Saturday, 17th of October 2026

ਅਮਰੀਕਾ ਦਾ ਵੱਡਾ ਐਕਸ਼ਨ: ਟਰੰਪ ਨੇ ਲਗਾਇਆ 100% ਟੈਰਿਫ! ਜਾਣੋ ਕੀ ਹੋਵੇਗਾ ਨੁਕਸਾਨ

Edited By: Lajwinder Kaur | Updated at:
ਅਮਰੀਕਾ ਦਾ ਵੱਡਾ ਐਕਸ਼ਨ: ਟਰੰਪ ਨੇ ਲਗਾਇਆ 100% ਟੈਰਿਫ! ਜਾਣੋ ਕੀ ਹੋਵੇਗਾ ਨੁਕਸਾਨ

ਅਮਰੀਕਾ ਦਾ ਵੱਡਾ ਐਕਸ਼ਨ: ਟਰੰਪ ਨੇ ਲਗਾਇਆ 100% ਟੈਰਿਫ! ਜਾਣੋ ਕੀ ਹੋਵੇਗਾ ਨੁਕਸਾਨ

ਅਮਰੀਕਾ ਅਤੇ ਇਰਾਨ 'ਚ ਚੱਲ ਰਹੇ ਤਣਾਅ ਦੇ ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਫਾਰਮਾਸਿਊਟਿਕਲ ਕੰਪਨੀਆਂ ‘ਤੇ 100 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਜਿਹੜੀਆਂ ਕੰਪਨੀਆਂ ਅਮਰੀਕਾ ਵਿੱਚ ਮੈਨੂਫੈਕਚਰਿੰਗ ਕਰਣਗੀਆਂ ਜਾਂ ਪ੍ਰਾਈਸਿੰਗ ਡੀਲ ਕਰਨਗੀਆਂ, ਉਨ੍ਹਾਂ ਨੂੰ ਕੁਝ ਛੋਟ ਮਿਲ ਸਕਦੀ ਹੈ। ਵ੍ਹਾਈਟ ਹਾਊਸ ਦੇ ਇਸ ਫੈਸਲੇ ਨਾਲ ਦਵਾਈ ਕੰਪਨੀਆਂ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ। ਟਰੰਪ ਨੇ ਇਹ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਇਰਾਨ ਨਾਲ ਜੁੜੇ ਤਣਾਅ ਕਾਰਨ ਦੁਨੀਆ ਦੇ ਕਈ ਦੇਸ਼ ਪ੍ਰਭਾਵਿਤ ਹੋ ਰਹੇ ਹਨ।

100 ਫੀਸਦੀ ਟੈਰਿਫ ਲਗਾਇਆ ਜਾਏਗਾ

ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਆਉਣ ਵਾਲੀਆਂ ਪੇਟੈਂਟ ਵਾਲੀਆਂ ਦਵਾਈਆਂ ‘ਤੇ 100 ਫੀਸਦੀ ਟੈਰਿਫ ਲਗਾਇਆ ਜਾਵੇਗਾ, ਪਰ ਕੰਪਨੀਆਂ ਪ੍ਰਸ਼ਾਸਨ ਨਾਲ ਡੀਲ ਕਰਕੇ ਇਹਨਾਂ ਟੈਕਸਾਂ ਤੋਂ ਬਚ ਸਕਦੀਆਂ ਹਨ। ਟਰੰਪ ਵੱਲੋਂ ਇਸ ਬਾਰੇ ਪਹਿਲਾਂ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਵੀਰਵਾਰ ਯਾਨੀਕਿ 2 ਅਪ੍ਰੈਲ ਨੂੰ ਇਸ ਦਾ ਅਧਿਕਾਰਕ ਐਲਾਨ ਕਰ ਦਿੱਤਾ। ਵ੍ਹਾਈਟ ਹਾਊਸ ਦੇ ਮੁਤਾਬਕ, ਇਹ ਟੈਰਿਫ ਅਮਰੀਕਾ ਵਿੱਚ ਜ਼ਰੂਰੀ ਦਵਾਈਆਂ ਦੇ ਉਤਪਾਦਨ ਨੂੰ ਵਧਾਉਣ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਖਤਰਿਆਂ ਨੂੰ ਘਟਾਉਣ ਲਈ ਲਾਗੂ ਕੀਤੇ ਜਾ ਰਹੇ ਹਨ।

ਇਹ ਵਾਲੀਆਂ ਧਾਤਾਂ 'ਤੇ ਲੱਗਾ ਵੱਡਾ ਟੈਕਸ

ਸਟੀਲ, ਐਲੂਮੀਨੀਅਮ ਅਤੇ ਕਾਪਰ ‘ਤੇ ਵੀ ਭਾਰੀ ਟੈਰਿਫ ਲਗਾਇਆ ਗਿਆ ਹੈ। ਟਰੰਪ ਨੇ ਇੱਕ ਵੱਡਾ ਹੁਕਮ ਜਾਰੀ ਕੀਤਾ ਹੈ, ਜਿਸ ਦੇ ਤਹਿਤ ਇਹਨਾਂ ਧਾਤਾਂ ਦੇ ਆਯਾਤ ‘ਤੇ ਵੱਡਾ ਟੈਕਸ ਲਗਾਇਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ।

ਪ੍ਰਸ਼ਾਸਨ ਮੁਤਾਬਕ, ਇਸ ਨਾਲ ਪਿਛਲੀਆਂ ਨੀਤੀਆਂ ਦੀਆਂ ਉਹ ਕਮੀਆਂ ਦੂਰ ਹੋਣਗੀਆਂ ਜਿਨ੍ਹਾਂ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਸੀ। ਨਵੇਂ ਨਿਯਮਾਂ ਦੇ ਤਹਿਤ ਜ਼ਿਆਦਾਤਰ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ‘ਤੇ 50 ਫੀਸਦੀ ਤੱਕ ਟੈਕਸ ਲਗਾਇਆ ਜਾਵੇਗਾ, ਜਦਕਿ ਇਨ੍ਹਾਂ ਨਾਲ ਬਣੇ ਕੁਝ ਹੋਰ ਪ੍ਰੋਡਕਟਸ ‘ਤੇ 25 ਫੀਸਦੀ ਟੈਕਸ ਲਾਗੂ ਕੀਤਾ ਜਾਵੇਗਾ।

ਆਈਏਐਨਐਸ ਦੀ ਖ਼ਬਰ ਮੁਤਾਬਕ ਪਹਿਲਾਂ ਲਗਾਏ ਗਏ ਟੈਰਿਫ ਤੋਂ ਬਾਅਦ ਅਮਰੀਕਾ ਵਿੱਚ ਐਲੂਮੀਨੀਅਮ ਅਤੇ ਸਟੀਲ ਦਾ ਉਤਪਾਦਨ ਵਧਿਆ ਹੈ। ਐਲੂਮੀਨੀਅਮ ਦੀ ਸਮਰੱਥਾ ਦੀ ਵਰਤੋਂ ਕਰੀਬ 50.4 ਫੀਸਦੀ ਅਤੇ ਸਟੀਲ ਦੀ 77.2 ਫੀਸਦੀ ਤੱਕ ਪਹੁੰਚ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਹੁਣ ਇਹ ਅੰਕੜੇ 80 ਫੀਸਦੀ ਦੇ ਟਾਰਗੇਟ ਦੇ ਨੇੜੇ ਲਿਆਉਣ ਲਈ ਹੋਰ ਸਖ਼ਤੀ ਦੀ ਲੋੜ ਹੈ, ਤਾਂ ਜੋ ਕੋਈ ਵੀ ਕੰਪਨੀਆਂ ਨਵੇਂ ਤਰੀਕਿਆਂ ਨਾਲ ਨਿਯਮਾਂ ਨੂੰ ਦਰਕਿਨਾਰ ਨਾ ਕਰ ਸਕਣ।