Tuesday, 15th of September 2026

ਅਮਰੀਕਾ-ਈਰਾਨ ਜੰਗ ਟਲਣ ਦੀ ਖੁਸ਼ੀ: ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 1100 ਅੰਕ ਚੜ੍ਹਿਆ!

Edited By: Lajwinder Kaur | Updated at:
ਅਮਰੀਕਾ-ਈਰਾਨ ਜੰਗ ਟਲਣ ਦੀ ਖੁਸ਼ੀ: ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 1100 ਅੰਕ ਚੜ੍ਹਿਆ!

ਅਮਰੀਕਾ-ਈਰਾਨ ਜੰਗ ਟਲਣ ਦੀ ਖੁਸ਼ੀ: ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 1100 ਅੰਕ ਚੜ੍ਹਿਆ!

ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਖ਼ਤਮ ਹੋਣ ਦੀ ਖ਼ਬਰ ਦਾ ਅਸਰ ਹੁਣ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਸਾਫ਼ ਦਿਖਾਈ ਦੇਣ ਲੱਗਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ ਅਤੇ ਭਾਰਤੀ ਸ਼ੇਅਰ ਬਾਜ਼ਾਰ ਨੇ ਵੀ ਅੱਜ ਯਾਨੀ 15 ਜੂਨ ਨੂੰ ਦਮਦਾਰ ਸ਼ੁਰੂਆਤ ਕੀਤੀ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 1100 ਅੰਕਾਂ ਤੋਂ ਜ਼ਿਆਦਾ ਚੜ੍ਹ ਗਿਆ, ਜਦਕਿ ਨਿਫਟੀ ਵਿੱਚ ਵੀ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਗਲੋਬਲ ਬਾਜ਼ਾਰ ਤੋਂ ਮਿਲ ਰਹੇ ਮਜ਼ਬੂਤ ਸੰਕੇਤਾਂ ਨੇ ਨਿਵੇਸ਼ਕਾਂ ਦਾ ਜੋਸ਼ ਉੱਚਾ ਕਰ ਦਿੱਤਾ ਹੈ।

ਸੈਂਸੈਕਸ-ਨਿਫਟੀ ਵਿੱਚ ਜ਼ਬਰਦਸਤ ਤੇਜ਼ੀ

ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਵਿਚਕਾਰ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਨੇ ਮਜ਼ਬੂਤ ਸ਼ੁਰੂਆਤ ਕੀਤੀ। ਸਵੇਰੇ ਕਰੀਬ 9:17 ਵਜੇ ਬੀ.ਐੱਸ.ਈ. (BSE) ਸੈਂਸੈਕਸ 1,154.98 ਅੰਕ ਯਾਨੀ 1.53 ਫੀਸਦੀ ਦੀ ਤੇਜ਼ੀ ਨਾਲ 76,682.94 ਦੇ ਪੱਧਰ 'ਤੇ ਕਾਰੋਬਾਰ ਕਰਦਾ ਦਿਖਿਆ। ਉੱਥੇ ਹੀ 9:18 ਵਜੇ ਐੱਨ.ਐੱਸ.ਈ. (NSE) ਨਿਫਟੀ 50 ਇੰਡੈਕਸ 341.30 ਅੰਕ ਯਾਨੀ 1.44 ਫੀਸਦੀ ਚੜ੍ਹ ਕੇ 23,964.20 ਦੇ ਪੱਧਰ 'ਤੇ ਪਹੁੰਚ ਗਿਆ। ਬਾਜ਼ਾਰ ਵਿੱਚ ਸ਼ੁਰੂਆਤੀ ਘੰਟਿਆਂ ਤੋਂ ਹੀ ਖਰੀਦਦਾਰੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਚੌਤਰਫਾ ਖਰੀਦਦਾਰੀ ਨਾਲ ਬਾਜ਼ਾਰ 'ਚ ਰੌਣਕ, ਸਾਰੇ ਸੈਕਟਰਾਂ 'ਚ ਛਾਈ ਹਰਿਆਲੀ

ਭਾਰਤੀ ਸ਼ੇਅਰ ਬਾਜ਼ਾਰ ਦੇ ਬ੍ਰੌਡਰ ਮਾਰਕੀਟਸ (Broader Markets) ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਹਰ ਪਾਸੇ ਖਰੀਦਦਾਰੀ ਦਾ ਮਾਹੌਲ ਹੈ, ਜਿਸ ਦੇ ਚੱਲਦਿਆਂ ਨਿਫਟੀ ਮਿਡਕੈਪ 100 (Nifty Midcap 100) ਅਤੇ ਨਿਫਟੀ ਸਮਾਲਕੈਪ 100 (Nifty Smallcap 100) ਇੰਡੈਕਸ 1.3-1.3 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਬੀ.ਐੱਸ.ਈ. (BSE) ਦੇ ਸਾਰੇ ਸੈਕਟੋਰਲ ਇੰਡੈਕਸ ਪੂਰੀ ਤਰ੍ਹਾਂ ਹਰੇ ਨਿਸ਼ਾਨ ਵਿੱਚ ਨਜ਼ਰ ਆ ਰਹੇ ਹਨ। ਸੈਂਸੈਕਸ, ਮਿਡਕੈਪ, ਸਮਾਲਕੈਪ ਤੋਂ ਲੈ ਕੇ ਬੈਂਕਿੰਗ ਇੰਡੈਕਸ ਤੱਕ ਵਿੱਚ 1.3% ਤੋਂ ਲੈ ਕੇ 2% ਤੋਂ ਜ਼ਿਆਦਾ ਦਾ ਤੂਫਾਨੀ ਉਛਾਲ ਦਰਜ ਕੀਤਾ ਜਾ ਰਿਹਾ ਹੈ, ਜੋ ਬਾਜ਼ਾਰ ਵਿੱਚ ਨਿਵੇਸ਼ਕਾਂ ਦੇ ਡੂੰਘੇ ਭਰੋਸੇ ਅਤੇ ਚੌਤਰਫੀ ਹਰਿਆਲੀ ਨੂੰ ਦਰਸਾਉਂਦਾ ਹੈ।

ਨਿਫਟੀ ਰਿਐਲਟੀ (Nifty Realty) ਵਿੱਚ ਸਭ ਤੋਂ ਵੱਧ 2.59 ਫੀਸਦੀ ਦਾ ਉਛਾਲ ਆਇਆ ਹੈ। ਇਸ ਤੋਂ ਬਾਅਦ ਨਿਫਟੀ ਸੀਮਿੰਟ (Nifty Cement) 2.46 ਫੀਸਦੀ ਦੀ ਮਜ਼ਬੂਤੀ ਨਾਲ ਦੂਜੇ ਸਥਾਨ 'ਤੇ ਰਿਹਾ, ਜਦੋਂ ਕਿ ਨਿਫਟੀ ਆਟੋ (Nifty Auto) ਵਿੱਚ 1.92 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਤੋਂ ਇਲਾਵਾ, ਨਿਫਟੀ ਕੰਜ਼ਿਊਮਰ ਡਿਊਰੇਬਲਸ (1.85%), ਨਿਫਟੀ ਆਇਲ ਐਂਡ ਗੈਸ (1.83%) ਅਤੇ ਨਿਫਟੀ ਪੀ.ਐੱਸ.ਯੂ. ਬੈਂਕ (1.77%) ਵੀ ਵਾਧੇ ਨਾਲ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ।

ਦੂਜੇ ਪਾਸੇ, ਅੱਜ ਹੈਲਥਕੇਅਰ ਸ਼ੇਅਰਾਂ 'ਤੇ ਥੋੜ੍ਹਾ ਦਬਾਅ ਦੇਖਣ ਨੂੰ ਮਿਲਿਆ, ਜਿਸ ਵਿੱਚ ਨਿਫਟੀ ਫਾਰਮਾ (Nifty Pharma) 0.17 ਫੀਸਦੀ ਅਤੇ ਨਿਫਟੀ ਹੈਲਥਕੇਅਰ 0.05 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ।