Friday, 10th of July 2026

FASTag ਵਰਤਣ ਵਾਲਿਆਂ ਨੂੰ ਵੱਡਾ ਝਟਕਾ: ਸਾਲਾਨਾ ਪਾਸ ਦੀਆਂ ਕੀਮਤਾਂ ਵਧੀਆਂ, ਜਾਣੋ ਨਵੀਆਂ ਦਰਾਂ ਕਦੋਂ ਤੋਂ ਹੋਣਗੀਆਂ ਲਾਗੂ

Edited By: Lajwinder Kaur | Updated at: March 16th 2026 12:14 PM
Trending News
FASTag ਵਰਤਣ ਵਾਲਿਆਂ ਨੂੰ ਵੱਡਾ ਝਟਕਾ: ਸਾਲਾਨਾ ਪਾਸ ਦੀਆਂ ਕੀਮਤਾਂ ਵਧੀਆਂ, ਜਾਣੋ ਨਵੀਆਂ ਦਰਾਂ ਕਦੋਂ ਤੋਂ ਹੋਣਗੀਆਂ ਲਾਗੂ

FASTag ਵਰਤਣ ਵਾਲਿਆਂ ਨੂੰ ਵੱਡਾ ਝਟਕਾ: ਸਾਲਾਨਾ ਪਾਸ ਦੀਆਂ ਕੀਮਤਾਂ ਵਧੀਆਂ, ਜਾਣੋ ਨਵੀਆਂ ਦਰਾਂ ਕਦੋਂ ਤੋਂ ਹੋਣਗੀਆਂ ਲਾਗੂ

ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਾਲੇ ਵਧ ਰਹੇ ਤਣਾਅ ਦਾ ਭਾਰਤ ਉੱਤੇ ਸਿੱਧਾ ਅਤੇ ਡੂੰਘਾ ਅਸਰ ਪੈ ਰਿਹਾ ਹੈ। ਪੱਛਮੀ ਏਸ਼ੀਆ ਵਿੱਚ ਜੰਗ ਵਰਗੀ ਸਥਿਤੀ ਕਾਰਨ ਸਭ ਤੋਂ ਵੱਡਾ ਪ੍ਰਭਾਵ ਤੇਲ ਅਤੇ ਗੈਸ ਦੀ ਸਪਲਾਈ 'ਤੇ ਪਿਆ ਹੈ। ਕਿਉਂਕਿ ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਇਹਨਾਂ ਦੇਸ਼ਾਂ ਤੋਂ ਮੰਗਵਾਉਂਦਾ ਹੈ, ਇਸ ਲਈ ਸਮੁੰਦਰੀ ਮਾਰਗਾਂ (ਵਿਸ਼ੇਸ਼ ਕਰਕੇ ਹੋਰਮੁਜ਼ ਜਲਡਮਰੂਮੱਧ) ਵਿੱਚ ਪੈਦਾ ਹੋਏ ਵਿਘਨ ਕਾਰਨ ਭਾਰਤ ਵਿੱਚ LPG ਸਿਲੰਡਰਾਂ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ, ਇਸ ਅਸਥਿਰਤਾ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਮਹਿੰਗਾਈ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਦਾ ਸਿੱਧਾ ਬੋਝ ਆਮ ਜਨਤਾ ਦੀ ਜੇਬ੍ਹ 'ਤੇ ਪੈ ਰਿਹਾ ਹੈ। ਹੁਣ ਲੋਕ ਇੱਕ ਹੋਰ ਮਹਿੰਗਾਈ ਦੀ ਮਾਰ ਲਈ ਤਿਆਰ ਹੋ ਜਾਣ।

1 ਅਪ੍ਰੈਲ ਤੋਂ ਨਵਾਂ ਨਿਯਮ!

ਜੀ ਹਾਂ ਅਗਲੇ ਮਹੀਨੇ ਯਾਨੀ 1 ਅਪ੍ਰੈਲ ਤੋਂ ਨੈਸ਼ਨਲ ਹਾਈਵੇਅ 'ਤੇ ਸਫ਼ਰ ਕਰਨਾ ਥੋੜ੍ਹਾ ਮਹਿੰਗਾ ਹੋ ਜਾਵੇਗਾ। ਸੜਕੀ ਆਵਾਜਾਈ ਮੰਤਰਾਲੇ ਨੇ ਫਾਸਟੈਗ (FASTag) ਦੇ ਸਾਲਾਨਾ ਪਾਸ (Annual Pass) ਦੀਆਂ ਕੀਮਤਾਂ ਵਿੱਚ 2.5% ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਨਿੱਜੀ ਗੱਡੀਆਂ ਦੇ ਮਾਲਕਾਂ ਨੂੰ ਸਾਲਾਨਾ ਪਾਸ ਲਈ 3,000 ਰੁਪਏ ਦੀ ਬਜਾਏ 3,075 ਰੁਪਏ ਦੇਣੇ ਪੈਣਗੇ। ਇਹ ਪਾਸ ਕਾਰ ਚਾਲਕਾਂ ਨੂੰ ਦੇਸ਼ ਭਰ ਦੇ 200 ਟੋਲ ਪਲਾਜ਼ਿਆਂ 'ਤੇ ਬਿਨਾਂ ਰੁਕੇ ਸਫ਼ਰ ਕਰਨ ਦੀ ਸਹੂਲਤ ਦਿੰਦਾ ਹੈ।

ਸਾਲਾਨਾ ਸਮੀਖਿਆ ਦੇ ਤਹਿਤ ਕੀਮਤਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ। ਸੜਕੀ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ, ਜਦੋਂ ਫਾਸਟੈਗ ਸਾਲਾਨਾ ਪਾਸ ਦੀ ਸ਼ੁਰੂਆਤ ਕੀਤੀ ਗਈ ਸੀ, ਉਸ ਵੇਲੇ ਨੋਟੀਫਿਕੇਸ਼ਨ ਵਿੱਚ ਹੀ ਹਰ ਸਾਲ ਕੀਮਤਾਂ ਦੀ ਸਮੀਖਿਆ ਅਤੇ ਬਦਲਾਅ ਕਰਨ ਦਾ ਨਿਯਮ ਰੱਖਿਆ ਗਿਆ ਸੀ। ਇਹ ਵਾਧਾ ਉਸੇ ਸਾਲਾਨਾ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਦੇਸ਼ ਭਰ ਵਿੱਚ ਹਾਈਵੇਅ ਟੋਲ ਦੀਆਂ ਦਰਾਂ ਵਿੱਚ ਬਦਲਾਅ ਕਰਨ ਲਈ ਜੋ ਫਾਰਮੂਲਾ ਤੈਅ ਕੀਤਾ ਗਿਆ ਹੈ, ਉਸੇ ਦੇ ਆਧਾਰ 'ਤੇ ਇਸ ਵਾਰ 2.5% ਦਾ ਵਾਧਾ ਕੀਤਾ ਗਿਆ ਹੈ।

52 ਲੱਖ ਤੋਂ ਵੱਧ ਲੋਕ ਇਸ ਪਾਸ ਦੀ ਵਰਤੋਂ ਕਰ ਰਹੇ ਹਨ। ਸਰਕਾਰ ਨੇ 15 ਅਗਸਤ ਤੋਂ ਇਸ ਖ਼ਾਸ ਸਾਲਾਨਾ ਪਾਸ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਉਮੀਦ ਨਾਲੋਂ ਕਿਤੇ ਵੱਧ ਹੁੰਗਾਰਾ ਮਿਲਿਆ ਹੈ। ਹੁਣ ਤੱਕ 52 ਲੱਖ ਤੋਂ ਜ਼ਿਆਦਾ ਹਾਈਵੇਅ ਕਾਰ ਚਾਲਕ ਇਸ ਸਕੀਮ ਨਾਲ ਜੁੜ ਚੁੱਕੇ ਹਨ। ਇਸ ਪਾਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਇੱਕ ਸਾਲ ਵਿੱਚ ਕਿੰਨੀ ਵਾਰ ਵੀ ਰੀਚਾਰਜ ਕਰਵਾਇਆ ਜਾ ਸਕਦਾ ਹੈ ਅਤੇ ਲੰਬੀ ਦੂਰੀ ਤੈਅ ਕਰਨ ਵਾਲੇ ਮੁਸਾਫ਼ਰਾਂ ਲਈ ਇਹ ਕਾਫ਼ੀ ਕਿਫਾਇਤੀ ਸਾਬਤ ਹੁੰਦਾ ਹੈ।

ਇਸ ਤਰੀਕ ਤੱਕ ਸੁਨਹਿਰੀ ਮੌਕਾ ਪੁਰਾਣੇ ਰੇਟ 'ਤੇ ਪਾਸ ਖਰੀਦਣ ਦਾ ਮੌਕਾ

31 ਮਾਰਚ ਤੱਕ ਪੁਰਾਣੇ ਰੇਟ 'ਤੇ ਪਾਸ ਖ਼ਰੀਦਣ ਦਾ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ ਅਕਸਰ ਹਾਈਵੇਅ 'ਤੇ ਸਫ਼ਰ ਕਰਦੇ ਹੋ ਅਤੇ ਇਸ ਵਾਧੇ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਅਜੇ ਸਮਾਂ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਜਿਹੜੇ ਯੂਜ਼ਰਸ 31 ਮਾਰਚ ਤੱਕ ਆਪਣਾ ਪਾਸ ਰੀਚਾਰਜ ਕਰਵਾ ਲੈਣਗੇ ਜਾਂ ਨਵਾਂ ਪਾਸ ਖ਼ਰੀਦਣਗੇ, ਉਨ੍ਹਾਂ ਨੂੰ ਇਹ ਪੁਰਾਣੀ ਕੀਮਤ ਯਾਨੀ 3,000 ਰੁਪਏ ਵਿੱਚ ਹੀ ਮਿਲੇਗਾ। 1 ਅਪ੍ਰੈਲ ਦੀ ਸਵੇਰ ਤੋਂ ਸਿਸਟਮ ਵਿੱਚ ਨਵੀਆਂ ਦਰਾਂ ਅਪਡੇਟ ਕਰ ਦਿੱਤੀਆਂ ਜਾਣਗੀਆਂ।

ਇਹ ਸਾਲਾਨਾ ਪਾਸ ਫਿਲਹਾਲ ਦੇਸ਼ ਦੇ ਪ੍ਰਮੁੱਖ 200 ਟੋਲ ਪਲਾਜ਼ਿਆਂ 'ਤੇ ਮਾਨਤਾ ਪ੍ਰਾਪਤ ਹੈ। ਇਸ ਨਾਲ ਨਾ ਸਿਰਫ਼ ਸਮੇਂ ਦੀ ਬਚਤ ਹੁੰਦੀ ਹੈ, ਸਗੋਂ ਵਾਰ-ਵਾਰ ਟੋਲ ਟੈਕਸ ਕਟਵਾਉਣ ਦੀ ਪਰੇਸ਼ਾਨੀ ਤੋਂ ਵੀ ਮੁਕਤੀ ਮਿਲਦੀ ਹੈ। ਸਰਕਾਰ ਦਾ ਟੀਚਾ ਆਉਣ ਵਾਲੇ ਸਮੇਂ ਵਿੱਚ ਇਸ ਪਾਸ ਦੇ ਘੇਰੇ ਵਿੱਚ ਹੋਰ ਵੀ ਵੱਧ ਟੋਲ ਪਲਾਜ਼ਿਆਂ ਨੂੰ ਸ਼ਾਮਲ ਕਰਨਾ ਹੈ, ਤਾਂ ਜੋ ਕੈਸ਼ਲੈੱਸ ਆਰਥਿਕਤਾ ਅਤੇ ਸੁਖਾਵੇਂ ਸਫ਼ਰ ਨੂੰ ਉਤਸ਼ਾਹ ਦਿੱਤਾ ਜਾ ਸਕੇ।

Punjabi Shorts

Latest News