Tuesday, 7th of July 2026

ਹਨੀ ਟ੍ਰੈਪ ਦਾ ਸ਼ਿਕਾਰ ਹੋਏ ਪੰਚਾਇਤ ਸਮਿਤੀ ਚੇਅਰਪਰਸਨ ਦੇ ਪਤੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਜਾਣੋ ਕਿਵੇਂ ਫਸਾਇਆ ਗਿਆ

Edited By: Lajwinder Kaur | Updated at: May 23rd 2026 12:41 PM
Trending News
ਹਨੀ ਟ੍ਰੈਪ ਦਾ ਸ਼ਿਕਾਰ ਹੋਏ ਪੰਚਾਇਤ ਸਮਿਤੀ ਚੇਅਰਪਰਸਨ ਦੇ ਪਤੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਜਾਣੋ ਕਿਵੇਂ ਫਸਾਇਆ ਗਿਆ

ਹਨੀ ਟ੍ਰੈਪ ਦਾ ਸ਼ਿਕਾਰ ਹੋਏ ਪੰਚਾਇਤ ਸਮਿਤੀ ਚੇਅਰਪਰਸਨ ਦੇ ਪਤੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਜਾਣੋ ਕਿਵੇਂ ਫਸਾਇਆ ਗਿਆ

ਸੰਗਰੂਰ ਦੇ ਦਿੜ੍ਹਬਾ ਇਲਾਕੇ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਚਾਇਤ ਸਮਿਤੀ ਦਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਦੇ ਪਤੀ ਰਣਜੀਤ ਸਿੰਘ (33) ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਣਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਿੱਚ ਬਤੌਰ ਚਪੜਾਸੀ ਤਾਇਨਾਤ ਹਨ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਬਿਹਤਰ ਇਲਾਜ ਅਤੇ ਆਈ.ਸੀ.ਯੂ. (ICU) ਦੀ ਦੇਖਭਾਲ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ।

ਲੋਨ ਦੇ ਬਹਾਨੇ ਬਣਾਇਆ ਸ਼ਿਕਾਰ, ਖਿੱਚੀਆਂ ਜਬਰਨ ਫੋਟੋਆਂ

ਪੀੜਤ ਦੇ ਪਿਤਾ ਗੁਰਮੇਲ ਸਿੰਘ ਨੇ ਹਸਪਤਾਲ ਜਾਂਦੇ ਸਮੇਂ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਇੱਕ ਅਣਜਾਣ ਔਰਤ ਪਿਛਲੇ 15-20 ਦਿਨਾਂ ਤੋਂ ਉਨ੍ਹਾਂ ਦੇ ਬੇਟੇ ਨੂੰ ਲੋਨ ਕਰਵਾਉਣ ਦੇ ਬਹਾਨੇ ਫੋਨ ਕਰ ਰਹੀ ਸੀ। ਬੀਤੀ 18 ਤਰੀਕ ਨੂੰ ਉਸ ਔਰਤ ਨੇ ਰਣਜੀਤ ਸਿੰਘ ਨੂੰ ਮਿਲਣ ਲਈ ਸੱਦਿਆ। ਜਦੋਂ ਰਣਜੀਤ ਸਿੰਘ ਉਸ ਨੂੰ ਆਪਣੇ ਘਰ ਲੈ ਕੇ ਆਇਆ, ਤਾਂ ਪਿੱਛੋਂ ਉਸ ਔਰਤ ਦੇ 4-5 ਸਾਥੀ ਵੀ ਉੱਥੇ ਪਹੁੰਚ ਗਏ। ਉਨ੍ਹਾਂ ਮੁਲਜ਼ਮਾਂ ਨੇ ਰਣਜੀਤ ਸਿੰਘ ਅਤੇ ਉਸ ਔਰਤ ਨੂੰ ਇਕੱਠੇ ਬਿਠਾ ਕੇ ਜਬਰਨ ਫੋਟੋਆਂ ਖਿੱਚ ਲਈਆਂ ਅਤੇ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ।

5 ਲੱਖ ਰੁਪਏ ਦੀ ਮੰਗੀ ਫਿਰੌਤੀ

ਪਰਿਵਾਰ ਦਾ ਦੋਸ਼ ਹੈ ਕਿ ਰਣਜੀਤ ਸਿੰਘ ਨੂੰ 'ਹਨੀ ਟ੍ਰੈਪ' ਵਿੱਚ ਫਸਾ ਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਮੁਲਜ਼ਮਾਂ ਨੇ ਝੂਠੇ ਕੇਸ ਦੀ ਧਮਕੀ ਦੇ ਕੇ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਈ ਕਾਗਜ਼ਾਤ 'ਤੇ ਜਬਰਨ ਦਸਤਖ਼ਤ ਵੀ ਕਰਵਾ ਲਏ। ਇਸੇ ਮਾਨਸਿਕ ਪਰੇਸ਼ਾਨੀ ਨੂੰ ਨਾ ਸਹਾਰਦੇ ਹੋਏ ਰਣਜੀਤ ਸਿੰਘ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਸਰਕਾਰੀ ਹਸਪਤਾਲ ਦੀ ਡਾਕਟਰ ਰੀਆ ਰਾਣੀ ਮੁਤਾਬਕ, ਫਿਲਹਾਲ ਮਰੀਜ਼ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਔਰਤ ਸਣੇ ਗੈਂਗ ਖਿਲਾਫ਼ ਮਾਮਲਾ ਦਰਜ

ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਡਾ. ਕੇ.ਕੇ. ਬਾਜਵਾ ਨੇ ਦੱਸਿਆ ਕਿ ਪੰਚਾਇਤ ਸਮਿਤੀ ਦੀ ਚੇਅਰਪਰਸਨ ਮਨਜੀਤ ਕੌਰ ਦੀ ਸ਼ਿਕਾਇਤ 'ਤੇ ਸੰਦੀਪ ਕੌਰ ਨਾਮ ਦੀ ਔਰਤ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਹਨੀ ਟ੍ਰੈਪ ਅਤੇ ਬਲੈਕਮੇਲਿੰਗ (Extortion) ਦੇ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ।

Punjabi Shorts

Latest News