Thursday, 3rd of September 2026

ਸ਼ੇਰ-ਏ-ਪੰਜਾਬ ਟੀ20: ਅੱਜ ਸ਼ਾਮ ਫਾਜ਼ਿਲਕਾ ਫਾਲਕਨਜ਼ ਤੇ ਮੋਹਾਲੀ ਕਿੰਗਜ਼ ਵਿਚਾਲੇ ਹੋਏਗਾ ਰੋਮਾਂਚਕ ਮੁਕਾਬਲਾ

ਸ਼ੇਰ-ਏ-ਪੰਜਾਬ ਟੀ20 ਲੀਗ ਨੂੰ ਕ੍ਰਿਕਟ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਸ਼ਾਮ ਨੂੰ ਮੋਹਾਲੀ ਕਿੰਗਜ਼ ਤੇ ਫਾਜ਼ਿਲਕਾ ਫਾਲਕਨਜ਼ ਦੇ ਖਿਡਾਰੀਆਂ ਦੇ ਸਿੰਙ ਫਸਣਗੇ। ਦੇਖਣਾ ਹੋਏਗਾ ਕਿਹੜੀ ਟੀਮ ਜਿੱਤ ਦਾ ਝੰਡਾ ਗੱਡ ਪਾਉਂਦੀ ਹੈ।

Edited By: Lajwinder Kaur | Updated at: September 03rd 2026 03:45 PM
Trending News
ਸ਼ੇਰ-ਏ-ਪੰਜਾਬ ਟੀ20: ਅੱਜ ਸ਼ਾਮ ਫਾਜ਼ਿਲਕਾ ਫਾਲਕਨਜ਼ ਤੇ ਮੋਹਾਲੀ ਕਿੰਗਜ਼ ਵਿਚਾਲੇ ਹੋਏਗਾ ਰੋਮਾਂਚਕ ਮੁਕਾਬਲਾ

ਸ਼ੇਰ-ਏ-ਪੰਜਾਬ ਟੀ20: ਅੱਜ ਸ਼ਾਮ ਫਾਜ਼ਿਲਕਾ ਫਾਲਕਨਜ਼ ਤੇ ਮੋਹਾਲੀ ਕਿੰਗਜ਼ ਵਿਚਾਲੇ ਹੋਏਗਾ ਰੋਮਾਂਚਕ ਮੁਕਾਬਲਾ

ਸ਼ੇਰ-ਏ-ਪੰਜਾਬ ਟੀ20 ਕੱਪ ਦੇ 9ਵੇਂ ਮੈਚ ਵਿੱਚ ਅੱਜ ਫਾਜ਼ਿਲਕਾ ਫਾਲਕਨਜ਼ (FAF) ਅਤੇ ਮੋਹਾਲੀ ਕਿੰਗਜ਼ (Mohali Kings) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਰੋਮਾਂਚਕ ਮੁਕਾਬਲਾ ਸ਼ਾਮ 7:00 ਵਜੇ ਖੇਡਿਆ ਜਾਵੇਗਾ। ਇਹ ਮੁਕਾਬਲਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ (PCA) ਦੇ ਆਈ.ਐੱਸ. ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਹੋਵੇਗਾ।

ਟੀਮਾਂ ਦੇ ਮੁੱਖ ਖਿਡਾਰੀ

ਫਾਜ਼ਿਲਕਾ ਫਾਲਕਨਜ਼ ਸਕੱਡ: ਇਸ ਟੀਮ ਵਿੱਚ ਸ਼ੁਭਮਨ ਗਿੱਲ, ਕਪਤਾਨ ਸੰਵੀਰ ਸਿੰਘ, ਵਿਹਾਨ ਮਲਹੋਤਰਾ, ਪ੍ਰੀਤ ਦੱਤਾ ਅਤੇ ਨਵਪ੍ਰੀਤ ਸਿੰਘ ਵਰਗੇ ਪ੍ਰਮੁੱਖ ਖਿਡਾਰੀ ਸ਼ਾਮਲ ਹਨ।

ਮੋਹਾਲੀ ਕਿੰਗਜ਼ ਸਕੱਡ: ਮੋਹਾਲੀ ਦੀ ਟੀਮ ਦੀ ਅਗਵਾਈ ਕਪਤਾਨ ਰਮਨਦੀਪ ਸਿੰਘ ਕਰ ਰਹੇ ਹਨ, ਜਦਕਿ ਇਸ ਵਿੱਚ ਅਨਮੋਲਪ੍ਰੀਤ ਸਿੰਘ, ਹਰਪ੍ਰੀਤ ਬਰਾੜ, ਸੋਹਰਾਬ ਧਾਲੀਵਾਲ ਅਤੇ ਨਿਪੁਨ ਪੰਡਿਤ ਵਰਗੇ ਨਾਮੀ ਖਿਡਾਰੀ ਮੌਜੂਦ ਹਨ।

ਦੋਵਾਂ ਟੀਮਾਂ ਵਿੱਚ ਤਜਰਬੇਕਾਰ ਅਤੇ ਵਿਸਫੋਟਕ ਖਿਡਾਰੀਆਂ ਦੀ ਮੌਜੂਦਗੀ ਕਾਰਨ ਮੈਚ ਬੇਹੱਦ ਰੋਮਾਂਚਕ ਹੋਣ ਦੀ ਉਮੀਦ ਹੈ, ਅਤੇ ਪ੍ਰਸ਼ੰਸਕਾਂ ਨੂੰ ਇੱਕ ਸ਼ਾਨਦਾਰ ਮੁਕਾਬਲਾ ਦੇਖਣ ਨੂੰ ਮਿਲੇਗਾ।

ਨੋਟ: ਪੰਜਾਬ ਅਤੇ ਦੇਸ਼ ਦੀਆਂ ਬ੍ਰੇਕਿੰਗ ਖ਼ਬਰਾਂ ਦੇਖਣ ਲਈ ਤੁਸੀਂ ਸਾਡੀ ਐਪ GTC Network ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ GTC News ਦੇ YouTube ਚੈਨਲ ਨੂੰ Subscribe ਕਰ ਲਵੋ। ਜੀਟੀਸੀ ਨਿਊਜ਼ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ,ਐਕਸ (ਪਹਿਲਾਂ ਟਵਿੱਟਰ) 'ਤੇ ਵੀ ਫੋਲੋ ਕਰ ਸਕਦੇ ਹੋ।
Punjabi Shorts

Latest News