Saturday, 18th of July 2026

ਕ੍ਰਿਕਟ ਜਗਤ ਤੋਂ ਆਈ ਦੁਖਦਾਇਕ ਖਬਰ! ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; ਫੈਨਜ਼ ਨੂੰ ਅੱਜ ਵੀ ਯਾਦ ਨੇ 6 ਗੇਂਦਾਂ 'ਤੇ 6 ਛੱਕੇ ਤੇ ਤੀਹਰਾ ਸੈਂਕੜਾ...

ਕ੍ਰਿਕਟ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਆਈ ਹੈ। ਕ੍ਰਿਕਟ ਜਗਤ ਨੇ ਆਪਣੇ ਸਭ ਤੋਂ ਮਹਾਨ ਆਲਰਾਊਂਡਰਾਂ ਵਿੱਚੋਂ ਇੱਕ, ਸਰ ਗੈਰੀ ਸੋਬਰਸ ਨੂੰ ਗੁਆ ਦਿੱਤਾ ਹੈ। 89 ਸਾਲ ਦੀ ਉਮਰ ਵਿੱਚ ਬਾਰਬਾਡੋਸ ਸਥਿਤ ਉਨ੍ਹਾਂ ਨੇ ਆਪਣੇ ਘਰ ਦੇ ਵਿੱਚ ਅੰਤਿਮ ਸਾਹ ਲਏ ਅਤੇ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ।

Edited By: Lajwinder Kaur | Updated at: July 18th 2026 05:26 PM
Trending News
ਕ੍ਰਿਕਟ ਜਗਤ ਤੋਂ ਆਈ ਦੁਖਦਾਇਕ ਖਬਰ! ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; ਫੈਨਜ਼ ਨੂੰ ਅੱਜ ਵੀ ਯਾਦ ਨੇ 6 ਗੇਂਦਾਂ 'ਤੇ 6 ਛੱਕੇ ਤੇ ਤੀਹਰਾ ਸੈਂਕੜਾ...

ਕ੍ਰਿਕਟ ਜਗਤ ਤੋਂ ਆਈ ਦੁਖਦਾਇਕ ਖਬਰ! ਮਸ਼ਹੂਰ ਸਟਾਰ ਖਿਡਾਰੀ ਦਾ ਦੇਹਾਂਤ; ਫੈਨਜ਼ ਨੂੰ ਅੱਜ ਵੀ ਯਾਦ ਨੇ 6 ਗੇਂਦਾਂ 'ਤੇ 6 ਛੱਕੇ ਤੇ ਤੀਹਰਾ ਸੈਂਕੜਾ...

ਕ੍ਰਿਕਟ ਜਗਤ ਤੋਂ ਬਹੁਤ ਹੀ ਦੁਖਦਾਇਕ ਖਬਰ ਆਈ ਹੈ। ਕ੍ਰਿਕਟ ਜਗਤ ਨੇ ਆਪਣੇ ਸਭ ਤੋਂ ਮਹਾਨ ਆਲਰਾਊਂਡਰਾਂ ਵਿੱਚੋਂ ਇੱਕ, ਸਰ ਗੈਰੀ ਸੋਬਰਸ ਨੂੰ ਗੁਆ ਦਿੱਤਾ ਹੈ। 89 ਸਾਲ ਦੀ ਉਮਰ ਵਿੱਚ ਬਾਰਬਾਡੋਸ ਸਥਿਤ ਉਨ੍ਹਾਂ ਨੇ ਆਪਣੇ ਘਰ ਦੇ ਵਿੱਚ ਅੰਤਿਮ ਸਾਹ ਲਏ ਅਤੇ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਕ੍ਰਿਕਟ ਵੈਸਟਇੰਡੀਜ਼ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਮਹਾਨ ਪਾਰੀ ਸਮਾਪਤ ਹੋ ਗਈ ਹੈ, ਪਰ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਸੋਬਰਸ ਨੇ ਕਈ ਅਜਿਹੇ ਰਿਕਾਰਡ ਬਣਾਏ ਜਿਨ੍ਹਾਂ ਨੇ ਉਨ੍ਹਾਂ ਨੂੰ ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਡੇ ਖਿਡਾਰੀਆਂ ਵਿੱਚ ਸ਼ਾਮਲ ਕੀਤਾ। ਉਹ ਫਸਟ ਕਲਾਸ ਕ੍ਰਿਕਟ ਵਿੱਚ ਇੱਕ ਓਵਰ ਵਿੱਚ ਛੇ ਛੱਕੇ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਸਨ, ਅਤੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਵਿੱਚ ਤੀਹਰਾ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਅੱਜ ਤੱਕ ਉਨ੍ਹਾਂ ਦੇ ਨਾਮ ਹੈ।

ਜਾਣੋ ਕੌਣ ਸਨ ਸਰ ਗੈਰੀ ਸੋਬਰਸ

ਸਰ ਗੈਰੀ ਸੋਬਰਸ ਤਕਰੀਬਨ 20 ਸਾਲਾਂ ਤੱਕ ਵੈਸਟਇੰਡੀਜ਼ ਕ੍ਰਿਕਟ ਟੀਮ ਦੀ ਸਭ ਤੋਂ ਵੱਡੀ ਤਾਕਤ ਰਹੇ। 28 ਜੁਲਾਈ 1936 ਨੂੰ ਬਾਰਬਾਡੋਸ ਦੇ ਬ੍ਰਿਜਟਾਊਨ ਵਿੱਚ ਜਨਮੇ ਸੋਬਰਸ ਨੇ 1954 ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਹ ਇੱਕ ਬਿਹਤਰੀਨ ਖੱਬੇ ਹੱਥ ਦੇ ਬੱਲੇਬਾਜ਼ ਹੋਣ ਦੇ ਨਾਲ-ਨਾਲ ਖੱਬੇ ਹੱਥ ਨਾਲ ਸਪਿਨ ਗੇਂਦਬਾਜ਼ੀ ਵੀ ਕਰਦੇ ਸਨ। 1954 ਤੋਂ 1974 ਤੱਕ ਉਨ੍ਹਾਂ ਨੇ ਵੈਸਟਇੰਡੀਜ਼ ਲਈ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਆਪਣੇ ਟੈਸਟ ਕਰੀਅਰ ਦੇ 93 ਮੈਚਾਂ ਦੀਆਂ 160 ਪਾਰੀਆਂ ਵਿੱਚ ਉਨ੍ਹਾਂ ਨੇ 26 ਸੈਂਕੜਿਆਂ ਅਤੇ 30 ਅਰਧ-ਸੈਂਕੜਿਆਂ ਦੀ ਮਦਦ ਨਾਲ ਕੁੱਲ 8032 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦਾ ਸਰਵਉੱਚ ਸਕੋਰ ਨਾਬਾਦ 365 ਦੌੜਾਂ ਰਿਹਾ। ਬੱਲੇਬਾਜ਼ੀ ਦੇ ਨਾਲ-ਨਾਲ ਉਨ੍ਹਾਂ ਨੇ ਗੇਂਦਬਾਜ਼ੀ ਵਿੱਚ ਵੀ ਆਪਣਾ ਲੋਹਾ ਮਨਵਾਇਆ ਅਤੇ ਕੁੱਲ 235 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਵੈਸਟਇੰਡੀਜ਼ ਲਈ ਇੱਕ ਵਨਡੇ ਮੈਚ ਵੀ ਖੇਡਿਆ, ਜਿਸ ਵਿੱਚ ਉਨ੍ਹਾਂ ਨੇ ਇੱਕ ਵਿਕਟ ਆਪਣੇ ਨਾਮ ਕੀਤੀ।

ਸਰ ਗੈਰੀ ਸੋਬਰਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੇਂਦਬਾਜ਼ ਵਜੋਂ ਕੀਤੀ ਸੀ, ਪਰ ਬਾਅਦ ਵਿੱਚ ਆਪਣੀ ਬੱਲੇਬਾਜ਼ੀ ਨਾਲ ਵੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਸਾਲ 1958 ਵਿੱਚ ਪਾਕਿਸਤਾਨ ਖ਼ਿਲਾਫ਼ ਨਾਬਾਦ 365 ਦੌੜਾਂ ਬਣਾ ਕੇ ਉਨ੍ਹਾਂ ਨੇ ਉਸ ਸਮੇਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਡੇ ਨਿੱਜੀ ਸਕੋਰ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ, ਜੋ ਬਾਅਦ ਵਿੱਚ 1994 ਵਿੱਚ ਬ੍ਰਾਇਨ ਲਾਰਾ ਨੇ ਤੋੜਿਆ। ਇਸ ਤੋਂ ਇਲਾਵਾ, ਨੌਟਿੰਘਮਸ਼ਾਇਰ ਲਈ ਖੇਡਦਿਆਂ ਉਨ੍ਹਾਂ ਨੇ ਗਲੇਮੋਰਗਨ ਦੇ ਗੇਂਦਬਾਜ਼ ਮੈਲਕਮ ਨੈਸ਼ ਦੇ ਇੱਕ ਓਵਰ ਵਿੱਚ ਲਗਾਤਾਰ ਛੇ ਛੱਕੇ ਲਗਾਏ ਸਨ। ਫਸਟ ਕਲਾਸ ਕ੍ਰਿਕਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ ਸਨ।

ਤੀਹਰਾ ਸੈਂਕੜਾ ਲਗਾ ਕੇ ਰਚਿਆ ਸੀ ਇਤਿਹਾਸ

ਸਰ ਗੈਰੀ ਸੋਬਰਸ ਨੇ ਸਿਰਫ਼ 21 ਸਾਲ 213 ਦਿਨ ਦੀ ਉਮਰ ਵਿੱਚ ਪਾਕਿਸਤਾਨ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਸੀ। ਇਸ ਦੇ ਨਾਲ ਹੀ ਉਹ ਟੈਸਟ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। ਇਸ ਪਾਰੀ ਦੌਰਾਨ ਉਨ੍ਹਾਂ ਨੇ ਡੌਨ ਬ੍ਰੈਡਮੈਨ ਦਾ ਰਿਕਾਰਡ ਵੀ ਤੋੜ ਦਿੱਤਾ ਸੀ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਰਿਕਾਰਡ ਅੱਜ ਵੀ ਉਨ੍ਹਾਂ ਦੇ ਨਾਮ ਕਾਇਮ ਹੈ।

ਸਰ ਗੈਰੀ ਸੋਬਰਸ ਦੇ ਸਨਮਾਨ ਵਿੱਚ ਆਈਸੀਸੀ (ICC) ਹਰ ਸਾਲ ਪੁਰਸ਼ ਕ੍ਰਿਕਟ ਦੇ ਸਰਵੋਤਮ ਅੰਤਰਰਾਸ਼ਟਰੀ ਖਿਡਾਰੀ ਨੂੰ 'ਸਰ ਗਾਰਫੀਲਡ ਸੋਬਰਸ ਟਰਾਫੀ' ਨਾਲ ਸਨਮਾਨਿਤ ਕਰਦਾ ਹੈ। ਇਹ ਪੁਰਸਕਾਰ ਤਿੰਨਾਂ ਫਾਰਮੈਟਾਂ ਵਿੱਚ ਪੂਰੇ ਸਾਲ ਦੌਰਾਨ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਕ੍ਰਿਕਟ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਦੇਖਦੇ ਹੋਏ, ਸਾਲ 1975 ਵਿੱਚ ਉਨ੍ਹਾਂ ਨੂੰ 'ਨਾਈਟਹੁੱਡ' ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ ਸੀ।

Punjabi Shorts

Latest News