Friday, 2nd of October 2026

ਚੰਨੀ ਦੇ ਘਰ ਹੋਈ ਅਹਿਮ ਮੀਟਿੰਗ: ਮੰਥਨ ਤੋਂ ਬਾਅਦ ਆਗੂਆਂ ਨੇ ਦਿੱਤਾ ਵੱਡਾ ਬਿਆਨ- ‘ਮੁੜ ਵਿਚਾਰ ਕਰੇ ਹਾਈਕਮਾਨ …’

Edited By: Lajwinder Kaur | Updated at:
ਚੰਨੀ ਦੇ ਘਰ ਹੋਈ ਅਹਿਮ ਮੀਟਿੰਗ: ਮੰਥਨ ਤੋਂ ਬਾਅਦ ਆਗੂਆਂ ਨੇ ਦਿੱਤਾ ਵੱਡਾ ਬਿਆਨ- ‘ਮੁੜ ਵਿਚਾਰ ਕਰੇ ਹਾਈਕਮਾਨ …’

ਚੰਨੀ ਦੇ ਘਰ ਹੋਈ ਅਹਿਮ ਮੀਟਿੰਗ: ਮੰਥਨ ਤੋਂ ਬਾਅਦ ਆਗੂਆਂ ਨੇ ਦਿੱਤਾ ਵੱਡਾ ਬਿਆਨ- ‘ਮੁੜ ਵਿਚਾਰ ਕਰੇ ਹਾਈਕਮਾਨ …’

ਪੰਜਾਬ ਕਾਂਗਰਸ ‘ਚ ਸੂਬਾਈ ਪੱਧਰ 'ਤੇ ਹੋਏ ਨਵੇਂ ਫੇਰਬਦਲ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਹਾਲਾਤ ਗਰਮਾ ਗਏ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ 'ਤੇ ਅੱਜ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਕਈ ਨਾਮੀ ਆਗੂ ਸ਼ਾਮਲ ਹੋਏ।

ਹਾਈਕਮਾਨ ਦੇ ਫੈਸਲਿਆਂ ਤੋਂ ਨਿਰਾਸ਼ਾ

ਮੀਟਿੰਗ ਤੋਂ ਬਾਅਦ ਸੀਨੀਅਰ ਆਗੂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਹਾਈਕਮਾਨ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ, ਪਰ ਪਾਰਟੀ ਵੱਲੋਂ ਲਏ ਗਏ ਹਾਲੀਆ ਫੈਸਲਿਆਂ ਤੋਂ ਲੋਕ ਅਤੇ ਵਰਕਰ ਨਿਰਾਸ਼ ਹਨ। ਬਾਜਵਾ ਨੇ ਕਿਹਾ ਕਿ ਹਾਈਕਮਾਨ ਨੂੰ ਇਨ੍ਹਾਂ ਫੈਸਲਿਆਂ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਵੀ ਸਲਾਹ ਦਿੱਤੀ ਕਿ ਉਹ ਇਸ ਮਾਮਲੇ 'ਤੇ ਹਾਈਕਮਾਨ ਨਾਲ ਖੁਦ ਮੁਲਾਕਾਤ ਕਰਨ।

ਚੰਨੀ ਬਨਾਮ ਰਾਜਾ ਵੜਿੰਗ: ਕਲੇਸ਼ ਜੱਗ-ਜਾਹਿਰ

ਇਸ ਮੀਟਿੰਗ ਦੌਰਾਨ ਸੂਬਾ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਦੇ ਅੰਦਰ ਚੱਲ ਰਿਹਾ 'ਪੇਚ' ਸਾਫ ਨਜ਼ਰ ਆਇਆ। ਪਾਰਟੀ ਦੀ ਨਵੀਂ ਕਮੇਟੀਆਂ ਦੀ ਸੂਚੀ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਖਿੱਚੋਤਾਨ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕਈ ਸੀਨੀਅਰ ਆਗੂ ਨਵੀਂ ਨਿਯੁਕਤੀਆਂ ਅਤੇ ਅਹੁਦਿਆਂ ਦੀ ਵੰਡ ਤੋਂ ਖੁਸ਼ ਨਹੀਂ ਹਨ।

ਅਗਲੀ ਰਣਨੀਤੀ

ਚੰਨੀ ਦੇ ਘਰ ਹੋਈ ਇਹ ਮੀਟਿੰਗ ਖਤਮ ਹੋ ਗਈ ਹੈ, ਪਰ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਇਹ ਮੰਥਨ ਅਜੇ ਜਾਰੀ ਰਹੇਗਾ। ਸੂਤਰਾਂ ਮੁਤਾਬਕ ਨਾਰਾਜ਼ ਆਗੂਆਂ ਦਾ ਇੱਕ ਵਫ਼ਦ ਜਲਦ ਹੀ ਦਿੱਲੀ ਜਾ ਕੇ ਹਾਈਕਮਾਨ ਦੇ ਸਾਹਮਣੇ ਆਪਣਾ ਪੱਖ ਰੱਖੇਗਾ। ਆਉਣ ਵਾਲੇ ਦਿਨਾਂ ਵਿੱਚ ਇਹ ਅੰਦਰੂਨੀ ਕਲੇਸ਼ ਕਿਹੜਾ ਮੋੜ ਲੈਂਦਾ ਹੈ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।