Friday, 18th of September 2026

ਪੰਜਾਬ ਦੇ 13 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ: ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, ਹੁਣ ਮਾਨਸੂਨ ਦੀ ਵਾਪਸੀ ਦੀ ਤਿਆਰੀ

ਉੱਤਰ ਭਾਰਤ ਚ ਹੁਣ ਮਾਨਸੂਨ ਆਪਣੀ ਵਾਪਸੀ ਦੀ ਤਿਆਰੀ ਕਰ ਰਿਹਾ ਹੈ। ਜਿਸ ਕਰਕੇ ਕੁੱਝ ਸੂਬਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ। ਜੇਕਰ ਗੱਲ਼ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਵੀ ਪੰਜਾਬ ਦੇ 13 ਜ਼ਿਲ੍ਹਿਆਂ ਚ ਅੱਜ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਚੰਡੀਗੜ੍ਹ 'ਚ ਬੱਦਲ ਛਾਏ ਰਹਿਣਗੇ।

Edited By: Lajwinder Kaur | Updated at:
ਪੰਜਾਬ ਦੇ 13 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ: ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, ਹੁਣ ਮਾਨਸੂਨ ਦੀ ਵਾਪਸੀ ਦੀ ਤਿਆਰੀ

ਪੰਜਾਬ ਦੇ 13 ਜ਼ਿਲ੍ਹਿਆਂ ‘ਚ ਮੀਂਹ ਦੇ ਆਸਾਰ: ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ, ਹੁਣ ਮਾਨਸੂਨ ਦੀ ਵਾਪਸੀ ਦੀ ਤਿਆਰੀ

ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅੱਜ ਕਿਤੇ-ਕਿਤੇ ਮੀਂਹ ਦੀ ਸੰਭਾਵਨਾ ਹੈ। ਉੱਥੇ ਹੀ ਚੰਡੀਗੜ੍ਹ ਵਿੱਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ। ਹਿਮਾਚਲ ਅਤੇ ਪਹਾੜਾਂ ਉੱਤੇ ਬਰਫ਼ਬਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 34.1 ਡਿਗਰੀ ਰਿਕਾਰਡ ਹੋਇਆ। ਕੱਲ੍ਹ ਤੋਂ ਮਾਨਸੂਨ ਦੀ ਵਿਦਾਈ ਪੱਛਮੀ ਰਾਜਸਥਾਨ ਤੋਂ ਹੋ ਜਾਵੇਗੀ।

ਇਸ ਵਾਰ ਪਿਆ ਘੱਟ ਮੀਂਹ

ਮੌਸਮ ਵਿਗਿਆਨ ਕੇਂਦਰ ਮੁਤਾਬਕ ਹੁਣ ਪੰਜਾਬ ਵਿੱਚ ਮੀਂਹ ਘੱਟ ਰਿਹਾ ਹੈ। ਮਾਨਸੂਨ ਸੁਸਤ ਹੋ ਗਿਆ ਅਤੇ ਵਾਪਸੀ ਵੱਲ ਵੱਧ ਰਿਹਾ ਹੈ। ਅਜਿਹੇ ਵਿੱਚ ਅੱਜ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਵਿੱਚ ਕੁਝ ਥਾਵਾਂ 'ਤੇ ਅਤੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਰਨਾਲਾ, ਸੰਗਰੂਰ, ਰੂਪਨਗਰ ਵਿੱਚ ਮੀਂਹ ਪੈ ਸਕਦਾ ਹੈ।

ਹੁਣ ਇਸ ਤਰ੍ਹਾਂ ਦਾ ਬਣਿਆ ਰਹੇਗਾ ਮੌਸਮ

ਮੌਸਮ ਵਿਭਾਗ ਅਨੁਸਾਰ, ਮਾਨਸੂਨ ਦੀ ਧੁਰੀ ਰੇਖਾ ਪੰਜਾਬ ਦੇ ਕੋਲੋਂ ਹੋ ਕੇ ਗੁਜ਼ਰ ਰਹੀ ਹੈ। ਇਹ ਰੇਖਾ ਰੋਹਤਕ ਅਤੇ ਉੱਤਰ ਭਾਰਤ ਦੇ ਹੋਰ ਹਿੱਸਿਆਂ ਵਿੱਚੋਂ ਹੁੰਦੀ ਹੋਈ ਅੱਗੇ ਬੰਗਾਲ  ਦੀ ਖਾੜੀ ਤੱਕ ਜਾ ਰਹੀ ਹੈ। ਇਸ ਕਾਰਨ ਪੰਜਾਬ ਵਿੱਚ ਮੀਂਹ ਲਈ ਮੌਸਮ ਅਨੁਕੂਲ ਬਣਿਆ ਹੋਇਆ ਹੈ। ਹਰਿਆਣਾ ਦੇ ਉੱਪਰ ਬਣਿਆ ਉੱਪਰੀ ਹਵਾ ਦਾ ਚੱਕਰਵਾਤੀ ਘੇਰਾ (ਸਰਕੂਲੇਸ਼ਨ) ਹੁਣ ਪੱਛਮੀ ਉੱਤਰ ਪ੍ਰਦੇਸ਼ ਵੱਲ ਖਿਸਕ ਗਿਆ ਹੈ। ਇਸ ਦਾ ਅਸਰ ਪੰਜਾਬ ਅਤੇ ਆਸ-ਪਾਸ ਦੇ ਖੇਤਰਾਂ ਦੇ ਮੌਸਮ ਉੱਤੇ ਵੀ ਪੈ ਸਕਦਾ ਹੈ।

ਮਾਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਹੋਵੇਗਾ ਡਰਾਈ (ਸੁੱਕਾ)

ਮਾਨਸੂਨ ਵਾਪਸੀ ਦੀ ਪ੍ਰਕਿਰਿਆ ਪੱਛਮੀ ਰਾਜਸਥਾਨ ਤੋਂ ਸ਼ੁਰੂ ਹੋਣ ਤੋਂ ਬਾਅਦ ਹੌਲੀ-ਹੌਲੀ ਉੱਤਰ-ਪੱਛਮੀ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਵੀ ਇਸ ਦਾ ਅਸਰ ਦਿਖਾਈ ਦੇਵੇਗਾ। ਪੰਜਾਬ ਵਿੱਚ ਮੀਂਹ ਦੀਆਂ ਗਤੀਵਿਧੀਆਂ ਘੱਟ ਹੋਣ ਨਾਲ ਮੌਸਮ ਦੇ ਖੁਸ਼ਕ (ਸੁੱਕਾ) ਹੋਣ ਦੀ ਸੰਭਾਵਨਾ ਵਧੇਗੀ। ਹਾਲਾਂਕਿ, ਮਾਨਸੂਨ ਦੀ ਵਿਦਾਈ ਸ਼ੁਰੂ ਹੋਣ ਤੋਂ ਬਾਅਦ ਵੀ ਸਥਾਨਕ ਮੌਸਮ ਸਿਸਟਮ ਕਾਰਨ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।