Speed Records ਦੇ ਮਾਲਕ ਦੇ ਪੁੱਤਰ Divit Auluck ਦੀ ਅੰਤਿਮ ਅਰਦਾਸ 'ਚ ਹਰ ਇੱਕ ਦੀ ਅੱਖ ਹੋਈ ਨਮ, ਡਾ. ਰਬਿੰਦਰ ਨਾਰਾਇਣ ਸਮੇਤ ਪੰਜਾਬੀ ਕਲਾਕਾਰ ਹੋਏ ਸ਼ਾਮਲ

ਅੱਜ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਛੋਟੇ ਪੁੱਤਰ ਦਿਵਿਤ ਔਲਖ ਦੀ ਅੰਤਿਮ ਅਰਦਾਸ ਦੇ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਗਭਗ ਸਾਰੇ ਹੀ ਕਲਾਕਾਰਾਂ ਸ਼ਾਮਿਲ ਹੋਏ। ਇਸ ਮੁਸ਼ਕਿਲ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹੋਏ ਨਜ਼ਰ ਆਏ।

By:  Lajwinder Kaur November 5th 2026 02:28 PM -- Updated: November 5th 2026 02:55 PM

ਜਲੰਧਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਛੋਟੇ ਪੁੱਤਰ ਦਿਵਿਤ ਔਲਖ ਦੀ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਮਹਿਜ਼ 18 ਸਾਲ ਦੀ ਉਮਰ ਵਿੱਚ ਦਿਵਿਤ ਦੇ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਪਰਿਵਾਰ, ਰਿਸ਼ਤੇਦਾਰਾਂ ਅਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।

ਦਿਵਿਤ ਔਲਖ ਦੀ ਆਤਮਿਕ ਸ਼ਾਂਤੀ ਲਈ ਅੱਜ ਯਾਨੀ ਵੀਰਵਾਰ, 5 ਨਵੰਬਰ 2026 ਨੂੰ ਜਲੰਧਰ ਵਿਖੇ ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਦੋਸਤਾਂ, ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।

ਬਾਥ ਕੈਸਲ ਵਿਖੇ ਹੋਇਆ ਅੰਤਿਮ ਅਰਦਾਸ ਦਾ ਸਮਾਗਮ

ਜਾਣਕਾਰੀ ਅਨੁਸਾਰ ਦਿਵਿਤ ਔਲਖ ਦਾ ਜਨਮ 18 ਮਾਰਚ 2008 ਨੂੰ ਹੋਇਆ ਸੀ ਅਤੇ 1 ਨਵੰਬਰ 2026 ਨੂੰ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ਵਿੱਚ ਔਲਖ ਪਰਿਵਾਰ ਨੂੰ ਹੌਸਲਾ ਦੇਣ ਲਈ ਵੱਖ-ਵੱਖ ਸ਼ਖ਼ਸੀਅਤਾਂ ਪਹੁੰਚੀਆਂ।

ਅੰਤਿਮ ਅਰਦਾਸ ਅਤੇ ਭੋਗ ਦਾ ਸਮਾਗਮ ਜਲੰਧਰ ਦੇ ਜੀ.ਟੀ. ਰੋਡ ਸਥਿਤ ਬਾਥ ਕੈਸਲ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਕਰਵਾਇਆ ਗਿਆ।


ਡਾ. ਰਬਿੰਦਰ ਨਾਰਾਇਣ ਸਮੇਤ ਕਈ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਇਸ ਮੌਕੇ GTC ਨੈੱਟਵਰਕ ਦੇ MD ਅਤੇ ਪ੍ਰੈਜ਼ੀਡੈਂਟ ਡਾ. ਰਬਿੰਦਰ ਨਾਰਾਇਣ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਨੇ ਦੁੱਖ ਦੀ ਇਸ ਘੜੀ ਵਿੱਚ ਔਲਖ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟਾਈ ਅਤੇ ਪਰਿਵਾਰ ਦੇ ਨਾਲ ਖੜ੍ਹੇ ਹੋਏ ਹਨ। ਇਸ ਤੋਂ ਇਲਾਵਾ ਜੈਜ਼ੀ ਬੀ, ਸਚਿਨ ਆਹੂਜਾ, ਕੁਲਵਿੰਦਰ ਬਿੱਲਾ, ਰਵਨੀਤ ਸਿੰਘ, ਇੰਦਰਜੀਤ ਨਿੱਕੂ, ਨਛੱਤਰ ਗਿੱਲ, ਮਨਕੀਰਤ ਔਲਖ, ਅਮਰਿੰਦਰ ਗਿੱਲ, ਕਰਜ ਗਿੱਲ, ਨਵਰਾਜ ਹੰਸ, ਅਲਾਪ ਸਿਕੰਦਰ ਸਣੇ ਪੰਜਾਬੀ ਇੰਡਸਟਰੀ ਦੇ ਲਗਭਗ ਸਾਰੇ ਹੀ ਕਲਾਕਾਰ ਪਹੁੰਚੇ।


ਜ਼ਿਕਰਯੋਗ ਹੈ ਕਿ ਦਿਵਿਤ ਔਲਖ ਦੇ ਅਚਾਨਕ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ। ਅੱਜ ਦੇ ਸਮਾਗਮ ਦੌਰਾਨ ਵੀ ਹਰ ਅੱਖ ਨਮ ਦਿਖਾਈ ਦਿੱਤੀ ਅਤੇ ਸਾਰਿਆਂ ਨੇ ਦਿਵਿਤ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ।

Related Post

ਸੰਗੀਤ ਜਗਤ ‘ਚ ਮੱਚੀ ਹਲਚਲ! ਪੰਜਾਬੀ ਗਾਇਕ ਨੂੰ ਮਿਲੀ ਧਮਕੀ, ਮੰਗ 5 ਕਰੋੜ ਰੁਪਏ, ਵਿਦੇਸ਼ੀ ਨੰਬਰ ਤੋਂ ਆਈਆਂ ਕਾਲਾਂ; ਪੁਲਿਸ ਨੇ ਕੇਸ ਕੀਤਾ ਦਰਜ
ਸਪੀਡ ਰਿਕਾਰਡਜ਼ ਦੇ ਮਾਲਕ ਦੇ ਪੁੱਤਰ Divit Auluck ਦਾ 5 ਨਵੰਬਰ ਨੂੰ ਭੋਗ, ਜਲੰਧਰ ਵਿਖੇ ਹੋਵੇਗੀ ਅੰਤਿਮ ਅਰਦਾਸ
ਪੰਜ ਤੱਤਾਂ 'ਚ ਵਿਲੀਨ ਹੋਏ ਦਿਵਿਤ ਔਲਖ: ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ
ਅੱਜ ਹੋਵੇਗਾ ਦਿਵਿਤ ਔਲਖ ਦਾ ਅੰਤਿਮ ਸਸਕਾਰ, ਪੰਜਾਬੀ ਫਿਲਮ ਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ; ਡਾ. ਰਬਿੰਦਰ ਨਾਰਾਇਣ ਨੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਭਤੀਜੇ ਦੇ ਦਿਹਾਂਤ ਨੂੰ ਲੈ ਕੇ ਗ਼ਮ 'ਚ ਡੁੱਬੇ Yo Yo Honey Singh, ਪਰਿਵਾਰਿਕ ਮੈਂਬਰਾਂ ਦੇ ਗਲ ਲੱਗ ਰੋਏ, ਪੰਜਾਬੀ ਜਗਤ ਦੇ ਕਲਾਕਾਰਾਂ ਨੇ ਵੀ ਪ੍ਰਗਟਾਇਆ ਦੁੱਖ
ਮਨੋਰੰਜਨ ਅਤੇ ਸਾਹਿਤ ਜਗਤ ਨੂੰ ਵੱਡਾ ਘਾਟਾ! ਪ੍ਰਸਿੱਧ ਸਾਹਿਤਕਾਰ ਦਾ ਦੇਹਾਂਤ, ਪਰਿਵਾਰ ਤੇ ਫੈਨਜ਼ ਸਦਮੇ ‘ਚ

© Copyright Galactic Television & Communications Pvt. Ltd. 2026. All rights reserved.