Friday, 9th of October 2026

ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ; 1 PCS ਤੇ 12 IAS ਅਧਿਕਾਰੀਆਂ ਦੇ ਤਬਾਦਲੇ; ਜਲੰਧਰ, ਪਟਿਆਲਾ ਸਣੇ 4 ਜ਼ਿਲ੍ਹਿਆਂ ਦੇ DC ਬਦਲੇ

Edited By: Lajwinder Kaur | Updated at:
ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ; 1 PCS ਤੇ 12 IAS ਅਧਿਕਾਰੀਆਂ ਦੇ ਤਬਾਦਲੇ; ਜਲੰਧਰ, ਪਟਿਆਲਾ ਸਣੇ 4 ਜ਼ਿਲ੍ਹਿਆਂ ਦੇ DC ਬਦਲੇ

ਪੰਜਾਬ ਪ੍ਰਸ਼ਾਸਨ 'ਚ ਵੱਡਾ ਫੇਰਬਦਲ; 1 PCS ਤੇ 12 IAS ਅਧਿਕਾਰੀਆਂ ਦੇ ਤਬਾਦਲੇ; ਜਲੰਧਰ, ਪਟਿਆਲਾ ਸਣੇ 4 ਜ਼ਿਲ੍ਹਿਆਂ ਦੇ DC ਬਦਲੇ

ਪੰਜਾਬ ਸਰਕਾਰ ਨੇ ਅੱਜ ਪ੍ਰਬੰਧਕੀ ਲੋੜਾਂ ਦੇ ਮੱਦੇਨਜ਼ਰ ਰਾਜ ਵਿੱਚ ਆਈ.ਏ.ਐਸ. (IAS) ਅਤੇ ਪੀ.ਸੀ.ਐਸ. (PCS) ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਹਨ। ਜਾਰੀ ਕੀਤੇ ਗਏ ਸਰਕਾਰੀ ਹੁਕਮਾਂ ਅਨੁਸਾਰ ਕੁੱਲ 12 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਧਿਕਾਰੀ ਦੀਆਂ ਤੈਨਾਤੀਆਂ ਵਿੱਚ ਬਦਲਾਅ ਕੀਤਾ ਗਿਆ ਹੈ।

4 ਜ਼ਿਲ੍ਹਿਆਂ ਦੇ DC ਬਦਲੇ, ਜਾਣੋ ਕਿਹੜੇ ਅਧਿਕਾਰੀ ਨੂੰ ਮਿਲੀ ਕਿੱਥੇ ਤੈਨਾਤੀ

ਡਿਪਟੀ ਕਮਿਸ਼ਨਰਾਂ ਦੇ ਨਵੇਂ ਨਿਯੁਕਤੀ ਵੇਰਵੇ:

ਸ਼੍ਰੀ ਹਿਮਾਂਸ਼ੂ ਅਗਰਵਾਲ (IAS): ਹੁਣ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ (ਪਹਿਲਾਂ DC ਜਲੰਧਰ)।

ਸ਼੍ਰੀ ਵਰਜੀਤ ਵਾਲੀਆ (IAS): ਹੁਣ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਉਣਗੇ (ਪਹਿਲਾਂ DC ਪਟਿਆਲਾ)।

ਸ਼੍ਰੀ ਅਮਿਤ ਕੁਮਾਰ ਪੰਚਾਲ (IAS): ਸ੍ਰੀ ਮੁਕਤਸਰ ਸਾਹਿਬ ਦੇ ਨਵੇਂ ਡਿਪਟੀ ਕਮਿਸ਼ਨਰ ਲਗਾਏ ਗਏ ਹਨ (ਪਹਿਲਾਂ DC ਕਪੂਰਥਲਾ)।

ਸ਼੍ਰੀ ਅਕਾਸ਼ ਬਾਂਸਲ (IAS): ਹੁਣ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣਗੇ।

ਹੋਰ ਅਹਿਮ ਤੈਨਾਤੀਆਂ:

ਸ਼੍ਰੀ ਵਿਕਾਸ ਪ੍ਰਤਾਪ (IAS): ਵਧੀਕ ਮੁੱਖ ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ।

ਸ਼੍ਰੀ ਸੁਮੇਰ ਸਿੰਘ ਗੁਰਜਰ (IAS): ਪ੍ਰਮੁੱਖ ਸਕੱਤਰ, ਰੱਖਿਆ ਸੇਵਾਵਾਂ ਭਲਾਈ ਵਿਭਾਗ।

ਸ੍ਰੀਮਤੀ ਕੰਵਲ ਪ੍ਰੀਤ ਬਰਾੜ (IAS): ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਦੇ ਨਾਲ-ਨਾਲ ਕਮਿਸ਼ਨਰ, ਫਰੀਦਕੋਟ ਮੰਡਲ ਦਾ ਵਾਧੂ ਚਾਰਜ।

ਸ਼੍ਰੀ ਜਸਪ੍ਰੀਤ ਸਿੰਘ (IAS): ਡਾਇਰੈਕਟਰ, ਉਦਯੋਗ ਤੇ ਵਣਜ।

ਸ਼੍ਰੀ ਅਭਿਜੀਤ ਕਪਲਿਸ਼ (IAS): ਡਾਇਰੈਕਟਰ, ਖਣਨ ਤੇ ਭੂ-ਵਿਗਿਆਨ।

ਸ਼੍ਰੀ ਤੇਜਦੀਪ ਸਿੰਘ ਸੈਣੀ (PCS): ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਲੰਧਰ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਪ੍ਰਸ਼ਾਸਨਿਕ ਹੁਕਮਾਂ ਅਨੁਸਾਰ, ਕਈ ਸੀਨੀਅਰ ਅਧਿਕਾਰੀਆਂ ਨੂੰ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸ਼੍ਰੀ ਪੁਨੀਤ ਗੋਇਲ (IAS), ਜੋ ਕਿ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਵਜੋਂ ਸੇਵਾ ਨਿਭਾ ਰਹੇ ਹਨ, ਹੁਣ ਆਪਣੀਆਂ ਮੌਜੂਦਾ ਡਿਊਟੀਆਂ ਦੇ ਨਾਲ-ਨਾਲ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦਾ ਕੰਮਕਾਜ ਵੀ ਦੇਖਣਗੇ। ਇਸੇ ਤਰ੍ਹਾਂ, ਸੂਚਨਾ ਤਕਨੀਕ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਅਮਿਤ ਸਰੀਨ (PCS) ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਕਰਦਿਆਂ ਡਰੱਗ ਅਤੇ ਜਾਤੀ ਜਨਗਣਨਾ ਵਰਗੇ ਅਹਿਮ ਮਾਮਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਫਿਲਹਾਲ ਕੋਈ ਨਵੀਂ ਤੈਨਾਤੀ ਨਹੀਂ ਮਿਲੀ, ਉਹ ਪ੍ਰਸੋਨਲ ਵਿਭਾਗ ਦੇ ਸਕੱਤਰ ਨੂੰ ਰਿਪੋਰਟ ਕਰਨਗੇ। ਸਾਰੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਨਿਯੁਕਤੀ ਵਾਲੀ ਥਾਂ 'ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਤਬਾਦਲਿਆਂ ਕਾਰਨ ਖ਼ਾਲੀ ਹੋਈਆਂ ਪੁਰਾਣੀਆਂ ਅਸਾਮੀਆਂ ਦਾ ਕੰਮਕਾਜ ਸਬੰਧਤ ਵਿਭਾਗਾਂ ਵੱਲੋਂ ਆਪਣੇ ਅੰਦਰੂਨੀ ਪ੍ਰਬੰਧਾਂ ਰਾਹੀਂ ਚਲਾਇਆ ਜਾਵੇਗਾ ਤਾਂ ਜੋ ਸਰਕਾਰੀ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ।