Sunday, 4th of October 2026

ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਨੂੰ ਲੈ ਕੇ ਆਇਆ ਵੱਡਾ ਅਪਡੇਟ; 1 ਜੁਲਾਈ ਤੋਂ ਪੁਰਾਣਾ ਸਮਾਂ ਹੋਵੇਗਾ ਲਾਗੂ

Edited By: Lajwinder Kaur | Updated at:
ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਨੂੰ ਲੈ ਕੇ ਆਇਆ ਵੱਡਾ ਅਪਡੇਟ; 1 ਜੁਲਾਈ ਤੋਂ ਪੁਰਾਣਾ ਸਮਾਂ ਹੋਵੇਗਾ ਲਾਗੂ

ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਨੂੰ ਲੈ ਕੇ ਆਇਆ ਵੱਡਾ ਅਪਡੇਟ; 1 ਜੁਲਾਈ ਤੋਂ ਪੁਰਾਣਾ ਸਮਾਂ ਹੋਵੇਗਾ ਲਾਗੂ

ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਸਮੇਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜੀ ਹਾਂ ਪ੍ਰਸ਼ਾਸ਼ਨ ਵੱਲੋਂ ਸਮਾਂ ਬਦਲਣ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ 1 ਜੁਲਾਈ ਤੋਂ ਪੁਰਾਣਾ ਸਮਾਂ ਲਾਗੂ ਹੋਵੇਗਾ।

ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ ਦਫ਼ਤਰ

ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਸਮੇਂ ਸਬੰਧੀ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਪ੍ਰਸੋਨਲ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਗਰਮੀ ਦੇ ਮੱਦੇਨਜ਼ਰ ਜੋ ਦਫ਼ਤਰੀ ਸਮਾਂ 25 ਮਈ 2026 ਤੋਂ ਸਵੇਰੇ 07:30 ਵਜੇ ਤੋਂ ਦੁਪਹਿਰ 01:30 ਵਜੇ ਤੱਕ ਕੀਤਾ ਗਿਆ ਸੀ, ਉਸ ਵਿੱਚ ਹੁਣ ਤਬਦੀਲੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ 1 ਜੁਲਾਈ 2026 (ਬੁੱਧਵਾਰ) ਤੋਂ ਰਾਜ ਦੇ ਸਮੂਹ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਦਾ ਕੰਮਕਾਜ ਪਹਿਲਾਂ ਦੀ ਤਰ੍ਹਾਂ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੋਵੇਗਾ। 

ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਸਬੰਧੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ ਵੀ ਪ੍ਰੈਸ ਨੋਟ ਜਾਰੀ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।