Wednesday, 14th of October 2026

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! 17 ਮਾਰਕੀਟ ਕਮੇਟੀਆਂ ਨੂੰ ਮਿਲੇ ਨਵੇਂ ਚੇਅਰਮੈਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਪੰਜਾਬ ਸਰਕਾਰ ਨੇ ਸੂਬੇ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ ਲਈ 17 ਨਵੇਂ ਚੇਅਰਮੈਨ ਨਿਯੁਕਤ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਲੋਕਾਂ ਦੀ ਭਲਾਈ ਅਤੇ ਮਾਰਕੀਟ ਕਮੇਟੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ।

Edited By: Lajwinder Kaur | Updated at:
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! 17 ਮਾਰਕੀਟ ਕਮੇਟੀਆਂ ਨੂੰ ਮਿਲੇ ਨਵੇਂ ਚੇਅਰਮੈਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਪੰਜਾਬ ਸਰਕਾਰ ਦਾ ਵੱਡਾ ਐਕਸ਼ਨ! 17 ਮਾਰਕੀਟ ਕਮੇਟੀਆਂ ਨੂੰ ਮਿਲੇ ਨਵੇਂ ਚੇਅਰਮੈਨ, ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ

ਪੰਜਾਬ ਸਰਕਾਰ ਵੱਲੋਂ ਅਚਾਨਕ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਗਈ ਹੈ, ਇਸ ਦੌਰਾਨ ਕਈ ਅਧਿਕਾਰੀਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਦਰਅਸਲ, ਸਰਕਾਰ ਨੇ ਸੂਬਾ ਮਾਰਕੀਟ ਕਮੇਟੀਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅਹਿਮ ਫ਼ੈਸਲਾ ਲੈਂਦਿਆਂ 17 ਨਵੇਂ ਚੇਅਰਮੈਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਵੱਖ-ਵੱਖ ਮਾਰਕੀਟ ਕਮੇਟੀਆਂ ਲਈ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਸ਼ੁਭਕਾਮਨਾਵਾਂ 

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਵਾਲੇ ਸਾਰੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ, ਉਹ ਪੂਰੀ ਤਨਦੇਹੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਲੋਕਾਂ ਦੀ ਭਲਾਈ ਲਈ ਸਮਰਪਿਤ ਹੋ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਸਫ਼ਰ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਹਰ ਅਹੁਦੇਦਾਰ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਰਹੇਗੀ।

ਇਸ ਦੌਰਾਨ ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਨਵੇਂ ਚੇਅਰਮੈਨਾਂ ਤੋਂ ਉਮੀਦ ਹੈ ਕਿ ਉਹ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਪਹਿਲ ਦੇਣਗੇ ਅਤੇ ਮਾਰਕੀਟ ਕਮੇਟੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਨੇ ਸਾਰਿਆਂ ਦਾ ਟੀਮ ਵਿੱਚ ਸਵਾਗਤ ਕਰਦਿਆਂ ਪੰਜਾਬ ਦੀ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ।

ਲਿਸਟ ਵਿੱਚ ਇਨ੍ਹਾਂ ਅਧਿਕਾਰੀਆਂ ਦੇ ਨਾਮ ਸ਼ਾਮਲ

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਲਿਸਟ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਸੁਖਦੀਪ ਉੱਪਰਾ (ਫਿਲੌਰ), ਕੁਲਵਿੰਦਰ ਸਿੰਘ (ਜਗਰਾਓਂ), ਰਸ਼ਪਾਲ ਸ਼ਰਮਾ (ਭੁਲੱਥ), ਜਸਵੀਰ ਜਲਾਲਪੁਰ (ਮਹਿਤਪੁਰ), ਰਾਜਵਿੰਦਰ ਸਿੰਘ (ਅਜਨਾਲਾ), ਰੇਸ਼ਮ ਸਿੰਘ (ਡੇਰਾ ਬਾਬਾ ਨਾਨਕ), ਜਸਬੀਰ ਸਿੰਘ (ਦੀਨਾਨਗਰ), ਬਲਵੀਰ ਸਿੰਘ ਬੋਪਾਰਾਏ (ਮਜੀਠਾ), ਮੁਖਦੇਵ ਸਿੰਘ (ਕਾਦੀਆਂ), ਕਬੀਕਰ ਸਿੰਘ (ਖਮਾਣੋਂ), ਨੀਤੂ ਕਪੂਰ ਸਿੰਗਲਾ (ਸਾਦਿਕ), ਅੰਮ੍ਰਿਤਪਾਲ ਸਿੰਘ ਖਾਲਸਾ (ਨਿਹਾਲ ਸਿੰਘ ਵਾਲਾ), ਨਿਰਭੈ ਸਿੰਘ ਗੂੰਦੜ (ਭਾਦਸੋਂ), ਪ੍ਰਦੀਪ ਕੁਮਾਰ ਮਿੱਤਲ (ਭਵਾਨੀਗੜ੍ਹ), ਰਾਜਿੰਦਰ ਕੰਬੋਜ (ਅਬੋਹਰ), ਜਸਵਿੰਦਰ ਸਿੰਘ ਸੰਘੇੜਾ (ਬਰਨਾਲਾ) ਅਤੇ ਜਸਵੰਤ ਸਿੰਘ ਸੋਢੀ (ਪੰਜੇ ਕੇ ਉੱਤਰ) ਦੇ ਨਾਮ ਸ਼ਾਮਲ ਹਨ।