Tuesday, 30th of June 2026

ਅੰਮ੍ਰਿਤਸਰ ਏਅਰਪੋਰਟ ‘ਤੇ ਮੱਚੀ ਹਲਚਲ, 2.58 ਕਰੋੜ ਦਾ ਸੋਨਾ ਬਰਾਮਦ, ਮਲੇਸ਼ੀਆ ਜਾਣ ਵਾਲਾ ਯਾਤਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ!

Edited By: Lajwinder Kaur | Updated at: May 16th 2026 05:40 PM
Trending News
ਅੰਮ੍ਰਿਤਸਰ ਏਅਰਪੋਰਟ ‘ਤੇ ਮੱਚੀ ਹਲਚਲ, 2.58 ਕਰੋੜ ਦਾ ਸੋਨਾ ਬਰਾਮਦ, ਮਲੇਸ਼ੀਆ ਜਾਣ ਵਾਲਾ ਯਾਤਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ!

ਅੰਮ੍ਰਿਤਸਰ ਏਅਰਪੋਰਟ ‘ਤੇ ਮੱਚੀ ਹਲਚਲ, 2.58 ਕਰੋੜ ਦਾ ਸੋਨਾ ਬਰਾਮਦ, ਮਲੇਸ਼ੀਆ ਜਾਣ ਵਾਲਾ ਯਾਤਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ!

ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ (ਅੰਮ੍ਰਿਤਸਰ) ਵਿਖੇ ਕਸਟਮ ਵਿਭਾਗ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਚੈਕਿੰਗ ਦੌਰਾਨ ਅਧਿਕਾਰੀਆਂ ਨੇ ਇੱਕ ਯਾਤਰੀ ਕੋਲੋਂ ਕਰੀਬ 2.58 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਹੈ। ਫੜਿਆ ਗਿਆ ਯਾਤਰੀ ਮਲੇਸ਼ੀਆ ਜਾਣ ਦੀ ਫ਼ਿਰਾਕ ਵਿੱਚ ਸੀ।

ਕੜੇ ਅਤੇ ਬਿਸਕਿਟ ਦੇ ਰੂਪ ਵਿੱਚ ਲੁਕਾਇਆ ਸੀ ਸੋਨਾ

ਜਾਣਕਾਰੀ ਮੁਤਾਬਕ ਉਕਤ ਯਾਤਰੀ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ (MH-119) ਰਾਹੀਂ ਕੁਆਲਾਲੰਪੁਰ ਜਾਣ ਲਈ ਏਅਰਪੋਰਟ ਪਹੁੰਚਿਆ ਸੀ। ਕਸਟਮ ਅਧਿਕਾਰੀਆਂ ਨੂੰ ਉਸ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ।

ਜਦੋਂ ਯਾਤਰੀ ਦੇ ਸਾਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਉਸ ਕੋਲੋਂ 24 ਕੈਰਟ ਦਾ ਖ਼ਾਲਸ ਸੋਨਾ ਬਰਾਮਦ ਹੋਇਆ। ਤਸਕਰ ਨੇ ਪੁਲਿਸ ਅਤੇ ਕਸਟਮ ਤੋਂ ਬਚਣ ਲਈ ਸੋਨੇ ਨੂੰ ਬੜੀ ਚਲਾਕੀ ਨਾਲ ਕੜੇ ਅਤੇ ਬਿਸਕਿਟ ਦੇ ਰੂਪ ਵਿੱਚ ਲੁਕਾਇਆ ਹੋਇਆ ਸੀ।

ਕੁੱਲ ਵਜ਼ਨ 1,676 ਗ੍ਰਾਮ

ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 1,676 ਗ੍ਰਾਮ (ਕਰੀਬ ਪੌਣੇ ਦੋ ਕਿੱਲੋ) ਹੈ। ਵਿਭਾਗ ਨੇ ਸੋਨੇ ਨੂੰ ਕਸਟਮ ਐਕਟ ਦੀਆਂ ਧਾਰਾਵਾਂ ਤਹਿਤ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਯਾਤਰੀ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕੌਮਾਂਤਰੀ ਉਡਾਣਾਂ 'ਤੇ ਸੁਰੱਖਿਆ ਅਤੇ ਨਿਗਰਾਨੀ ਸਖ਼ਤ: ਮੁੱਢਲੀ ਜਾਂਚ ਵਿੱਚ ਇਹ ਮਾਮਲਾ ਸੋਨੇ ਦੀ ਤਸਕਰੀ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ। ਕਸਟਮ ਵਿਭਾਗ ਹੁਣ ਇਸ ਪੂਰੇ ਨੈੱਟਵਰਕ ਦੀ ਜਾਂਚ ਵਿੱਚ ਜੁਟ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੌਮਾਂਤਰੀ ਉਡਾਣਾਂ (ਇੰਟਰਨੈਸ਼ਨਲ ਫਲਾਈਟਸ) ਰਾਹੀਂ ਸੋਨੇ ਦੀ ਤਸਕਰੀ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਚਲਦਿਆਂ ਏਅਰਪੋਰਟ 'ਤੇ ਨਿਗਰਾਨੀ ਅਤੇ ਸੁਰੱਖਿਆ ਵਿਵਸਥਾ ਨੂੰ ਹੋਰ ਸਖ਼ਤ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ।

Punjabi Shorts

Latest News