Sunday, 12th of July 2026

Gold Rate: ਖੁਸ਼ਖਬਰੀ! ਧੜੰਮ ਡਿੱਗੇ ਸੋਨੇ-ਚਾਂਦੀ ਦੇ ਭਾਅ, ਲੋਕਾਂ ਦੇ ਚਿਹਰੇ ਖਿੜੇ, ਜਾਣੋ ਅੱਜ ਦਾ ਤਾਜ਼ਾ ਰੇਟ

Edited By: Lajwinder Kaur | Updated at: March 18th 2026 12:37 PM
Trending News
Gold Rate: ਖੁਸ਼ਖਬਰੀ! ਧੜੰਮ ਡਿੱਗੇ ਸੋਨੇ-ਚਾਂਦੀ ਦੇ ਭਾਅ, ਲੋਕਾਂ ਦੇ ਚਿਹਰੇ ਖਿੜੇ, ਜਾਣੋ ਅੱਜ ਦਾ ਤਾਜ਼ਾ ਰੇਟ

Gold Rate: ਖੁਸ਼ਖਬਰੀ! ਧੜੰਮ ਡਿੱਗੇ ਸੋਨੇ-ਚਾਂਦੀ ਦੇ ਭਾਅ, ਲੋਕਾਂ ਦੇ ਚਿਹਰੇ ਖਿੜੇ, ਜਾਣੋ ਅੱਜ ਦਾ ਤਾਜ਼ਾ ਰੇਟ

ਪਿਛਲੇ ਸਾਲ ਜਿੱਥੇ ਸੋਨੇ-ਚਾਂਦੀ ਭਾਅ ਲਗਾਤਾਰ ਵੱਧਦੇ ਰਹੇ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਗੋਲਡ ਤੇ ਚਾਂਦੀ ਦੇ ਰੇਟ ਉੱਪਰ-ਥੱਲੇ ਹੋ ਰਹੇ ਹਨ। ਦੱਸ ਦਈਏ ਜਿੱਥੇ ਕੁੱਝ ਦਿਨ ਪਹਿਲਾਂ ਰੇਟ ਲਗਾਤਾਰ ਚੜ੍ਹੇ, ਤਾਂ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਘਰੇਲੂ ਫਿਊਚਰ ਮਾਰਕੀਟ ਵਿੱਚ ਬੁੱਧਵਾਰ, 18 ਮਾਰਚ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ 2 ਅਪ੍ਰੈਲ, 2026 ਦੀ ਐਕਸਪਾਇਰੀ ਵਾਲਾ ਗੋਲਡ ਫਿਊਚਰ ਵਾਇਦਾ ਕਰੀਬ 500 ਰੁਪਏ ਦੀ ਗਿਰਾਵਟ ਨਾਲ ਟ੍ਰੇਡ ਕਰ ਰਿਹਾ ਸੀ।

ਐਮ.ਸੀ.ਐਕਸ. (MCX) 'ਤੇ ਗੋਲਡ ਵਾਇਦਾ 1,55,658 ਰੁਪਏ (ਪ੍ਰਤੀ 10 ਗ੍ਰਾਮ) 'ਤੇ ਓਪਨ ਹੋਇਆ। ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਐਮ.ਸੀ.ਐਕਸ. 'ਤੇ ਸੋਨਾ 1,55,985 ਰੁਪਏ 'ਤੇ ਟ੍ਰੇਡ ਕਰਦੇ ਹੋਏ ਬੰਦ ਹੋਇਆ ਸੀ।

ਸਵੇਰੇ ਕਰੀਬ 9:50 ਵਜੇ, ਗੋਲਡ ਵਾਇਦਾ 0.32 ਫੀਸਦੀ ਦੀ ਗਿਰਾਵਟ ਦੇ ਨਾਲ 1,55,488 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ਦੌਰਾਨ ਗੋਲਡ ਫਿਊਚਰ ਵਾਇਦਾ 1,55,788 ਰੁਪਏ ਦੇ ਉੱਚ ਪੱਧਰ (High Level) 'ਤੇ ਪਹੁੰਚ ਗਿਆ ਸੀ। ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ ਵਿੱਚ ਸੋਨੇ ਅਤੇ ਚਾਂਦੀ ਦੇ ਤਾਜ਼ਾ ਭਾਅ ਕੀ ਹਨ....

ਚਾਂਦੀ ਦੀ ਕੀਮਤ:

ਐਮ.ਸੀ.ਐਕਸ. (MCX) 'ਤੇ 5 ਮਈ, 2026 ਦੀ ਐਕਸਪਾਇਰੀ ਵਾਲੀ ਚਾਂਦੀ 0.93 ਫੀਸਦੀ ਜਾਂ ਲਗਭਗ 2300 ਰੁਪਏ ਦੀ ਗਿਰਾਵਟ ਦੇ ਨਾਲ 2,50,750 ਰੁਪਏ (ਪ੍ਰਤੀ ਕਿੱਲੋ) 'ਤੇ ਟ੍ਰੇਡ ਕਰ ਰਹੀ ਸੀ। ਚਾਂਦੀ ਨੇ ਕਾਰੋਬਾਰੀ ਦਿਨ ਦੀ ਸ਼ੁਰੂਆਤ 2,51,498 ਰੁਪਏ 'ਤੇ ਕੀਤੀ ਸੀ ਅਤੇ ਦਿਨ ਦੇ ਕਾਰੋਬਾਰ ਦੌਰਾਨ ਇਸ ਦਾ ਉੱਚ ਪੱਧਰ (High Level) 2,51,639 ਰੁਪਏ ਰਿਹਾ।

ਦਿੱਲੀ, ਕੋਲਕਾਤਾ ਅਤੇ ਮੁੰਬਈ ਵਿੱਚ ਅੱਜ 10 ਗ੍ਰਾਮ ਚਾਂਦੀ 2,650 ਰੁਪਏ ਦੀ ਦਰ 'ਤੇ ਵਿਕ ਰਹੀ ਹੈ। ਉੱਥੇ ਹੀ, 100 ਗ੍ਰਾਮ ਚਾਂਦੀ ਖਰੀਦਣ ਲਈ ਗਾਹਕਾਂ ਨੂੰ 26,500 ਰੁਪਏ ਖਰਚ ਕਰਨੇ ਪੈਣਗੇ। ਚੇਨਈ ਵਿੱਚ 10 ਗ੍ਰਾਮ ਚਾਂਦੀ ਦੀ ਕੀਮਤ 2,801 ਰੁਪਏ ਚੱਲ ਰਹੀ ਹੈ।

ਦਿੱਲੀ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,58,240 ਰੁਪਏ

22 ਕੈਰੇਟ: 1,45,060 ਰੁਪਏ

18 ਕੈਰੇਟ: 1,18,720 ਰੁਪਏ

ਮੁੰਬਈ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,57,750 ਰੁਪਏ

22 ਕੈਰੇਟ: 1,44,600 ਰੁਪਏ

18 ਕੈਰੇਟ: 1,18,310 ਰੁਪਏ

ਚੇਨਈ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,59,810 ਰੁਪਏ

22 ਕੈਰੇਟ: 1,46,490 ਰੁਪਏ

18 ਕੈਰੇਟ: 1,23,290 ਰੁਪਏ

ਕੋਲਕਾਤਾ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ):

24 ਕੈਰੇਟ: 1,57,750 ਰੁਪਏ

22 ਕੈਰੇਟ: 1,44,600 ਰੁਪਏ

18 ਕੈਰੇਟ: 1,18,310 ਰੁਪਏ

ਚੰਡੀਗੜ੍ਹ ਵਿੱਚ ਅੱਜ ਸੋਨੇ ਦੇ ਭਾਅ

ਚੰਡੀਗੜ੍ਹ ਵਿੱਚ ਅੱਜ ਸੋਨੇ ਦੇ ਭਾਅ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸ਼ਹਿਰ ਵਿੱਚ 24 ਕੈਰੇਟ ਸੋਨੇ ਦੀ ਕੀਮਤ ਲਗਭਗ 1,58,000 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਚੱਲ ਰਹੀ ਹੈ। ਉੱਥੇ ਹੀ, 22 ਕੈਰੇਟ ਸੋਨਾ, ਜੋ ਕਿ ਗਹਿਣੇ ਬਣਾਉਣ ਲਈ ਸਭ ਤੋਂ ਵੱਧ ਵਰਤਿਆ ਜਾਂਦਾ ਹੈ, ਉਸ ਦੀ ਕੀਮਤ ਕਰੀਬ 1,45,000 ਰੁਪਏ ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਬਾਜ਼ਾਰ ਵਿੱਚ ਆਈ ਇਸ ਨਰਮੀ ਕਾਰਨ ਖਰੀਦਦਾਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਜਿਹੜੇ ਲੋਕਾਂ ਮਾਰਚ-ਅਪ੍ਰੈਲ ਦੇ ਵਿੱਚ ਵਿਆਹ-ਸ਼ਾਦੀ ਦੇ ਲਈ ਸੋਨਾ-ਚਾਂਦੀ ਖਰੀਦਣਾ ਚਾਹੁੰਦੇ ਹਨ ਤਾਂ ਇਹ ਖਰੀਦਦਾਰੀ ਦੇ ਲਈ ਸੁਨਹਿਰੀ ਮੌਕਾ ਹੈ। 
Punjabi Shorts

Latest News