Monday, 15th of June 2026

ਮਹਿੰਗਾਈ ਦਾ ਝਟਕਾ! ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਭਾਰੀ ਵਾਧਾ, ਚੈੱਕ ਕਰੋ ਤਾਜ਼ਾ ਰੇਟ

Edited By: Lajwinder Kaur | Updated at: May 01st 2026 10:12 AM
Trending News
ਮਹਿੰਗਾਈ ਦਾ ਝਟਕਾ! ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਭਾਰੀ ਵਾਧਾ, ਚੈੱਕ ਕਰੋ ਤਾਜ਼ਾ ਰੇਟ

ਮਹਿੰਗਾਈ ਦਾ ਝਟਕਾ! ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਭਾਰੀ ਵਾਧਾ, ਚੈੱਕ ਕਰੋ ਤਾਜ਼ਾ ਰੇਟ

ਇਹ ਸਾਲ ਬੈਕ-ਟੂ-ਬੈਕ ਮਹਿੰਗਾਈ ਦੇ ਝਟਕੇ ਦੇ ਰਿਹਾ ਹੈ। ਅੱਜ ਤੋਂ ਨਵਾਂ ਮਹੀਨਾ ਮਈ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਅੱਜ ਕਈ ਬਦਲਾਅ ਹੋਏ ਨੇ ਜਿਸ ਵਿੱਚੋਂ ਇੱਕ ਹੈ ਗੈਸ ਦੀਆਂ ਕੀਮਤਾਂ 'ਚ ਫੇਰ-ਬਦਲ। ਈਰਾਨ ਵਿੱਚ ਚੱਲ ਰਹੇ ਤਣਾਅ ਅਤੇ ਹੋਰਮੁਜ਼ ਸਟ੍ਰੇਟ (Strait of Hormuz) ਦੀ ਨਾਕਾਬੰਦੀ ਕਾਰਨ ਪੈਦਾ ਹੋਈ ਅਨਿਸ਼ਚਿਤ ਸਥਿਤੀ ਦੇ ਮੱਦੇਨਜ਼ਰ, ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਕਦੋਂ ਅਤੇ ਕਿੰਨੀਆਂ ਬਦਲਣਗੀਆਂ। ਅੱਜ ਤੋਂ ਸ਼ੁਰੂ ਹੋ ਰਹੇ ਮਈ ਮਹੀਨੇ ਲਈ ਐਲ.ਪੀ.ਜੀ. (LPG) ਗੈਸ ਸਿਲੰਡਰਾਂ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ।

993 ਰੁਪਏ ਦਾ ਹੋਇਆ ਵਾਧਾ

ਅੱਜ 1 ਮਈ ਨੂੰ ਜਿੱਥੇ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ 14.2 ਕਿੱਲੋ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਉੱਥੇ ਹੀ 19 ਕਿੱਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਅੱਜ ਤੋਂ ਕਮਰਸ਼ੀਅਲ LPG ਸਿਲੰਡਰ ਦੀ ਕੀਮਤ 993 ਰੁਪਏ ਵਧਾ ਦਿੱਤੀ ਗਈ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 19 ਕਿੱਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 3,071.50 ਰੁਪਏ ਹੋ ਜਾਵੇਗੀ।

ਕਮਰਸ਼ੀਅਲ ਸਿਲੰਡਰ ਦੇ ਤਾਜ਼ਾ ਰੇਟ

ਕੀਮਤਾਂ ਵਿੱਚ ਹੋਏ 993 ਰੁਪਏ ਦੇ ਤਾਜ਼ਾ ਵਾਧੇ ਤੋਂ ਬਾਅਦ ਅੱਜ 19 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੇ ਰੇਟ ਕੁਝ ਇਸ ਪ੍ਰਕਾਰ ਹਨ:-

ਦਿੱਲੀ: 3,071.50 ਰੁਪਏ

ਮੁੰਬਈ: 3,024 ਰੁਪਏ (ਅਨੁਮਾਨਿਤ)

ਕੋਲਕਾਤਾ: 3,201.50 ਰੁਪਏ (ਅਨੁਮਾਨਿਤ)

ਕੀਮਤਾਂ ਵਿੱਚ ਲਗਾਤਾਰ ਤੀਜੀ ਵਾਰ ਵਾਧਾ

ਦੱਸ ਦੇਈਏ ਕਿ ਇਸ ਸਾਲ ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਸਭ ਤੋਂ ਪਹਿਲਾਂ 7 ਮਾਰਚ ਨੂੰ 144 ਰੁਪਏ ਦਾ ਵਾਧਾ ਹੋਇਆ ਸੀ। ਇਸ ਤੋਂ ਬਾਅਦ 1 ਅਪ੍ਰੈਲ ਨੂੰ ਫਿਰ ਤੋਂ 200 ਰੁਪਏ ਵਧਾ ਦਿੱਤੇ ਗਏ ਅਤੇ ਹੁਣ ਸਿੱਧਾ 993 ਰੁਪਏ ਦਾ ਭਾਰੀ ਵਾਧਾ ਕਰ ਦਿੱਤਾ ਗਿਆ ਹੈ।

ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ, ਤਾਂ ਜੋ ਦੇਸ਼ ਦੇ ਆਮ ਪਰਿਵਾਰਾਂ 'ਤੇ ਵਾਧੂ ਬੋਝ ਨਾ ਪਵੇ। ਇਸ ਸਾਲ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਮਾਰਚ ਮਹੀਨੇ ਵਿੱਚ ਸਿਰਫ਼ ਇੱਕ ਵਾਰ 60 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਊਰਜਾ ਆਯਾਤ 'ਤੇ ਭਾਰਤ ਦੀ ਨਿਰਭਰਤਾ

ਭਾਰਤ ਆਪਣੀ ਐਲ.ਪੀ.ਜੀ. (LPG) ਦੀਆਂ ਲੋੜਾਂ ਦਾ ਲਗਭਗ 60 ਫ਼ੀਸਦੀ ਹਿੱਸਾ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ (ਆਯਾਤ ਕਰਦਾ) ਹੈ। 28 ਫਰਵਰੀ ਨੂੰ ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਅਤੇ ਉਸ 'ਤੇ ਤੇਹਰਾਨ ਦੀ ਜਵਾਬੀ ਕਾਰਵਾਈ ਤੋਂ ਪਹਿਲਾਂ, ਭਾਰਤ ਦੇ ਅੱਧੇ ਤੋਂ ਵੱਧ ਕੱਚੇ ਤੇਲ ਦਾ ਆਯਾਤ, ਲਗਭਗ 30 ਫ਼ੀਸਦੀ ਗੈਸ ਅਤੇ 85-90 ਫ਼ੀਸਦੀ ਐਲ.ਪੀ.ਜੀ. ਦਾ ਆਯਾਤ ਸਾਊਦੀ ਅਰਬ ਅਤੇ ਯੂ.ਏ.ਈ. ਵਰਗੇ ਪੱਛਮੀ ਏਸ਼ੀਆਈ ਦੇਸ਼ਾਂ ਤੋਂ ਹੁੰਦਾ ਸੀ।

ਹਾਲਾਂਕਿ, ਇਸ ਸਮੇਂ ਮੱਧ ਪੂਰਬ (ਮਿਡਲ ਈਸਟ) ਵਿੱਚ ਚੱਲ ਰਹੇ ਤਣਾਅ ਕਾਰਨ ਹੋਰਮੁਜ਼ ਸਟ੍ਰੇਟ (Strait of Hormuz) ਵਿੱਚ ਲੱਗੀ ਨਾਕਾਬੰਦੀ ਕਰਕੇ ਤੇਲ ਮਾਰਕੀਟਿੰਗ ਕੰਪਨੀਆਂ (OMCs) ਦਬਾਅ ਹੇਠ ਹਨ। ਭਾਵੇਂ ਭਾਰਤ ਨੇ ਇਸ ਦੌਰਾਨ ਰੂਸ ਵਰਗੇ ਦੇਸ਼ਾਂ ਤੋਂ ਤੇਲ ਮੰਗਵਾ ਕੇ ਕੱਚੇ ਤੇਲ ਦੀ ਸਪਲਾਈ ਵਿੱਚ ਆਈਆਂ ਰੁਕਾਵਟਾਂ ਦੀ ਕੁਝ ਹੱਦ ਤੱਕ ਭਰਪਾਈ ਕਰ ਲਈ ਹੈ, ਪਰ ਦੂਜੇ ਪਾਸੇ ਉਦਯੋਗਿਕ ਵਰਤੋਂਕਾਰਾਂ ਲਈ ਗੈਸ ਦੀ ਸਪਲਾਈ ਵਿੱਚ ਕਟੌਤੀ ਕੀਤੀ ਗਈ ਹੈ।

Latest News