2026 ਤੱਕ ਬੰਦ ਰਹਿਣਗੇ।

43 ਦਿਨਾਂ ਦੀਆਂ ਛੁੱਟੀਆਂ ਮਿਲਣਗੀਆਂ

ਜਾਰੀ ਕੀਤੇ ਗਏ ਨਵੇਂ ਹੁਕਮਾਂ ਅਨੁਸਾਰ, ਪਹਿਲਾਂ ਇਹ ਛੁੱਟੀਆਂ 17 ਮਈ ਤੋਂ 20 ਜੂਨ ਤੱਕ ਨਿਰਧਾਰਤ ਕੀਤੀਆਂ ਗਈਆਂ ਸਨ, ਪਰ ਹੁਣ ਇਨ੍ਹਾਂ ਨੂੰ ਵਧਾ ਕੇ 28 ਜੂਨ ਤੱਕ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਮਿਲਣ ਵਾਲੇ 35 ਦਿਨਾਂ ਦੀ ਬਜਾਏ ਹੁਣ ਕੁੱਲ 43 ਦਿਨਾਂ ਦੀਆਂ ਛੁੱਟੀਆਂ ਮਿਲਣਗੀਆਂ। ਇਹ ਨਵਾਂ ਫੈਸਲਾ ਬੇਗੂੰ ਉਪਖੰਡ ਖੇਤਰ ਦੇ ਪਾਰਸੋਲੀ ਸਥਿਤ ਮਹਾਤਮਾ ਗਾਂਧੀ ਸਕੂਲ ਸਮੇਤ ਪੂਰੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਤੇ ਲਾਗੂ ਹੋਵੇਗਾ।

ਇਹ ਫੈਸਲਾ ਭਿਆਨਕ ਗਰਮੀ ਅਤੇ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਛੁੱਟੀਆਂ ਵਿੱਚ ਕੀਤੇ ਗਏ ਇਸ ਵਾਧੇ ਨਾਲ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ, ਖੇਡਣ-ਕੁੱਦਣ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਵਧੀਆ ਮੌਕਾ ਮਿਲੇਗਾ।

ਮਾਪਿਆਂ ਨੂੰ ਮਿਲੀ ਰਾਹਤ

ਮਾਪਿਆਂ ਨੇ ਵੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੂਨ ਮਹੀਨੇ ਦੀ ਤੇਜ਼ ਗਰਮੀ ਵਿੱਚ ਛੁੱਟੀਆਂ ਵਧਣ ਨਾਲ ਬੱਚਿਆਂ ਨੂੰ ਰਾਹਤ ਮਿਲੇਗੀ ਅਤੇ ਉਹ ਸੁਰੱਖਿਅਤ ਵਾਤਾਵਰਣ ਵਿੱਚ ਰਹਿ ਸਕਣਗੇ।

ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਸੂਬੇ ਭਰ ਦੇ ਲੱਖਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਹੁਣ ਵਿਦਿਆਰਥੀ 28 ਜੂਨ ਤੱਕ ਛੁੱਟੀਆਂ ਦਾ ਆਨੰਦ ਲੈ ਸਕਣਗੇ ਅਤੇ ਇਸ ਤੋਂ ਬਾਅਦ ਨਵੀਂ ਊਰਜਾ ਨਾਲ ਸਕੂਲਾਂ ਵਿੱਚ ਵਾਪਸੀ ਕਰਨਗੇ।