ਅੱਜ 21 ਸਤੰਬਰ ਨੂੰ ਬੈਂਕ ਬੰਦ ਹਨ ਜਾਂ ਖੁੱਲ੍ਹੇ? ਸਿਰਫ਼ ਇਨ੍ਹਾਂ ਸੂਬਿਆਂ 'ਚ ਛੁੱਟੀ, ਜਾਣੋ ਪੰਜਾਬ 'ਚ ਬੈਂਕ ਖੁੱਲ੍ਹੇ ਜਾਂ ਨਹੀਂ !
ਅੱਜ ਸੋਮਵਾਰ, 21 ਸਤੰਬਰ 2026 ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਨਹੀਂ ਹਨ। ਸਿਰਫ਼ ਅਸਾਮ, ਕੇਰਲ ਅਤੇ ਮੇਘਾਲਿਆ ਵਿੱਚ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। ਪੰਜਾਬ ਸਮੇਤ ਬਾਕੀ ਸਾਰੇ ਸੂਬਿਆਂ ਵਿੱਚ ਸਰਕਾਰੀ ਅਤੇ ਨਿੱਜੀ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਗਾਹਕਾਂ ਨੂੰ ਬੈਂਕ ਜਾਣ ਤੋਂ ਪਹਿਲਾਂ ਆਪਣੀ ਸਥਾਨਕ ਸ਼ਾਖਾ ਦੇ ਸਮੇਂ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ।
ਅਸਾਮ, ਕੇਰਲ ਅਤੇ ਮੇਘਾਲਿਆ ਵਿੱਚ ਬੈਂਕ ਬੰਦ
21 ਸਤੰਬਰ ਨੂੰ ਤਿੰਨ ਸੂਬਿਆਂ ਵਿੱਚ ਸਥਾਨਕ ਛੁੱਟੀ ਕਾਰਨ ਬੈਂਕ ਬੰਦ ਹਨ।
ਅਸਾਮ: ਸ਼੍ਰੀਮੰਤ ਸ਼ੰਕਰਦੇਵ ਜਨਮੋਤਸਵ ਕਾਰਨ ਬੈਂਕ ਬੰਦ ਰਹਿਣਗੇ।
ਕੇਰਲ: ਸ਼੍ਰੀ ਨਾਰਾਇਣ ਗੁਰੂ ਸਮਾਧੀ ਦਿਵਸ ਕਾਰਨ ਬੈਂਕਾਂ ਵਿੱਚ ਛੁੱਟੀ ਹੈ।
ਮੇਘਾਲਿਆ: ਸੂਬੇ ਵਿੱਚ ਅੱਜ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ।
ਇਹ ਛੁੱਟੀ ਸਿਰਫ਼ ਸਰਕਾਰੀ ਬੈਂਕਾਂ ਲਈ ਨਹੀਂ ਹੈ। ਨਿੱਜੀ ਬੈਂਕਾਂ ਦੀਆਂ ਸ਼ਾਖਾਵਾਂ ਵੀ ਇਨ੍ਹਾਂ ਸੂਬਿਆਂ ਵਿੱਚ ਬੰਦ ਰਹਿਣਗੀਆਂ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਅੱਜ ਸ਼ਾਖਾ ਵਿੱਚ ਜਾ ਕੇ ਕੀਤੇ ਜਾਣ ਵਾਲੇ ਕੰਮ ਅਗਲੇ ਕਾਰਜਕਾਰੀ ਦਿਨ ਲਈ ਟਾਲਣੇ ਪੈਣਗੇ।
ਕਿਹੜੇ ਸੂਬਿਆਂ ਵਿੱਚ ਬੈਂਕ ਖੁੱਲ੍ਹੇ ਹਨ?
ਅਸਾਮ, ਕੇਰਲ ਅਤੇ ਮੇਘਾਲਿਆ ਤੋਂ ਇਲਾਵਾ ਦੇਸ਼ ਦੇ ਬਾਕੀ ਸਾਰੇ ਸੂਬਿਆਂ ਵਿੱਚ ਅੱਜ ਬੈਂਕ ਖੁੱਲ੍ਹੇ ਹਨ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੰਜਾਬ ਵਿੱਚ ਬੈਂਕਾਂ ਦਾ ਕੰਮਕਾਜ ਆਮ ਤੌਰ 'ਤੇ ਜਾਰੀ ਰਹੇਗਾ।
ਸੋਮਵਾਰ ਨੂੰ ਆਮ ਤੌਰ 'ਤੇ ਬੈਂਕ ਬੰਦ ਨਹੀਂ ਹੁੰਦੇ। ਇਸੇ ਕਾਰਨ 21 ਸਤੰਬਰ ਦੀ ਸੂਬਾ-ਵਾਰ ਛੁੱਟੀ ਗਾਹਕਾਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੈਂਕ ਛੁੱਟੀਆਂ ਪੂਰੇ ਦੇਸ਼ ਲਈ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕਈ ਵਾਰ ਕਿਸੇ ਖ਼ਾਸ ਤਿਉਹਾਰ ਜਾਂ ਸਥਾਨਕ ਮਹੱਤਵ ਵਾਲੇ ਦਿਨ ਸਿਰਫ਼ ਕੁਝ ਸੂਬਿਆਂ ਵਿੱਚ ਹੀ ਸ਼ਾਖਾਵਾਂ ਬੰਦ ਰਹਿੰਦੀਆਂ ਹਨ।
ਪੰਜਾਬ ਵਿੱਚ ਅੱਜ ਬੈਂਕ ਖੁੱਲ੍ਹੇ
ਪੰਜਾਬ ਵਿੱਚ ਅੱਜ ਬੈਂਕਾਂ ਦੀ ਕੋਈ ਸੂਬਾ-ਪੱਧਰੀ ਛੁੱਟੀ ਨਹੀਂ ਹੈ। ਇਸ ਲਈ ਐਸਬੀਆਈ, ਪੀਐਨਬੀ, ਬੈਂਕ ਆਫ਼ ਬੜੌਦਾ, ਕੇਨਰਾ ਬੈਂਕ, ਐਚਡੀਐਫ਼ਸੀ, ਆਈਸੀਆਈਸੀਆਈ, ਐਕਸਿਸ, ਕੋਟਕ ਮਹਿੰਦਰਾ, ਯੈੱਸ ਬੈਂਕ, ਇੰਡਸਇੰਡ, ਬੰਧਨ ਅਤੇ ਫੈਡਰਲ ਬੈਂਕ ਸਮੇਤ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਰਹਿਣਗੀਆਂ।
ਗਾਹਕ ਅੱਜ ਨਕਦੀ ਜਮ੍ਹਾਂ ਕਰਵਾਉਣ, ਪੈਸੇ ਕਢਵਾਉਣ, ਚੈੱਕ ਜਮ੍ਹਾਂ ਕਰਨ, ਖਾਤੇ ਨਾਲ ਜੁੜੇ ਕੰਮ ਅਤੇ ਹੋਰ ਸ਼ਾਖਾ-ਸਬੰਧੀ ਸੇਵਾਵਾਂ ਲੈ ਸਕਦੇ ਹਨ। ਹਾਲਾਂਕਿ, ਸ਼ਾਖਾ ਦੇ ਕੰਮਕਾਜ ਦਾ ਸਮਾਂ ਬੈਂਕ ਅਤੇ ਸਥਾਨ ਅਨੁਸਾਰ ਵੱਖਰਾ ਹੋ ਸਕਦਾ ਹੈ।
22 ਸਤੰਬਰ ਨੂੰ ਵੀ ਇਹ ਵਾਲੇ ਸੂਬਿਆਂ 'ਚ ਬੈਂਕ ਬੰਦ ਰਹਿਣਗੇ
22 ਸਤੰਬਰ ਨੂੰ ਰਾਂਚੀ ਵਿੱਚ ਕਰਮਾ ਪੂਜਾ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਅਗਲੇ ਦਿਨ, 23 ਸਤੰਬਰ ਨੂੰ ਜੰਮੂ-ਕਸ਼ਮੀਰ ਵਿੱਚ ਮਹਾਰਾਜਾ ਹਰੀ ਸਿੰਘ ਦੇ ਜਨਮਦਿਨ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।