Sunday, 11th of October 2026

ਸੁਵਿਧਾ ਕੇਂਦਰਾਂ ਦੀ ਹੜਤਾਲ ਖ਼ਤਮ, ਮੁਲਾਜ਼ਮਾਂ ਵੱਲੋਂ ਮੁੜ ਕੰਮ ਸ਼ੁਰੂ, 14 ਦਿਨਾਂ ਬਾਅਦ ਲੋਕਾਂ ਨੂੰ ਮਿਲੀ ਵੱਡੀ ਰਾਹਤ

Edited By: Lajwinder Kaur | Updated at:
ਸੁਵਿਧਾ ਕੇਂਦਰਾਂ ਦੀ ਹੜਤਾਲ ਖ਼ਤਮ, ਮੁਲਾਜ਼ਮਾਂ ਵੱਲੋਂ ਮੁੜ ਕੰਮ ਸ਼ੁਰੂ,  14 ਦਿਨਾਂ ਬਾਅਦ ਲੋਕਾਂ ਨੂੰ ਮਿਲੀ ਵੱਡੀ ਰਾਹਤ

ਸੁਵਿਧਾ ਕੇਂਦਰਾਂ ਦੀ ਹੜਤਾਲ ਖ਼ਤਮ, ਮੁਲਾਜ਼ਮਾਂ ਵੱਲੋਂ ਮੁੜ ਕੰਮ ਸ਼ੁਰੂ, 14 ਦਿਨਾਂ ਬਾਅਦ ਲੋਕਾਂ ਨੂੰ ਮਿਲੀ ਵੱਡੀ ਰਾਹਤ

ਪੰਜਾਬ ਭਰ ਦੇ ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਆਖ਼ਰਕਾਰ 14 ਦਿਨਾਂ ਬਾਅਦ ਖ਼ਤਮ ਹੋ ਗਈ ਹੈ। ਸਰਕਾਰੀ ਨੁਮਾਇੰਦਿਆਂ ਅਤੇ ਮੁਲਾਜ਼ਮ ਯੂਨੀਅਨ ਵਿਚਾਲੇ ਹੋਈ ਸਕਾਰਾਤਮਕ ਗੱਲਬਾਤ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਸਹਿਮਤੀ ਜਤਾਈ ਹੈ। ਇਸ ਫ਼ੈਸਲੇ ਤੋਂ ਬਾਅਦ ਅੱਜ ਪੰਜਾਬ ਦੇ ਸਾਰੇ 542 ਸੁਵਿਧਾ ਕੇਂਦਰ ਸਵੇਰੇ 7 ਵਜੇ ਤੋਂ ਹੀ ਆਮ ਵਾਂਗ ਖੁੱਲ੍ਹ ਗਏ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਲੋਕਾਂ ਨੂੰ ਝੱਲਣੀ ਪਏ ਰਹੀ ਸੀ ਪ੍ਰੇਸ਼ਾਨੀ

ਪਿਛਲੇ ਦੋ ਹਫ਼ਤਿਆਂ ਤੋਂ ਕੰਮਕਾਜ ਠੱਪ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੁਵਿਧਾ ਕੇਂਦਰਾਂ ਦੇ ਬੰਦ ਹੋਣ ਕਾਰਨ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਬਣਵਾਉਣ ਵਾਲੇ ਲੋਕ ਖੱਜਲ-ਖੁਆਰ ਹੋ ਰਹੇ ਸਨ। ਅੱਜ ਸੇਵਾਵਾਂ ਬਹਾਲ ਹੋਣ 'ਤੇ ਲੋਕਾਂ ਨੇ ਸਰਕਾਰ ਅਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਹੈ।

ਪੈਂਡਿੰਗ ਪਏ ਕੰਮਾਂ ਦਾ ਜਲਦ ਕੀਤਾ ਜਾਏਗਾ ਨਿਪਟਾਰਾ

ਦੂਜੇ ਪਾਸੇ, ਮੁਲਾਜ਼ਮਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਹੁਣ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਪੈਂਡਿੰਗ ਪਏ ਸਾਰੇ ਕੰਮਾਂ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਲਈ ਵਚਨਬੱਧ ਹਨ। ਲੋਕਾਂ ਦੀ ਭੀੜ ਨੂੰ ਦੇਖਦਿਆਂ ਸਟਾਫ ਨੇ ਵਾਧੂ ਸਮਾਂ ਲਾ ਕੇ ਵੀ ਕੰਮ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।