ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦੇ ਅੰਮ੍ਰਿਤ ਵੇਲੇ ਦੇ ਲਾਈਵ ਪ੍ਰਸਾਰਨ ਨੂੰ ਲੈ ਕੇ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਜੀਟੀਸੀ ਪੰਜਾਬੀ (GTC Punjabi) ਰਾਹੀਂ ਵੀ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਪ੍ਰਸਾਰਨ ਅਣਗਿਣਤ ਘਰਾਂ ਤੱਕ ਪਹੁੰਚੇਗਾ, ਜਿਸ ਨਾਲ ਸੰਗਤ ਘਰ ਬੈਠੇ ਹੀ ਉਸ ਆਤਮਿਕ ਅਨੰਦ ਨਾਲ ਜੁੜ ਸਕੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ
ਇਸ ਪਵਿੱਤਰ ਕਾਰਜ ਸਬੰਧੀ ਜੀਟੀਸੀ ਪੰਜਾਬੀ ਚੈਨਲ ਪ੍ਰਬੰਧਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਉਹਨਾਂ ਆਖਿਆ, "ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਇਸ ਪਵਿੱਤਰ ਸੇਵਾ ਦਾ ਇੱਕ ਨਿਮਾਣਾ ਜਿਹਾ ਹਿੱਸਾ ਬਣਨ ਦਾ ਮੌਕਾ ਬਖ਼ਸ਼ਿਆ ਹੈ।"
ਉਹਨਾਂ ਅੱਗੇ ਕਿਹਾ ਕਿ ਸਾਡੇ ਲਈ ਇਹ ਕਿਸੇ ਨਿੱਜੀ ਪ੍ਰਾਪਤੀ ਦਾ ਨਹੀਂ, ਸਗੋਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਬਖ਼ਸ਼ਿਸ਼ ਦਾ ਪਲ ਹੈ ਕਿ ਸਾਨੂੰ ਰੂਹਾਨੀਅਤ ਭਰੇ ਸੰਦੇਸ਼ ਨੂੰ ਸੰਗਤ ਤੱਕ ਪਹੁੰਚਾਉਣ ਦਾ ਇੱਕ ਸਾਧਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਹੀ ਸਮੂਹ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਮਿਲ ਕੇ ਗੁਰਬਾਣੀ ਨਾਲ ਜੁੜਨ ਅਤੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਪਾਤ ਕਰਨ।
ਹੁਣ ਸੰਗਤਾਂ ਹਰ ਰੋਜ਼ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ 'ਜੀਟੀਸੀ ਪੰਜਾਬੀ' (GTC PUNJABI) 'ਤੇ ਦੇਖ ਸਕਦੀਆਂ ਹਨ। ਇਹ ਲਾਈਵ ਪ੍ਰਸਾਰਣ 6 ਅਗਸਤ ਤੋਂ ਸਵੇਰੇ 3:15 ਵਜੇ ਸ਼ੁਰੂ ਹੋ ਚੁੱਕਿਆ ਹੈ।
Tata Play ਤੋਂ ਲੈ ਕੇ DD Free Dish ਤੱਕ ਡਿਜੀਟਲ ਐਪਸ 'ਤੇ ਦੇਖ ਸਕਦੇ ਹੋ ਜੀਟੀਸੀ ਪੰਜਾਬੀ
ਜੀਟੀਸੀ ਪੰਜਾਬੀ ਨੂੰ ਤੁਸੀਂ Tata Play ‘ਤੇ ਚੈਨਲ ਨੰਬਰ 1904, DD Free Dish ‘ਤੇ 46, ਅਤੇ Fastway ‘ਤੇ 100 ‘ਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ DEN (536) ਅਤੇ Airtel (558) ‘ਤੇ ਵੀ ਇਹ ਚੈਨਲ ਉਪਲਬਧ ਹੈ।
JioTV, YuppTV ਅਤੇ FreeTVPlus ਵਰਗੀਆਂ ਡਿਜੀਟਲ ਐਪਸ ਉੱਤੇ ਜੀਟੀਸੀ ਪੰਜਾਬੀ ਉਪਲਬਧ ਹੈ। KableOne ਉੱਤੇ ਵੀ ਜੀਟੀਸੀ ਪੰਜਾਬੀ ਚੈਨਲ ਉਪਲਬਧ ਹੈ।