Thursday, 26th of February 2026

ਨਵਜੋਤ ਕੌਰ ਸਿੱਧੂ ਦੇ ਤੇਵਰ ਬਰਕਰਾਰ! ਅਸੀਂ ਚੋਰਾਂ ਦਾ ਸਾਥ ਨਹੀਂ ਦੇਵਾਂਗੇ: ਨਵਜੋਤ ਸਿੱਧੂ

Reported by: Gurjeet Singh  |  Edited by: Jitendra Baghel  |  December 09th 2025 06:06 PM  |  Updated: December 09th 2025 06:06 PM
ਨਵਜੋਤ ਕੌਰ ਸਿੱਧੂ ਦੇ ਤੇਵਰ ਬਰਕਰਾਰ! ਅਸੀਂ ਚੋਰਾਂ ਦਾ ਸਾਥ ਨਹੀਂ ਦੇਵਾਂਗੇ: ਨਵਜੋਤ ਸਿੱਧੂ

ਨਵਜੋਤ ਕੌਰ ਸਿੱਧੂ ਦੇ ਤੇਵਰ ਬਰਕਰਾਰ! ਅਸੀਂ ਚੋਰਾਂ ਦਾ ਸਾਥ ਨਹੀਂ ਦੇਵਾਂਗੇ: ਨਵਜੋਤ ਸਿੱਧੂ

ਪੰਜਾਬ ਕਾਂਗਰਸ ਤੋਂ ਮੁਅੱਤਲ ਹੋਣ ਦੇ ਬਾਵਜੂਦ ਵੀ ਨਵਜੋਤ ਕੌਰ ਸਿੱਧੂ ਦੇ ਸੁਰ ਨਹੀਂ ਬਦਲੇ, ਪਟਿਆਲਾ ਵਿੱਚ ਗੱਲਬਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਨਾਲ ਗੱਲਬਾਤ ਕਰ ਰਹੀ ਹੈ, ਪਰ ਉਹ ਚੋਰਾਂ ਦਾ ਸਮਰਥਨ ਨਹੀਂ ਕਰੇਗੀ। ਉਹਨਾਂ ਕਿਹਾ ਉਹ ਕਾਂਗਰਸ ਪਾਰਟੀ ਨਾਲ ਫਿਰ ਹੀ ਕੰਮ ਕਰ ਸਕਦੀ ਹੈ, ਜੇਕਰ ਪਾਰਟੀ ਕਾਂਗਰਸ ਨੂੰ ਬਰਬਾਦ ਕਰਨ ਵਾਲੇ ਲੋਕਾਂ ਨੂੰ ਪਾਸੇ ਕਰੇਗੀ। 

ਨਵਜੋਤ ਕੌਰ ਸਿੱਧੂ ਨੇ ਅੱਗੇ ਦਾਅਵਾ ਕੀਤਾ ਕਿ ਜਦੋਂ ਉਹ ਰਾਜਪਾਲ ਨੂੰ ਮਿਲਣ ਗਈ ਸੀ ਤਾਂ ਮੀਡੀਆ ਨੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ। ਉੱਥੇ ਹੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੇ ਨੋਟਿਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ, ਉਹਨਾਂ ਕਿਹਾ ਰੰਧਾਵਾ ਨੇ ਰਾਜਸਥਾਨ ਵਿਚ ਪੈਸੇ ਲਈ ਟਿਕਟਾਂ ਵੇਚੀਆਂ। ਉਹਨਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਾ੍ਪਰਟੀ ਉੱਤੇ ਵੀ ਸਵਾਲ ਚੁੱਕੇ, ਅਤੇ ਕਿਹਾ ਉਹ ਰੰਧਾਵਾ ਆਪਣੀ ਪਤਨੀ ਨੂੰ ਤਾ ਜਿਤਾ ਨਹੀਂ ਸਕੇ, ਸੁਖਜਿੰਦਰ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। 

ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਵਾਲਿਕ ਰੇਂਜ ਵਿੱਚ 5 ਹਜ਼ਾਰ ਤੋਂ 10 ਹਜ਼ਾਰ ਏਕੜ ਜ਼ਮੀਨ ਦਬਾ ਰੱਖੀ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੀ ਇਹਨਾਂ ਮੁੱਦਿਆਂ ਨੂੰ ਉਠਾਉਣ ਅਤੇ ਹੀਰੋ ਬਣ ਸਕਦੇ ਹਨ। ਪਰ ਰਾਹੁਲ ਗਾਂਧੀ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੇ ਰਾਹੁਲ ਗਾਂਧੀ ਨੂੰ ਗੁੰਮਰਾਹ ਕਰਕੇ ਮਾਮਲੇ ਅੱਧ ਵਿਚਕਾਰ ਲਟਕਾ ਕੇ ਰੱਖਿਆ। ਪਰ ਖੁਸ਼ਕਿਸਮਤੀ ਨਾਲ ਮੇਰਾ ਪੰਜਾਬ ਰਾਜਪਾਲ ਆਫਿਸ ਲਈ ਮੈਨੂੰ ਟਾਇਮ ਗਿਆ ਸੀ।   

ਅੱਗੇ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਮੈਂ ਆਪਣੇ ਪਤੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੈਂ ਸਿਆਸਤ ਤੋਂ ਦੂਰ ਆ ਹੁਣ, ਨਵਜੌਤ ਕੌਰ ਸਿੱਧੂ ਨੇ ਕਿਹਾ ਪੰਜਾਬ ਵਿੱਚ ਕਾਂਗਰਸ ਨੂੰ ਬਰਬਾਦ ਕਰਨ ਦੇ ਇਲਜ਼ਾਮ ਨਵਜੌਤ ਸਿੰਘ ਸਿੱਧੂ ਉਤੇ ਲਗਾਏ ਜਾ ਰਹੇ ਸਨ, ਹੁਣ ਜਦੋਂ 5-5 ਮੁੱਖ ਮੰਤਰੀ ਦੀ ਕੁਰਸੀ ਲਈ ਦੌੜ ਰਹੇ ਹਨ, ਤਾਂ ਕਾਂਗਰਸ ਦੀ ਸਰਕਾਰ ਬਣਾ ਕੇ ਦਿਖਾਓ। ਉਹਨਾਂ ਕਿਹਾ ਮੈਂ ਪਹਿਲਾ ਵੀ ਕਹਿ ਚੁੱਕੀ ਹਾਂ ਕਿ ਮੇਰੇ ਤੋਂ ਕਦੇ ਵੀ ਕਿਸੇ ਨੇ ਪੈਸੇ ਨਹੀਂ ਮੰਗੇ। ਉਹਨਾਂ ਕਿਹਾ ਮੈਂ ਸਿਰਫ਼ ਇਹ ਕਿਹਾ ਸੀ ਕਿ ਮੁੱਖ ਮੰਤਰੀ ਬਣਨ ਲਈ 500 ਕਰੋੜ ਰੁਪਏ ਚਾਹੀਦੇ ਹਨ, ਜੋ ਕਿ ਮੇਰੇ ਕੋਲ ਨਹੀਂ ਹਨ।

Latest News