Tuesday, 18th of August 2026

ਮਜ਼ਦੂਰਾਂ ਨੂੰ ਮਿਲਿਆ 1 ਅਰਬ ਦਾ ਖ਼ਜ਼ਾਨਾ: ਸੋਨੇ ਦੀਆਂ ਇੱਟਾਂ ਤੇ ਸਿੱਕਿਆਂ ਦਾ ਢੇਰ ਦੇਖ ਪੁਲਿਸ ਵੀ ਹੈਰਾਨ, ਜਾਣੋ ਕੌਣ ਹੋਵੇਗਾ ਮਾਲਕ?

ਯੂਰਪੀ ਦੇਸ਼ ਬੈਲਜੀਅਮ ਦੇ ਸ਼ਹਿਰ ਡੈਂਡਰਮੋਂਡੇ ਵਿੱਚ ਇੱਕ ਇਮਾਰਤ ਦੀ ਮੁਰੰਮਤ ਦੌਰਾਨ ਕੰਸਟ੍ਰਕਸ਼ਨ ਵਰਕਰਾਂ (ਸਮੇਤ ਇੱਕ ਵਿਦਿਆਰਥੀ ਕੋਬੇ ਫਿਲਿਪਸ) ਨੂੰ ਲਗਭਗ 1 ਅਰਬ ਰੁਪਏ (10.5 ਮਿਲੀਅਨ ਡਾਲਰ) ਮੁੱਲ ਦਾ ਭਾਰੀ ਖ਼ਜ਼ਾਨਾ ਮਿਲਿਆ ਹੈ। ਪੁਰਾਣੀ ਸ਼ਰਾਬ ਦੀ ਭੱਠੀ ਦੀ ਨੀਂਹ ਵਿੱਚੋਂ 40 ਸੋਨੇ ਦੇ ਬਾਰ ਅਤੇ 4,000 ਸੋਨੇ ਦੇ ਸਾਵਰੇਨ ਸਿੱਕੇ ਬਰਾਮਦ ਹੋਏ ਹਨ। ਮਜ਼ਦੂਰਾਂ ਨੇ ਸੂਚਨਾ ਦੇ ਕੇ ਸੋਨਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਜਦਕਿ ਇਸ ਵੱਡੇ ਖ਼ਜ਼ਾਨੇ ਦੇ ਮਾਲਕੀ ਹੱਕ ਨੂੰ ਲੈ ਕੇ ਕਈ ਦਾਅਵੇਦਾਰ ਸਾਹਮਣੇ ਆਉਣ ਲੱਗੇ ਹਨ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Edited By: Lajwinder Kaur | Updated at: August 18th 2026 11:51 AM
Trending News
ਮਜ਼ਦੂਰਾਂ ਨੂੰ ਮਿਲਿਆ 1 ਅਰਬ ਦਾ ਖ਼ਜ਼ਾਨਾ: ਸੋਨੇ ਦੀਆਂ ਇੱਟਾਂ ਤੇ ਸਿੱਕਿਆਂ ਦਾ ਢੇਰ ਦੇਖ ਪੁਲਿਸ ਵੀ ਹੈਰਾਨ, ਜਾਣੋ ਕੌਣ ਹੋਵੇਗਾ ਮਾਲਕ?

ਮਜ਼ਦੂਰਾਂ ਨੂੰ ਮਿਲਿਆ 1 ਅਰਬ ਦਾ ਖ਼ਜ਼ਾਨਾ: ਸੋਨੇ ਦੀਆਂ ਇੱਟਾਂ ਤੇ ਸਿੱਕਿਆਂ ਦਾ ਢੇਰ ਦੇਖ ਪੁਲਿਸ ਵੀ ਹੈਰਾਨ, ਜਾਣੋ ਕੌਣ ਹੋਵੇਗਾ ਮਾਲਕ?

ਇੱਕ ਕਹਾਵਤ ਕਾਫੀ ਮਸ਼ਹੂਰ ਹੈ ‘ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ’...ਅਜਿਹਾ ਹੀ ਕੁੱਝ ਇਸ ਦੇਸ਼ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਮਜ਼ਦੂਰਾਂ ਨੂੰ 1 ਅਰਬ ਦਾ ਖ਼ਜ਼ਾਨਾ ਹੱਥ ਲੱਗ ਗਿਆ। ਜਿਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਉੱਤੇ ਚਰਚਾ ਦੇ ਵਿੱਚ ਆ ਗਈ। ਆਓ ਜਾਣਦਾ ਹਾਂ ਇਹ ਪੂਰਾ ਮਾਮਲਾ ਹੈ ਕੀ?

ਸੋਨੇ ਦੇ ਸਿੱਕੇ ਅਤੇ ਇੱਟਾਂ ਮਿਲੀਆਂ

ਯੂਰਪੀ ਦੇਸ਼ ਬੈਲਜੀਅਮ ਵਿੱਚ ਜ਼ਮੀਨ ਵਿੱਚੋਂ ਇੱਕ ਵੱਡਾ ਖ਼ਜ਼ਾਨਾ ਨਿਕਲਿਆ ਹੈ। ਇਹ ਖ਼ਜ਼ਾਨਾ ਪੁਰਾਤਤਵ ਵਿਗਿਆਨੀਆਂ ਜਾਂ ਮਾਹਿਰਾਂ ਦੀ ਟੀਮ ਨੇ ਕਿਸੇ ਖ਼ਾਸ ਸਾਈਟ ਤੋਂ ਨਹੀਂ ਲੱਭਿਆ, ਸਗੋਂ ਇੱਕ ਕੰਸਟ੍ਰਕਸ਼ਨ ਟੀਮ ( ਉਸਾਰੀ ਕਰਨ ਵਾਲੇ ਮਜ਼ਦੂਰਾਂ) ਨੂੰ ਮਿਲਿਆ ਹੈ। ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਤੋਂ 19 ਮੀਲ ਉੱਤਰ-ਪੱਛਮ ਵਿੱਚ ਸਥਿਤ ਡੈਂਡਰਮੋਂਡੇ ਸ਼ਹਿਰ ਵਿੱਚ ਇੱਕ ਇਮਾਰਤ ਹੇਠਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਸੋਨੇ ਦੇ ਸਿੱਕੇ ਅਤੇ ਇੱਟਾਂ ਮਿਲੀਆਂ ਹਨ। ਇਮਾਰਤ ਦੇ ਕੰਮ ਦੌਰਾਨ ਇੱਕ ਕੰਧ ਦੇ ਹੇਠੋਂ ਇਹ ਸੋਨਾ ਬਰਾਮਦ ਹੋਇਆ ਹੈ।

ਸਥਾਨਕ ਅਧਿਕਾਰੀਆਂ ਅਨੁਸਾਰ, ਮੰਗਲਵਾਰ ਨੂੰ ਬੈਲਜੀਅਮ ਵਿੱਚ ਕੰਮ ਦੌਰਾਨ ਕੰਸਟ੍ਰਕਸ਼ਨ ਵਰਕਰਾਂ (ਉਸਾਰੀ ਕਾਮਿਆਂ) ਨੂੰ ਮਿਲੇ ਸੋਨੇ ਦੇ ਸਿੱਕਿਆਂ ਅਤੇ ਬਾਰਾਂ ਦੀ ਕੀਮਤ 10.5 ਮਿਲੀਅਨ ਡਾਲਰ (ਲਗਭਗ ਇੱਕ ਅਰਬ ਭਾਰਤੀ ਰੁਪਏ) ਹੈ। ਉਨ੍ਹਾਂ ਨੂੰ ਇਹ ਸੋਨਾ ਇਮਾਰਤ ਹੇਠਾਂ ਮੁਰੰਮਤ ਦਾ ਕੰਮ ਕਰਦਿਆਂ ਮਿਲਿਆ। ਕੋਬੇ ਫਿਲਿਪਸ ਨਾਮਕ ਇੱਕ ਵਿਦਿਆਰਥੀ ਨੇ ਇਸ ਖ਼ਜ਼ਾਨੇ ਦੀ ਖੋਜ ਕੀਤੀ, ਜੋ ਪਾਰਟ-ਟਾਈਮ ਕੰਸਟ੍ਰਕਸ਼ਨ ਦਾ ਕੰਮ ਕਰ ਰਿਹਾ ਸੀ।

ਖ਼ਜ਼ਾਨਾ ਦੇਖ ਚੌਂਕੇ ਵਰਕਰ

ਡੈਂਡਰਮੋਂਡੇ ਪੁਲਿਸ ਡਿਸਟ੍ਰਿਕਟ ਦੇ ਚੀਫ਼ ਪੈਟ੍ਰਿਕ ਫੇਅਸ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ 40 ਸੋਨੇ ਦੇ ਬਾਰ ਅਤੇ 4,000 ਸੋਨੇ ਦੇ ਸਾਵਰੇਨ ਸਿੱਕੇ ਇੱਕ ਪੁਰਾਣੀ ਸ਼ਰਾਬ ਦੀ ਭੱਠੀ (ਬ੍ਰਿਊਰੀ) ਦੀ ਨੀਂਹ ਵਿੱਚ ਲੁਕੇ ਹੋਏ ਮਿਲੇ। ਕੋਬੇ ਫਿਲਿਪਸ ਨੇ ਦੱਸਿਆ, 'ਮੈਨੂੰ ਲੱਗਿਆ ਕਿ ਉਹ ਇੱਕ-ਯੂਰੋ ਦੇ ਸਿੱਕੇ ਹਨ, ਜੋ ਇੱਕ ਲਾਈਨ ਵਿੱਚ ਸਲੀਕੇ ਨਾਲ ਰੱਖੇ ਹੋਏ ਹਨ। ਅਸੀਂ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਸੋਨੇ ਦਾ ਇੱਕ ਬਾਰ ਉੱਥੇ ਪਿਆ ਸੀ। ਅਸਲ ਵਿੱਚ ਅਸੀਂ ਜਿੰਨਾ ਸੋਚਿਆ ਸੀ, ਇਹ ਉਸ ਤੋਂ ਕਿਤੇ ਵੱਧ ਸੋਨਾ ਸੀ।'

ਸੋਨਾ ਮਿਲਣ ਤੋਂ ਬਾਅਦ ਵਰਕਰਾਂ ਨੇ ਪ੍ਰਾਪਰਟੀ ਦੇ ਮਾਲਕ ਨਾਲ ਸੰਪਰਕ ਕੀਤਾ ਅਤੇ ਫਿਰ ਪੁਲਿਸ ਨੂੰ ਬੁਲਾਇਆ। ਈਸਟ ਫਲੈਂਡਰਸ ਪਬਲਿਕ ਪ੍ਰੌਸੀਕਿਊਟਰ ਦਫ਼ਤਰ ਨੇ ਦੱਸਿਆ ਕਿ ਵੱਡੀ ਕੀਮਤ ਹੋਣ ਕਾਰਨ ਪੁਲਿਸ ਨੂੰ ਬੁਲਾਇਆ ਗਿਆ ਸੀ ਅਤੇ ਹੁਣ ਸੋਨੇ ਨੂੰ ਇੱਕ ਸੁਰੱਖਿਅਤ ਅਤੇ ਪਹਿਰੇਦਾਰੀ ਵਾਲੀ ਜਗ੍ਹਾ 'ਤੇ ਰੱਖਿਆ ਗਿਆ ਹੈ। ਡੈਂਡਰਮੋਂਡੇ ਪੁਲਿਸ ਦੇ ਫੇਸਬੁੱਕ ਪੇਜ 'ਤੇ ਮੌਜੂਦ ਤਸਵੀਰਾਂ ਵਿੱਚ ਸੋਨੇ ਦੇ ਸਿੱਕਿਆਂ ਨਾਲ ਭਰੀ ਇੱਕ ਮੈਟਲ ਦੀ ਬਾਲਟੀ ਅਤੇ ਸੋਨੇ ਦੇ ਬਾਰਾਂ ਨਾਲ ਢਕੀ ਇੱਕ ਮੇਜ਼ ਦਿਖਾਈ ਦੇ ਰਹੀ ਹੈ।

ਸਿੱਕਿਆਂ 'ਤੇ 1960 ਦੀ ਮੋਹਰ

ਫੇਅਸ ਨੇ ਦੱਸਿਆ ਕਿ ਕੁਝ ਸੋਨੇ ਦੇ ਬਾਰਾਂ 'ਤੇ 1960 ਦੇ ਦਹਾਕੇ ਦੀਆਂ ਮੋਹਰਾਂ ਲੱਗੀਆਂ ਹਨ, ਜਦੋਂ ਕਿ ਸਾਵਰੇਨ ਸਿੱਕਿਆਂ 'ਤੇ ਵੱਖ-ਵੱਖ ਰਾਜਿਆਂ ਅਤੇ ਤਾਰੀਖ਼ਾਂ ਦੇ ਨਿਸ਼ਾਨ ਹਨ। ਅਜਿਹੇ ਵਿੱਚ ਫਿਲਹਾਲ ਇਸ ਬਾਰੇ ਸਥਿਤੀ ਪੂਰੀ ਤਰ੍ਹਾਂ ਸਾਫ਼ ਨਹੀਂ ਹੈ। ਦੂਜੇ ਪਾਸੇ, ਇਸ ਖ਼ੋਜ ਤੋਂ ਬਾਅਦ ਖ਼ਜ਼ਾਨੇ ਦੇ ਕਈ ਸੰਭਾਵੀ ਦਾਅਵੇਦਾਰ ਸਾਹਮਣੇ ਆਉਣ ਲੱਗੇ ਹਨ।

ਫੇਅਸ ਨੇ ਕਿਹਾ ਕਿ ਕੁਝ ਨਾਗਰਿਕ ਪਹਿਲਾਂ ਸਾਹਮਣੇ ਆਏ ਹਨ ਜੋ ਵੱਖ-ਵੱਖ ਦਸਤਾਵੇਜ਼ਾਂ ਰਾਹੀਂ ਇਹ ਸਾਬਤ ਕਰਕੇ ਸੋਨੇ 'ਤੇ ਆਪਣਾ ਦਾਅਵਾ ਜਤਾਉਣਾ ਚਾਹੁੰਦੇ ਹਨ ਕਿ ਉਹ ਇਸ ਦੇ ਅਸਲ ਵਾਰਸ ਹਨ। ਪੁਲਿਸ ਇਸ ਗੱਲ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਕੀ ਇਸ ਮਾਮਲੇ ਵਿੱਚ ਕੋਈ ਅਪਰਾਧਿਕ ਪਹਿਲੂ ਸ਼ਾਮਲ ਹੈ।

Punjabi Shorts

Latest News