Monday, 19th of October 2026

New Zealand: ਨਿਊਜ਼ੀਲੈਂਡ ‘ਚ 5.9 ਤੀਬਰਤਾ ਦਾ ਜ਼ਬਰਦਸਤ ਭੂਚਾਲ, ਸੁਨਾਮੀ ਦਾ ਅਲਰਟ ਜਾਰੀ, ਲੋਕਾਂ ‘ਚ ਖੌਫ ਦਾ ਮਾਹੌਲ…

ਨਿਊਜ਼ੀਲੈਂਡ ਦੇ ਸਾਊਥ ਆਈਲੈਂਡ (South Island) ਵਿੱਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਇਲਾਕੇ ਵਿੱਚ ਸੁਨਾਮੀ ਦੀ ਚਿਤਾਵਨੀ (Tsunami Alert) ਜਾਰੀ ਕਰ ਦਿੱਤੀ ਹੈ।

Edited By: Lajwinder Kaur | Updated at:

ਕਿੱਥੇ ਸੀ ਭੂਚਾਲ ਦਾ ਕੇਂਦਰ?

ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਮੁਤਾਬਕ, ਭੂਚਾਲ ਦਾ ਕੇਂਦਰ ਸਾਊਥ ਆਈਲੈਂਡ ਦੇ 'ਟੀ ਅਨਾਊ' (Te Anau) ਕਸਬੇ ਦੇ ਉੱਤਰ ਵਿੱਚ ਲਗਭਗ 40 ਕਿਲੋਮੀਟਰ ਦੂਰ ਸੀ। 'ਟੀ ਅਨਾਊ' ਨੂੰ ਫਿਓਰਡਲੈਂਡ (Fiordland) ਦੇ ਸੈਰ-ਸਪਾਟਾ ਖੇਤਰ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ।

ਅਧਿਕਾਰੀਆਂ ਦੀ ਚਿਤਾਵਨੀ

ਭੂਚਾਲ ਦੀ ਤੀਬਰਤਾ ਜ਼ਿਆਦਾ ਹੋਣ ਕਾਰਨ ਪ੍ਰਸ਼ਾਸਨ ਨੇ ਤੁਰੰਤ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਯੂਐਸ ਜਿਓਲੋਜੀਕਲ ਸਰਵੇ (USGS) ਨੇ ਭੂਚਾਲ ਦੀ ਤੀਬਰਤਾ 5.9 ਦੱਸੀ ਹੈ ਅਤੇ ਇਹ ਭੂਚਾਲ 50 ਕਿਲੋਮੀਟਰ ਤੋਂ ਵੱਧ ਦੀ ਡੂੰਘਾਈ 'ਤੇ ਆਇਆ ਦੱਸਿਆ ਗਿਆ ਹੈ।

ਫਿਲਹਾਲ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ ਹੈ, ਪਰ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।