Friday, 2nd of October 2026

ਪੰਜਾਬ 'ਚ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਤੋਂ ਖਾਤਿਆਂ 'ਚ ਆਉਣੇ 1000 ਤੇ 1500 ਰੁਪਏ…

Edited By: Lajwinder Kaur | Updated at:
ਪੰਜਾਬ 'ਚ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਤੋਂ ਖਾਤਿਆਂ 'ਚ ਆਉਣੇ 1000 ਤੇ 1500 ਰੁਪਏ…

ਪੰਜਾਬ 'ਚ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਤੋਂ ਖਾਤਿਆਂ 'ਚ ਆਉਣੇ 1000 ਤੇ 1500 ਰੁਪਏ…

ਪੰਜਾਬ ਸਰਕਾਰ ਦੀ ਅਹਿਮ 'ਮਾਵਾਂ-ਧੀਆਂ ਸਤਿਕਾਰ ਯੋਜਨਾ' (Mawan Dhiyan Satkar Yojana) ਅੱਜ ਤੋਂ ਜ਼ਮੀਨੀ ਪੱਧਰ 'ਤੇ ਲਾਗੂ ਹੋਣ ਜਾ ਰਹੀ ਹੈ। ਬਸ ਕੁੱਝ ਹੀ ਪਲਾਂ ਦੇ ਵਿੱਚ ਇਹ ਇੰਤਜ਼ਾਰ ਖਤਮ ਹੋ ਜਾਏਗਾ ਅਤੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਪੈਸੇ ਆ ਜਾਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ, ਅੱਜ 1 ਜੁਲਾਈ ਤੋਂ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸਿੱਧੀ ਨਕਦ ਰਾਸ਼ੀ (DBT) ਭੇਜੀ ਜਾਏਗੀ।

CM ਮਾਨ ਵੱਲੋਂ ਕੀਤੀ ਜਾਏਗੀ ਸ਼ੁਰੂਆਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਯੋਜਨਾ ਨੂੰ ਲੈ ਕੇ ਸੂਬੇ ਦੀਆਂ ਮਹਿਲਾਵਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਕੁਝ ਹੀ ਦੇਰ ਵਿੱਚ ਧੂਰੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਪਹੁੰਚ ਕੇ ਇਸ ਦੀ ਰਸਮੀ ਸ਼ੁਰੂਆਤ ਕਰਨਗੇ। ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿੱਚ ਮਹਿਲਾਵਾਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇਸ ਯੋਜਨਾ ਨੂੰ ਲੈ ਕੇ ਕਾਫ਼ੀ ਖੁਸ਼ੀ ਦਾ ਮਾਹੌਲ ਹੈ।

ਕਿੰਨੀ ਮਿਲੇਗੀ ਰਾਸ਼ੀ: ਆਮ ਵਰਗ ਦੀਆਂ ਮਹਿਲਾਵਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ (SC) ਨਾਲ ਸਬੰਧਤ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

ਬਕਾਇਆ ਰਾਸ਼ੀ: ਸਰਕਾਰ ਵੱਲੋਂ ਪਹਿਲੀ ਕਿਸ਼ਤ ਵਜੋਂ ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਦੀ ਬਕਾਇਆ ਰਾਸ਼ੀ (ਕ੍ਰਮਵਾਰ 3,000 ਅਤੇ 4,500 ਰੁਪਏ) ਇਕੱਠੀ ਭੇਜੀ ਜਾ ਰਹੀ ਹੈ।

ਕਿਸ-ਕਿਸ ਨੂੰ ਮਿਲੇਗਾ ਇਸ ਸਕੀਮ ਦਾ ਲਾਭ

18 ਸਾਲ ਤੋਂ ਵੱਧ ਉਮਰ ਦੀ ਕੋਈ ਵੀ ਪੰਜਾਬੀ ਮਹਿਲਾ ਜੋ ਸਰਕਾਰੀ ਮੁਲਾਜ਼ਮ ਨਹੀਂ ਹੈ ਜਾਂ ਟੈਕਸ ਦਾਤਾ ਨਹੀਂ ਹੈ, ਇਸ ਯੋਜਨਾ ਦਾ ਲਾਭ ਲੈ ਸਕਦੀ ਹੈ। ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਮਹਿਲਾਵਾਂ ਵੀ ਇਸ ਲਈ ਯੋਗ ਹਨ।

ਰਜਿਸਟ੍ਰੇਸ਼ਨ ਕਿਵੇਂ ਕਰੀਏ?

ਜੇਕਰ ਤੁਸੀਂ ਅਜੇ ਤੱਕ ਰਜਿਸਟਰ ਨਹੀਂ ਕੀਤਾ ਹੈ, ਤਾਂ ਤੁਸੀਂ ਹੇਠ ਲਿਖੇ ਤਰੀਕਿਆਂ ਨਾਲ ਅਰਜ਼ੀ ਦੇ ਸਕਦੇ ਹੋ:

  • ਸੇਵਾ ਕੇਂਦਰ/ਆਪ ਸਰਕਾਰ ਕੇਂਦਰ: ਆਪਣੇ ਨਜ਼ਦੀਕੀ ਸੇਵਾ ਕੇਂਦਰ ਵਿੱਚ ਜਾ ਕੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਓ।
  • ਅੰਗਨਵਾੜੀ ਕੇਂਦਰ: ਆਪਣੇ ਇਲਾਕੇ ਦੇ ਅੰਗਨਵਾੜੀ ਕੇਂਦਰਾਂ ਰਾਹੀਂ ਵੀ ਰਜਿਸਟ੍ਰੇਸ਼ਨ ਦੀ ਸਹੂਲਤ ਉਪਲਬਧ ਹੈ।
  • ਮਹਿਲਾ ਸਤਿਕਾਰ ਸਖੀ: ਸਰਕਾਰ ਵੱਲੋਂ ਨਿਯੁਕਤ ਕੀਤੀਆਂ ਗਈਆਂ 'ਮਹਿਲਾ ਸਤਿਕਾਰ ਸਖੀਆਂ' ਘਰ-ਘਰ ਜਾ ਕੇ ਵੀ ਰਜਿਸਟ੍ਰੇਸ਼ਨ ਵਿੱਚ ਮਦਦ ਕਰ ਰਹੀਆਂ ਹਨ।

ਜ਼ਰੂਰੀ ਦਸਤਾਵੇਜ਼:

  • ਆਧਾਰ ਕਾਰਡ (ਬੈਂਕ ਖਾਤੇ ਨਾਲ ਲਿੰਕ ਹੋਣਾ ਜ਼ਰੂਰੀ)।
  • ਪੰਜਾਬ ਦਾ ਵੋਟਰ ਕਾਰਡ ਜਾਂ ਰਿਹਾਇਸ਼ੀ ਸਬੂਤ।
  • ਬੈਂਕ ਖਾਤੇ ਦੀ ਕਾਪੀ।
  • ਜੇਕਰ ਤੁਸੀਂ SC ਸ਼੍ਰੇਣੀ ਤੋਂ ਹੋ, ਤਾਂ ਜਾਤੀ ਸਰਟੀਫਿਕੇਟ ਜ਼ਰੂਰ ਨਾਲ ਰੱਖੋ।
ਇਸ ਯੋਜਨਾ ਨੂੰ ਲੈ ਕੇ ਮਹਿਲਾਵਾਂ ਦੇ ਵਿੱਚ ਭਾਰੀ ਉਤਸ਼ਾਹ