ਕੈਪਟਨ ਅਮਰਿੰਦਰ ਸਿੰਘ ਦਾ ਛਲਕਿਆ ਦਰਦ; ਬੋਲੇ- ‘ਭਾਜਪਾਈ ਬਣ ਕੇ ਕੁੱਝ ਨਹੀਂ ਖੱਟਿਆ’, ਕੀ ਹੋ ਸਕਦੀ ਕਾਂਗਰਸ 'ਚ ਵਾਪਸੀ?

ਪੰਜਾਬ ਦੇ ਵਿੱਚ ਹੋਣ ਵਾਲੀ ਚੋਣਾਂ ਤੋਂ ਪਹਿਲਾਂ ਹੀ ਸਿਆਸਤ ਦੇ ਵੱਖਰੇ-ਵੱਖਰੇ ਰੰਗ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਭਾਜਪਾ ਨੇ ਪੂਰਾ ਜ਼ੋਰ ਲਗਾਇਆ ਹੋਇਆ ਪੰਜਾਬ 'ਚ ਵੀ ਜਿੱਤ ਦਾ ਝੰਡਾ ਗੱਡਣ ਦੇ ਲਈ, ਉੱਥੇ ਹੀ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਕੰਮ ਕਰਨ ਦੇ ਢੰਗ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੇ ਬਹੁਤ ਹੀ ਬੇਬਾਕੀ ਦੇ ਨਾਲ ਕਿਹਾ ਹੈ ਕਿ ਭਾਜਪਾਈ ਬਣ ਕੇ ਮੈਂ ਚਾਰ ਸਾਲਾਂ 'ਚ ਕੁੱਝ ਨਹੀਂ ਖੱਟਿਆ ਹੈ।

By:  Lajwinder Kaur September 25th 2026 10:53 AM -- Updated: September 25th 2026 11:12 AM

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦੌਰਾਨ ਵੱਡੇ ਅਤੇ ਬੇਬਾਕ ਖ਼ੁਲਾਸੇ ਕੀਤੇ ਹਨ। ਉਨ੍ਹਾਂ ਸਾਫ਼ ਆਖਿਆ ਹੈ ਕਿ ਭਾਜਪਾ ਨਾਲ ਜੁੜਨ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ‘ਅਸਲ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ’।

‘ਮੈਂ ਚਾਰ ਸਾਲਾਂ ‘ਚ ਕੁੱਝ ਵੀ ਨਹੀਂ ਖੱਟਿਆ ’-ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਕਿ ਕੁੱਝ ਵੀ ਨਹੀਂ ਖੱਟਿਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਹਲਚਲ ਮੱਚ ਗਈ ਹੈ।

ਜਾਣੋ ਹੋਰ ਕੀ-ਕੀ ਬੋਲੇ ਕੈਪਟਨ ਸਾਬ੍ਹ…

ਭਾਜਪਾ ਤੋਂ ਨਿਰਾਸ਼ਾ: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕੋਈ ਆਗੂ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਹ ਉਮੀਦ ਕਰਦਾ ਹੈ ਕਿ ਉਸ ਨਾਲ ਸਲਾਹ ਕੀਤੀ ਜਾਵੇਗੀ, ਖ਼ਾਸਕਰ ਉਸ ਵਿਅਕਤੀ ਨਾਲ ਜਿਸ ਨੇ ਪੰਜਾਬ ਨੂੰ ਸਮਝਣ ਵਿੱਚ ਆਪਣੀ ਜ਼ਿੰਦਗੀ ਦੇ ਲਗਪਗ 60 ਸਾਲ ਬਿਤਾਏ ਹੋਣ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇਸ ਫ਼ੈਸਲੇ ’ਤੇ ਕੋਈ ਅਫ਼ਸੋਸ ਨਹੀਂ ਹੈ।

ਕਾਂਗਰਸ ਵਿੱਚ ਵਾਪਸੀ ਦੀਆਂ ਸੰਭਾਵਨਾਵਾਂ ਖ਼ਤਮ: ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਨਹੀਂ ਜਾ ਸਕਦਾ ਅਤੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵੀ ਮੈਨੂੰ ਵਾਪਸ ਲਵੇਗੀ।

ਚੋਣ ਰਾਜਨੀਤੀ ਤੋਂ ਕਿਨਾਰਾ: 84 ਸਾਲਾ ਆਗੂ ਨੇ ਐਲਾਨ ਕੀਤਾ ਹੈ ਕਿ ਹੁਣ ਚੋਣਾਂ ਲੜਨ ਦੇ ਉਨ੍ਹਾਂ ਦੇ ਦਿਨ ਅਸਰਦਾਰ ਢੰਗ ਨਾਲ ਖ਼ਤਮ ਹੋ ਚੁੱਕੇ ਹਨ।

2027 ਦੀਆਂ ਚੋਣਾਂ ਅਤੇ ਸਿਆਸੀ ਸਮੀਕਰਨ: ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਵੇਲੇ 'ਆਪ' (AAP) ਅਤੇ ਕਾਂਗਰਸ ਵਿਚਕਾਰ ਮੁਕਾਬਲਾ ਬਣਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਸਰਕਾਰ ਦੀ ਕੋਈ ਭਰੋਸੇਯੋਗਤਾ ਨਹੀਂ ਬਚੀ ਹੈ।

ਭਾਜਪਾ-ਅਕਾਲੀ ਗੱਠਜੋੜ ਦੀ ਵਕਾਲਤ: ਕੈਪਟਨ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਹੈ, ਤਾਂ ਉਸ ਨੂੰ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਗੱਠਜੋੜ ਕਰਨਾ ਚਾਹੀਦਾ ਹੈ।

Related Post

SIR ‘ਤੇ ਸਿਆਸੀ ਸੰਗਰਾਮ! ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ; ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ
ਪੰਜਾਬ ਦੇ 3 ਜ਼ਿਲ੍ਹਿਆਂ ‘ਚ ਅੱਜ ਮੀਂਹ ਦੇ ਆਸਾਰ, ਮਾਨਸੂਨ ਦੀ ਵਿਦਾਈ ਜਾਰੀ; 26 ਤੋਂ 28 ਤੱਕ ਇਨ੍ਹਾਂ ਸ਼ਹਿਰਾਂ ‘ਚ ਹੋ ਸਕਦੀ ਬਾਰਿਸ਼
ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ! ਫਤਿਹਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਰੰਧਾਵਾ ਅਕਾਲੀ ਦਲ ‘ਚ ਸ਼ਾਮਲ
ਏਸ਼ੀਆਈ ਖੇਡਾਂ ‘ਚ ਪੰਜਾਬ ਦੇ ਗੱਭਰੂ ਸਤਨਾਮ ਸਿੰਘ ਨੇ ਰੋਇੰਗ ‘ਚ ਜਿੱਤਿਆ ਕਾਂਸੀ ਦਾ ਤਮਗਾ: CM ਮਾਨ ਵੱਲੋਂ 50 ਲੱਖ ਰੁਪਏ ਦੇ ਇਨਾਮ ਦਾ ਐਲਾਨ
ਇਲਜ਼ਾਮਾਂ ਤੋਂ ਬਾਅਦ ਮੀਡੀਆ ਅੱਗੇ ਆਏ ਹਰਦੀਪ ਮੁੰਡੀਆਂ, ਬੋਲੇ- ‘ਪਰਿਵਾਰ ਨੂੰ ਕੀਤਾ ਗਿਆ ਪ੍ਰੇਸ਼ਾਨ, ਪਾਰਟੀ ਬਦਲਣ ਨੂੰ ਲੈ ਕੇ ਪਾਇਆ ਦਬਾਅ’, ਬਿੱਟੂ ਨੂੰ ਸੁਣਾਈਆਂ ਖਰੀਆਂ-ਖਰੀਆਂ
ASI 'ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਪੁਲਿਸ ਹਿਰਾਸਤ ’ਚੋਂ ਫਰਾਰ; ਮਹਿਕਮੇ 'ਚ ਮੱਚਿਆ ਹੜਕੰਪ, SHO ਸਸਪੈਂਡ

© Copyright Galactic Television & Communications Pvt. Ltd. 2026. All rights reserved.