Thursday, 29th of October 2026

ਐਪਲ ਨੇ ਲਾਂਚ ਕੀਤਾ ਪਹਿਲਾ ਟੱਚਸਕ੍ਰੀਨ ਵਾਲਾ MacBook Pro: M5 ਚਿੱਪਸ, PROLED XDR ਡਿਸਪਲੇਅ ਤੇ ਦਮਦਾਰ ਫੀਚਰਜ਼; ਜਾਣੋ ਕੀਮਤ

ਮੈਕਬੁੱਕ (MacBook) ਪਸੰਦ ਕਰਨ ਵਾਲੇ ਯੂਜ਼ਰਜ਼ ਲਈ ਬਹੁਤ ਵੱਡੀ ਅਤੇ ਖੁਸ਼ਖਬਰੀ ਵਾਲੀ ਖ਼ਬਰ ਹੈ। ਐਪਲ (Apple) ਨੇ ਆਖਰਕਾਰ ਆਪਣੇ ਪ੍ਰੀਮੀਅਮ ਲੈਪਟਾਪ MacBook Pro ਵਿੱਚ ਟੱਚਸਕ੍ਰੀਨ ਸਪੋਰਟ ਦੇ ਦਿੱਤੀ ਹੈ। ਕੰਪਨੀ ਦੇ ਵਿਸ਼ੇਸ਼ “Pro and tell” ਈਵੈਂਟ ਦੌਰਾਨ ਨਵਾਂ MacBook Pro ਪੇਸ਼ ਕੀਤਾ ਗਿਆ ਹੈ।

Edited By: Lajwinder Kaur | Updated at:
ਐਪਲ ਨੇ ਲਾਂਚ ਕੀਤਾ ਪਹਿਲਾ ਟੱਚਸਕ੍ਰੀਨ ਵਾਲਾ MacBook Pro: M5 ਚਿੱਪਸ, PROLED XDR ਡਿਸਪਲੇਅ ਤੇ ਦਮਦਾਰ ਫੀਚਰਜ਼; ਜਾਣੋ ਕੀਮਤ

ਐਪਲ ਨੇ ਲਾਂਚ ਕੀਤਾ ਪਹਿਲਾ ਟੱਚਸਕ੍ਰੀਨ ਵਾਲਾ MacBook Pro: M5 ਚਿੱਪਸ, PROLED XDR ਡਿਸਪਲੇਅ ਤੇ ਦਮਦਾਰ ਫੀਚਰਜ਼; ਜਾਣੋ ਕੀਮਤ

ਮੈਕਬੁੱਕ (MacBook) ਪਸੰਦ ਕਰਨ ਵਾਲੇ ਯੂਜ਼ਰਜ਼ ਲਈ ਬਹੁਤ ਵੱਡੀ ਅਤੇ ਖੁਸ਼ਖਬਰੀ ਵਾਲੀ ਖ਼ਬਰ ਹੈ। ਐਪਲ (Apple) ਨੇ ਆਖਰਕਾਰ ਆਪਣੇ ਪ੍ਰੀਮੀਅਮ ਲੈਪਟਾਪ MacBook Pro ਵਿੱਚ ਟੱਚਸਕ੍ਰੀਨ ਸਪੋਰਟ ਦੇ ਦਿੱਤੀ ਹੈ। ਕੰਪਨੀ ਦੇ ਵਿਸ਼ੇਸ਼ “Pro and tell” ਈਵੈਂਟ ਦੌਰਾਨ ਨਵਾਂ MacBook Pro ਪੇਸ਼ ਕੀਤਾ ਗਿਆ ਹੈ। ਇਸ ਲੈਪਟਾਪ ਵਿੱਚ OLED ਡਿਸਪਲੇਅ, ਟੱਚ ਜੈਸਚਰਜ਼ ਅਤੇ ਐਪਲ ਦੇ ਨਵੇਂ ਸ਼ਕਤੀਸ਼ਾਲੀ M5 Pro ਅਤੇ M5 Max ਪ੍ਰੋਸੈਸਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਇਸ ਨੂੰ ਰੀ-ਡਿਜ਼ਾਈਨ ਕੀਤਾ ਇੰਟਰਫੇਸ ਅਤੇ ਹਲਕਾ (lightweight) ਬਿਲਡ ਵੀ ਪ੍ਰਦਾਨ ਕੀਤਾ ਗਿਆ ਹੈ।

ਭਾਰਤ ਵਿੱਚ ਕੀਮਤ ਅਤੇ ਉਪਲਬਧਤਾ

ਕੀਮਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਨਵੇਂ MacBook Pro ਦੇ 14-ਇੰਚ ਮਾਡਲ ਦੀ ਸ਼ੁਰੂਆਤੀ ਕੀਮਤ 3,49,900 ਰੁਪਏ ਰੱਖੀ ਗਈ ਹੈ, ਜਦਕਿ ਇਸ ਦੇ 16-ਇੰਚ ਵੇਰੀਐਂਟ ਦੀ ਕੀਮਤ 4,09,900 ਰੁਪਏ ਹੈ। ਕੰਪਨੀ ਮੁਤਾਬਕ ਇਹ ਧਾਕੜ ਲੈਪਟਾਪ 9 ਨਵੰਬਰ ਤੋਂ ਵਿਕਰੀ ਲਈ ਉਪਲਬਧ ਹੋਵੇਗਾ।

MacBook Pro ਵਿੱਚ ਪਹਿਲੀ ਵਾਰ ਮਿਲਿਆ ਟੱਚਸਕ੍ਰੀਨ ਅਤੇ Dynamic Island

ਟੱਚਸਕ੍ਰੀਨ ਦਾ ਮਿਲਣਾ ਐਪਲ ਦੇ ਇਸ ਪ੍ਰੋ-ਲੇਵਲ ਲੈਪਟਾਪ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਹੈ। ਯੂਜ਼ਰਜ਼ ਹੁਣ ਸੀਧਾ ਸਕ੍ਰੀਨ 'ਤੇ ਹੀ ਡੌਕੂਮੈਂਟਸ ਸਕ੍ਰੋਲ ਕਰ ਸਕਦੇ ਹਨ, ਤਸਵੀਰਾਂ ਨੂੰ ਜ਼ੂਮ ਕਰ ਸਕਦੇ ਹਨ, ਸਕ੍ਰੀਨ 'ਤੇ ਡ੍ਰੌਇੰਗ ਅਤੇ ਡਾਇਰੈਕਟ ਕੰਟੈਂਟ ਨੂੰ ਐਨੋਟੇਟ ਕਰ ਸਕਦੇ ਹਨ। ਇਹ ਫੀਚਰ 3D ਮਾਡਲਿੰਗ ਕਰਨ ਵਾਲੇ ਡਿਜ਼ਾਈਨਰਾਂ ਅਤੇ ਮਿਊਜ਼ਿਕ ਪ੍ਰੋਡਿਊਸਰਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ।

ਇਸ ਦੇ ਨਾਲ ਹੀ, ਆਈਫੋਨ (iPhone) ਦਾ ਬੇਹੱਦ ਚਰਚਿਤ ਫੀਚਰ Dynamic Island ਵੀ ਪਹਿਲੀ ਵਾਰ ਮੈਕਬੁੱਕ 'ਚ ਸ਼ਾਮਲ ਕੀਤਾ ਗਿਆ ਹੈ। ਇਹ ਸਕ੍ਰੀਨ ਦੇ ਉੱਪਰੋਂ ਹੀ ਲਾਈਵ ਐਕਟੀਵਿਟੀਜ਼, ਸਪੌਟਲਾਈਟ ਸਰਚ, ਮਿਊਜ਼ਿਕ ਕੰਟਰੋਲਸ ਅਤੇ ਹੋਰ ਜ਼ਰੂਰੀ ਜਾਣਕਾਰੀਆਂ ਦਾ ਤੁਰੰਤ ਐਕਸੈਸ ਦਿੰਦਾ ਹੈ।

PROLED XDR ਡਿਸਪਲੇਅ ਅਤੇ ਸੁਪਰਫਾਸਟ ਪਰਫਾਰਮੈਂਸ

ਡਿਸਪਲੇਅ: ਇਸ ਵਿੱਚ ਟੈਂਡਮ OLED ਡਿਸਪਲੇਅ ਦਿੱਤੀ ਗਈ ਹੈ, ਜਿਸ ਨੂੰ ਐਪਲ ਨੇ PROLED XDR ਦਾ ਨਾਂ ਦਿੱਤਾ ਹੈ। ਇਹ ProMotion 120Hz ਰਿਫ੍ਰੈਸ਼ ਰੇਟ ਅਤੇ 2,000 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।

ਪ੍ਰੋਸੈਸਰ ਤੇ AI: ਨਵੇਂ M5 Pro ਅਤੇ M5 Max ਚਿੱਪਸ ਵੀਡੀਓ ਐਡੀਟਿੰਗ, 3D ਰੈਂਡਰਿੰਗ, ਸੌਫਟਵੇਅਰ ਡਿਵੈਲਪਮੈਂਟ ਅਤੇ AI ਵਰਕਲੋਡ ਵਰਗੇ ਭਾਰੀ ਕੰਮਾਂ ਨੂੰ ਪਲਕ ਝਪਕਦਿਆਂ ਨਿਪਟਾ ਸਕਦੇ ਹਨ। AI ਕੰਮਾਂ ਨੂੰ ਹੋਰ ਤੇਜ਼ ਕਰਨ ਲਈ GPU ਕੋਰਜ਼ ਵਿੱਚ Neural Accelerators ਜੋੜੇ ਗਏ ਹਨ।

ਸਟੋਰੇਜ: ਇਸ ਵਿੱਚ 16TB ਤੱਕ ਦਾ ਸਟੋਰੇਜ ਵਿਕਲਪ ਮਿਲਦਾ ਹੈ, ਜਿਸ ਦੀ ਸਪੀਡ ਪਹਿਲਾਂ ਨਾਲੋਂ ਦੁੱਗਣੀ ਹੈ।

ਹੋਰ ਜ਼ਬਰਦਸਤ ਫੀਚਰਜ਼ ਅਤੇ ਬੈਟਰੀ ਲਾਈਫ

ਬੈਟਰੀ: ਐਪਲ ਦਾ ਦਾਅਵਾ ਹੈ ਕਿ ਨਵਾਂ MacBook Pro 24 ਘੰਟੇ ਤੱਕ ਦੀ ਬੈਟਰੀ ਲਾਈਫ ਦਿੰਦਾ ਹੈ ਅਤੇ ਮਹਿਜ਼ 30 ਮਿੰਟਾਂ ਵਿੱਚ 50% ਤੱਕ ਚਾਰਜ ਹੋ ਸਕਦਾ ਹੈ।

ਕਨੈਕਟੀਵਿਟੀ ਤੇ ਪੋਰਟਸ: ਇਸ ਵਿੱਚ 3 Thunderbolt 5 ਪੋਰਟਸ, HDMI, SDXC ਕਾਰਡ ਸਲਾਟ, MagSafe 3, ਹੈੱਡਫੋਨ ਜੈਕ ਤੋਂ ਇਲਾਵਾ Wi-Fi 7 ਅਤੇ Bluetooth 6 ਦਾ ਸਪੋਰਟ ਦਿੱਤਾ ਗਿਆ ਹੈ।

ਆਡੀਓ ਤੇ ਕੂਲਿੰਗ: ਨਵਾਂ ਥਰਮਲ ਸਿਸਟਮ, 6-ਸਪੀਕਰ ਆਡੀਓ ਸੈੱਟਅੱਪ, ਅਤੇ ਸਟੂਡੀਓ-ਕੁਆਲਿਟੀ 3-ਮਾਈਕ੍ਰੋਫੋਨ ਐਰੇ ਇਸ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਂਦੇ ਹਨ।

ਐਪਲ ਦੀ ਰਣਨੀਤੀ ਵਿੱਚ ਇਤਿਹਾਸਕ ਬਦਲਾਅ

ਐਪਲ ਦਾ ਇਹ ਫੈਸਲਾ ਬਹੁਤ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਕੰਪਨੀ ਸਾਲਾਂ ਤੋਂ ਟੱਚਸਕ੍ਰੀਨ ਮੈਕ ਦਾ ਵਿਰੋਧ ਕਰਦੀ ਆ ਰਹੀ ਸੀ। ਸਾਲ 2010 ਵਿੱਚ ਸਟੀਵ ਜੌਬਸ ਨੇ ਟੱਚਸਕ੍ਰੀਨ ਲੈਪਟਾਪਾਂ ਨੂੰ ਨਕਾਰ ਦਿੱਤਾ ਸੀ, ਅਤੇ ਟਿਮ ਕੁੱਕ ਨੇ ਵੀ ਟੈਬਲੇਟ ਅਤੇ ਲੈਪਟਾਪ ਨੂੰ ਜੋੜਨ ਦਾ ਵਿਰੋਧ ਕੀਤਾ ਸੀ। ਹਾਲਾਂਕਿ, 2016 'ਚ ਪੇਸ਼ ਕੀਤੀ Touch Bar ਨੂੰ 2023 'ਚ ਹਟਾਉਣ ਤੋਂ ਬਾਅਦ, ਹੁਣ ਕੰਪਨੀ ਨੇ ਨਵੇਂ MacBook Pro ਰਾਹੀਂ ਆਪਣੀ ਸੋਚ 'ਚ ਵੱਡਾ ਬਦਲਾਅ ਕਰਦਿਆਂ ਕੀਬੋਰਡ-ਟ੍ਰੈਕਪੈਡ ਦੇ ਨਾਲ-ਨਾਲ ਡਾਇਰੈਕਟ ਟੱਚ ਦੀ ਸੁਵਿਧਾ ਪ੍ਰਦਾਨ ਕੀਤੀ ਹੈ।