Friday, 24th of July 2026

ਟਰੰਪ ਨੇ ਫੋੜਿਆ ਨਵਾਂ ਟੈਰਿਫ ਬੰਬ, ਭਾਰਤ ਸਮੇਤ 17 ਦੇਸ਼ਾਂ ਦੇ ਸਮਾਨ 'ਤੇ 10% ਟੈਕਸ; ਜਾਣੋ ਭਾਰਤ ‘ਤੇ ਪਏਗਾ ਕੀ ਅਸਰ….

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਰਸਡ ਲੇਬਰ ਨਾਲ ਜੁੜੇ ਉਤਪਾਦਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਭਾਰਤ ਸਮੇਤ 17 ਦੇਸ਼ਾਂ ਤੋਂ ਆਯਾਤ ਹੋਣ ਵਾਲੇ ਸਾਮਾਨ 'ਤੇ 10% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਹ ਟੈਰਿਫ 24 ਜੁਲਾਈ ਤੋਂ ਲਾਗੂ ਹੋਵੇਗਾ।

Edited By: Lajwinder Kaur | Updated at: July 24th 2026 10:50 AM
Trending News
ਟਰੰਪ ਨੇ ਫੋੜਿਆ ਨਵਾਂ ਟੈਰਿਫ ਬੰਬ, ਭਾਰਤ ਸਮੇਤ 17 ਦੇਸ਼ਾਂ ਦੇ ਸਮਾਨ 'ਤੇ 10% ਟੈਕਸ; ਜਾਣੋ ਭਾਰਤ ‘ਤੇ ਪਏਗਾ ਕੀ ਅਸਰ….

ਟਰੰਪ ਨੇ ਫੋੜਿਆ ਨਵਾਂ ਟੈਰਿਫ ਬੰਬ, ਭਾਰਤ ਸਮੇਤ 17 ਦੇਸ਼ਾਂ ਦੇ ਸਮਾਨ 'ਤੇ 10% ਟੈਕਸ; ਜਾਣੋ ਭਾਰਤ ‘ਤੇ ਪਏਗਾ ਕੀ ਅਸਰ….

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲਈਸਟ ਤਣਾਅ ਦੇ ਵਿਚਕਾਰ ਜ਼ਬਰਦਸਤੀ ਮਜ਼ਦੂਰੀ (ਫੋਰਸਡ ਲੇਬਰ) ਨਾਲ ਜੁੜੇ ਉਤਪਾਦਾਂ ਖ਼ਿਲਾਫ਼ ਇੱਕ ਵੱਡਾ ਕਦਮ ਚੁੱਕਿਆ ਹੈ। ਟਰੰਪ ਨੇ ਭਾਰਤ ਤੋਂ ਆਯਾਤ ਹੋਣ ਵਾਲੇ ਸਾਮਾਨ ਉੱਤੇ 10 ਪ੍ਰਤੀਸ਼ਤ ਵਾਧੂ ਟੈਰਿਫ ਲਗਾ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਟਰੰਪ ਨੇ ਭਾਰਤ ਸਮੇਤ 17 ਦੇਸ਼ਾਂ ਦੇ ਖ਼ਿਲਾਫ਼ ਇਹ ਫ਼ੈਸਲਾ ਲਿਆ ਹੈ। ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ (USTR) ਨੇ ਸੈਕਸ਼ਨ 301 ਤਹਿਤ ਇਹ ਨਿਰਣਾ ਕੀਤਾ ਹੈ।

ਅਮਰੀਕਾ ਦਾ ਇਹ ਨਵਾਂ ਟੈਰਿਫ ਸ਼ੁੱਕਰਵਾਰ (24 ਜੁਲਾਈ) ਤੋਂ ਲਾਗੂ ਹੋ ਜਾਵੇਗਾ। ਯੂ.ਐੱਸ.ਟੀ.ਆਰ. ਮੁਤਾਬਕ ਇਹ ਕਾਰਵਾਈ ਉਨ੍ਹਾਂ ਦੇਸ਼ਾਂ ਦੇ ਖ਼ਿਲਾਫ਼ ਕੀਤੀ ਗਈ ਹੈ, ਜਿਨ੍ਹਾਂ ਨੇ ਜ਼ਬਰਦਸ਼ਤ ਮਜ਼ਦੂਰੀ ਤੋਂ ਬਣੇ ਉਤਪਾਦਾਂ ਦੇ ਆਯਾਤ ਉੱਤੇ ਸਖ਼ਤ ਐਕਸ਼ਨ ਨਹੀਂ ਲਿਆ। ਅਹਿਮ ਗੱਲ ਇਹ ਹੈ ਕਿ ਟਰੰਪ ਨੇ ਭਾਰਤ ਨੂੰ ਹੇਠਲੇ ਟੈਰਿਫ ਸਲੈਬ ਵਿੱਚ ਰੱਖਿਆ ਹੈ, ਜਦਕਿ ਕੁਝ ਦੇਸ਼ਾਂ ਉੱਤੇ 12.5 ਪ੍ਰਤੀਸ਼ਤ ਵਾਧੂ ਟੈਰਿਫ ਵੀ ਲਗਾਇਆ ਗਿਆ ਹੈ। ਟਰੰਪ ਦੇ ਆਦੇਸ਼ ਤੋਂ ਬਾਅਦ 60 ਵਪਾਰਕ ਭਾਈਵਾਲ ਦੇਸ਼ਾਂ ਦੀ ਸਮੀਖਿਆ ਕੀਤੀ ਗਈ ਸੀ।

ਟੈਰਿਫ ਲਗਾਉਣ ਬਾਰੇ ਕੀ ਬੋਲੇ ਡੋਨਾਲਡ ਟਰੰਪ 

'ਪੀ.ਟੀ.ਆਈ.' ਦੀ ਰਿਪੋਰਟ ਮੁਤਾਬਕ ਅਮਰੀਕੀ ਵਪਾਰ ਪ੍ਰਤੀਨਿਧੀ (ਟਰੇਡ ਰਿਪ੍ਰਜ਼ੈਂਟੇਟਿਵ) ਜੇਮਿਸਨ ਗ੍ਰੀਰ ਨੇ ਕਿਹਾ ਕਿ ਇਹ ਕਦਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਅਣਉਚਿਤ ਵਪਾਰਕ ਪ੍ਰਥਾਵਾਂ ਨੂੰ ਸੁਧਾਰਨ ਦੀ ਸ਼ੁਰੂਆਤ ਕਰੇਗਾ। ਉੱਥੇ ਹੀ ਟਰੰਪ ਨੇ ਕਿਹਾ, 'ਮੈਨੂੰ ਵਪਾਰ ਪ੍ਰਤੀਨਿਧੀ ਨੇ ਸਲਾਹ ਦਿੱਤੀ ਹੈ ਕਿ ਇਨ੍ਹਾਂ ਅਰਥਚਾਰਿਆਂ (ਦੇਸ਼ਾਂ) ਦੇ ਸਾਮਾਨਾਂ ਉੱਤੇ 10 ਪ੍ਰਤੀਸ਼ਤ ਦੀ ਦਰ ਨਾਲ ਟੈਰਿਫ ਲਗਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਇਨ੍ਹਾਂ ਨੂੰ ਅਜਿਹੇ ਪਾਬੰਦੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਹੋਰ ਜ਼ਿਆਦਾ ਪ੍ਰੋਤਸਾਹਿਤ ਕੀਤਾ ਜਾ ਸਕੇ।'

ਭਾਰਤ-ਪਾਕਿਸਤਾਨ ਸਮੇਤ ਕਿਨ੍ਹਾਂ ਦੇਸ਼ਾਂ ਉੱਤੇ ਲੱਗਿਆ ਟੈਰਿਫ?

ਭਾਰਤ ਦੇ ਨਾਲ-ਨਾਲ ਅਮਰੀਕਾ ਨੇ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਰਜਨਟੀਨਾ, ਕੰਬੋਡੀਆ, ਕੈਨੇਡਾ, ਇਕਵਾਡੋਰ, ਅਲ ਸਲਵਾਡੋਰ, ਗੁਆਟੇਮਾਲਾ, ਹੋਂਡੁਰਾਸ, ਇੰਡੋਨੇਸ਼ੀਆ, ਜਾਰਡਨ, ਮਲੇਸ਼ੀਆ, ਮੈਕਸੀਕੋ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਬ੍ਰਿਟੇਨ 'ਤੇ ਵੀ 10 ਫੀਸਦੀ ਟੈਰਿਫ ਲਗਾਇਆ ਹੈ। ਜਦਕਿ ਕਈ ਹੋਰ ਦੇਸ਼ਾਂ 'ਤੇ 12.5 ਫੀਸਦੀ ਟੈਰਿਫ ਲਗਾਇਆ ਗਿਆ ਹੈ।

ਭਾਰਤ ਉੱਤੇ 12.5 ਪ੍ਰਤੀਸ਼ਤ ਲੱਗਣਾ ਸੀ ਟੈਰਿਫ, ਫਿਰ ਕਿਉਂ ਘਟਿਆ?

ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਭਾਰਤ ਉੱਤੇ 12.5 ਪ੍ਰਤੀਸ਼ਤ ਟੈਰਿਫ ਲੱਗਣਾ ਸੀ, ਪਰ ਲੇਬਰ ਪ੍ਰੈਕਟਿਸ (ਮਜ਼ਦੂਰੀ ਅਭਿਆਸਾਂ) ਉੱਤੇ ਚੰਗੀ ਗੱਲਬਾਤ ਦੇ ਆਧਾਰ ਉੱਤੇ 1974 ਦੇ ਟ੍ਰੇਡ ਐਕਟ ਦੇ ਸੈਕਸ਼ਨ 301 ਤਹਿਤ 10 ਪ੍ਰਤੀਸ਼ਤ ਟੈਰਿਫ ਹੀ ਲਗਾਇਆ ਗਿਆ ਹੈ।

Punjabi Shorts

Latest News