Wednesday, 7th of October 2026

ਕੌਮੀ ਇਨਸਾਫ਼ ਮੋਰਚਾ ਦਾ ਚੰਡੀਗੜ੍ਹ ਵੱਲ ਕੂਚ: ਧਾਰਾ 163 ਲਾਗੂ, ਗਵਰਨਰ ਹਾਊਸ ਨੇੜੇ ਪਹੁੰਚੇ ਸਿਮਰਨਜੀਤ ਮਾਨ ਹਿਰਾਸਤ ’ਚ

ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਰਸਤਿਆਂ ’ਤੇ ਬੈਰੀਕੇਡਿੰਗ ਕਰਕੇ ਭਾਰੀ ਬਲ ਤਾਇਨਾਤ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਚੰਡੀਗੜ੍ਹ ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਇਲਾਕੇ ਵਿੱਚ BNS ਦੀ ਧਾਰਾ 163 ਲਾਗੂ ਹੋਣ ਦੀ ਜਾਣਕਾਰੀ ਦਿੱਤੀ ਹੈ।

Edited By: Lajwinder Kaur | Updated at:
ਕੌਮੀ ਇਨਸਾਫ਼ ਮੋਰਚਾ ਦਾ ਚੰਡੀਗੜ੍ਹ ਵੱਲ ਕੂਚ: ਧਾਰਾ 163 ਲਾਗੂ, ਗਵਰਨਰ ਹਾਊਸ ਨੇੜੇ ਪਹੁੰਚੇ ਸਿਮਰਨਜੀਤ ਮਾਨ ਹਿਰਾਸਤ ’ਚ

ਕੌਮੀ ਇਨਸਾਫ਼ ਮੋਰਚਾ ਦਾ ਚੰਡੀਗੜ੍ਹ ਵੱਲ ਕੂਚ: ਧਾਰਾ 163 ਲਾਗੂ, ਗਵਰਨਰ ਹਾਊਸ ਨੇੜੇ ਪਹੁੰਚੇ ਸਿਮਰਨਜੀਤ ਮਾਨ ਹਿਰਾਸਤ ’ਚ

ਬੰਦੀ ਸਿੱਖਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਅੱਜ (15 ਅਗਸਤ ਨੂੰ) ਗਵਰਨਰ ਹਾਊਸ ਵੱਲ ਕੂਚ ਕਰ ਰਿਹਾ ਹੈ। ਮੋਰਚੇ ਦੇ ਸ਼ਰਧਾਲੂ ਅਤੇ ਸਮਰਥਕ ਮੋਹਾਲੀ ਦੇ ਵਾਈ.ਪੀ.ਐਸ. (YPS) ਚੌਂਕ ਨੇੜੇ ਇਕੱਠੇ ਹੋ ਰਹੇ ਹਨ।

ਪ੍ਰਦਰਸ਼ਨਕਾਰੀਆਂ ਦੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਪੁਲਿਸ ਵੱਲੋਂ ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਸਾਰੇ ਰਸਤਿਆਂ 'ਤੇ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਚੰਡੀਗੜ੍ਹ ਪੁਲਿਸ ਵੱਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ, ਧਾਰਾ 163 ਲਾਗੂ

ਚੰਡੀਗੜ੍ਹ ਪੁਲਿਸ ਨੇ ਡਰੋਨ ਵਿੱਚ ਲੱਗੇ ਸਪੀਕਰ ਰਾਹੀਂ ਐਲਾਨ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਪੁਲਿਸ ਨੇ ਕਿਹਾ ਕਿ ਪ੍ਰਸ਼ਾਸਨ ਤੁਹਾਡੇ ਨੁਮਾਇੰਦਿਆਂ (ਪ੍ਰਤੀਨਿਧੀਆਂ) ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਨਾ ਫੈਲਾਈ ਜਾਵੇ। ਪੁਲਿਸ ਨੇ ਸਪੱਸ਼ਟ ਕੀਤਾ ਕਿ ਇਲਾਕੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 163 ਲਾਗੂ ਹੈ।