Friday, 9th of October 2026

Punjab News: ਬਠਿੰਡਾ 'ਚ ਡੀਜ਼ਲ ਲਈ ਹਾਹਾਕਾਰ: ਕਈ ਪੈਟਰੋਲ ਪੰਪਾਂ 'ਤੇ ਤੇਲ ਮੁੱਕਿਆ, ਖਾਲੀ ਹੱਥ ਮੁੜ ਰਹੇ ਵਾਹਨ ਚਾਲਕ, ਕਈ ਥਾਵਾਂ 'ਤੇ ਲੱਗੇ 'ਸਟਾਕ ਖ਼ਤਮ' ਦੇ ਬੋਰਡ

Edited By: Lajwinder Kaur | Updated at:
Punjab News: ਬਠਿੰਡਾ 'ਚ ਡੀਜ਼ਲ ਲਈ ਹਾਹਾਕਾਰ: ਕਈ ਪੈਟਰੋਲ ਪੰਪਾਂ 'ਤੇ ਤੇਲ ਮੁੱਕਿਆ, ਖਾਲੀ ਹੱਥ ਮੁੜ ਰਹੇ ਵਾਹਨ ਚਾਲਕ, ਕਈ ਥਾਵਾਂ 'ਤੇ ਲੱਗੇ 'ਸਟਾਕ ਖ਼ਤਮ' ਦੇ ਬੋਰਡ

Punjab News: ਬਠਿੰਡਾ 'ਚ ਡੀਜ਼ਲ ਲਈ ਹਾਹਾਕਾਰ: ਕਈ ਪੈਟਰੋਲ ਪੰਪਾਂ 'ਤੇ ਤੇਲ ਮੁੱਕਿਆ, ਖਾਲੀ ਹੱਥ ਮੁੜ ਰਹੇ ਵਾਹਨ ਚਾਲਕ, ਕਈ ਥਾਵਾਂ 'ਤੇ ਲੱਗੇ 'ਸਟਾਕ ਖ਼ਤਮ' ਦੇ ਬੋਰਡ

Bathinda News: ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਾਲੇ ਛਿੜੀ ਜੰਗ ਦੇ ਮਾੜੇ ਪ੍ਰਭਾਵ ਹੁਣ ਦੁਨੀਆ ਭਰ ਵਿੱਚ ਗੈਸ ਅਤੇ ਤੇਲ ਦੀ ਕਿੱਲਤ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਹੇ ਹਨ। ਪੰਜਾਬ ਵਿੱਚ ਵੀ ਇਸ ਦਾ ਅਸਰ ਹੁਣ ਸਾਫ਼ ਦਿਖਾਈ ਦੇਣ ਲੱਗਾ ਹੈ, ਜਿੱਥੇ ਬਠਿੰਡਾ ਦੇ ਕਈ ਪੈਟਰੋਲ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਮੀ ਹੋ ਗਈ ਹੈ। ਇਸ ਸਥਿਤੀ ਕਾਰਨ ਵਾਹਨ ਚਾਲਕਾਂ ਦੇ ਨਾਲ-ਨਾਲ ਪੰਪ ਮਾਲਕਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਦੇ ਬਾਲ ਰੋਡ 'ਤੇ ਸਥਿਤ ਪੰਪ 'ਤੇ ਡੀਜ਼ਲ ਕੱਲ੍ਹ ਤੋਂ ਹੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ, ਜਦਕਿ ਪੈਟਰੋਲ ਵੀ ਅੱਜ ਬਹੁਤ ਘੱਟ ਮਾਤਰਾ ਵਿੱਚ ਉਪਲਬਧ ਹੈ।

ਡੀਪੂ ਤੋਂ ਸਪਲਾਈ ਵਿੱਚ ਰੁਕਾਵਟ

ਪੰਪ ਮਾਲਕ ਵਿਨੋਦ ਬੰਸਲ ਨੇ ਜਾਣਕਾਰੀ ਦਿੱਤੀ ਕਿ ਡੀਪੂ ਤੋਂ ਬਾਲਣ (ਈਂਧਨ) ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ। ਇਸ ਕਾਰਨ ਜਿੱਥੇ ਗਾਹਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪੰਪ ਮਾਲਕਾਂ ਲਈ ਵੀ ਕੰਮ ਚਲਾਉਣਾ ਮੁਸ਼ਕਲ ਹੋ ਗਿਆ ਹੈ।

ਬਠਿੰਡਾ ਦੇ ਡੱਬਵਾਲੀ ਰੋਡ ਤੇ ਸਥਿਤ ਕਰੀਬ ਅੱਧਾ ਦਰਜਨ ਪੰਪ ਡੀਜ਼ਲ ਪੱਖੋਂ ਡਰਾਈ ਹੋ ਚੁੱਕੇ ਹਨ ਮਾਲਕਾਂ ਨੇ ਦੱਸਿਆ ਪੈਟਰੋਲ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੰਪ ਡਰਾਈ ਹੋ ਰਹੇ ਹਨ ਜਿਨਾਂ ਉੱਤੇ ਡੀਜ਼ਲ ਖਤਮ ਹੋ ਰਿਹਾ ਹੈ। ਬੇਸ਼ੱਕ ਉਹਨਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਹੀ ਲੋਕਾਂ ਨੂੰ ਗੱਡੀਆਂ ਅਤੇ ਵਾਹਨਾਂ ਵਿੱਚ ਹੀ ਤੇਲ ਪਾਇਆ ਜਾ ਰਿਹਾ, ਪਰ ਉਸ ਦੇ ਬਾਵਜੂਦ ਉਹਨਾਂ ਨੂੰ ਪੂਰਾ ਡੀਜ਼ਲ ਪੈਟਰੋਲ ਨਹੀਂ ਮਿਲ ਰਿਹਾ ਕਿਉਂਕਿ ਡੀਪੂ ਵਿੱਚ ਵੀ ਲਗਾਤਾਰ ਡੀਜ਼ਲ ਅਤੇ ਪੈਟਰੋਲ ਦੀ ਮੰਗ ਵੱਧ ਰਹੀ ਹੈ ਜਿਸ ਕਰਕੇ ਡੀਪੂ ਵਾਲੇ ਵੀ ਆਪਣੇ ਆਪ ਨੂੰ ਅਸਮਰਥ ਦੱਸ ਰਹੇ ਹਨ, ਉਹਨਾਂ ਦੱਸਿਆ ਕਿ ਡੀਪੂ ਵਿੱਚ ਰੋਜ਼ਾਨਾ 250 ਤੋਂ 300 ਗੱਡੀਆਂ ਡੀਜ਼ਲ ਦੀਆਂ ਭਰਦੀਆਂ ਸਨ। ਪਰ ਹੁਣ ਉੱਥੇ 600 ਤੋਂ ਵੱਧ ਗੱਡੀਆਂ ਦੀ ਡਿਮਾਂਡ ਆਈ ਹੋਈ ਹੈ, ਉਧਰ ਦੂਜੇ ਪਾਸੇ ਲੋਕ ਵੀ ਮੰਨਦੇ ਹਨ ਕਿ ਕਈ ਜਗ੍ਹਾ ਤੇ ਡੀਜ਼ਲ ਨਹੀਂ ਮਿਲਣ ਕਾਰਨ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡੀਸੀ ਤੋਂ ਜਲਦ ਸਪਲਾਈ ਬਹਾਲ ਕਰਨ ਦੀ ਮੰਗ

ਪੰਪ ਮਾਲਕਾਂ ਵੱਲੋਂ ਬਠਿੰਡਾ ਪ੍ਰਸ਼ਾਸਨ ਅਤੇ ਡੀਸੀ ਰਾਜੇਸ਼ ਧੀਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗੰਭੀਰ ਸਥਿਤੀ ਵੱਲ ਤੁਰੰਤ ਧਿਆਨ ਦੇਣ। ਉਨ੍ਹਾਂ ਮੰਗ ਕੀਤੀ ਹੈ ਕਿ ਡੀਪੂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੰਪਾਂ 'ਤੇ ਜਲਦ ਤੋਂ ਜਲਦ ਤੇਲ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ। ਦੂਜੇ ਪਾਸੇ, ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਪੈਟਰੋਲ-ਡੀਜ਼ਲ ਨਾ ਮਿਲਣ ਕਾਰਨ ਉਨ੍ਹਾਂ ਦਾ ਰੋਜ਼ਾਨਾ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ, ਇਸ ਲਈ ਇਸ ਸਮੱਸਿਆ ਦਾ ਤੁਰੰਤ ਹੱਲ ਹੋਣਾ ਚਾਹੀਦਾ ਹੈ।