Friday, 9th of October 2026

Bathinda News: ਪੰਜਾਬ ਦੀ ਸਿਆਸਤ 'ਚ ਮੱਚੀ ਹਾਹਾਕਾਰ, ਕਾਂਗਰਸੀ ਆਗੂ ਦੇ ਬੇਟੇ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਬੋਲਿਆ-'ਮੇਰੇ ਨਾਲ ਧੋਖਾ ਹੋਇਆ'

Edited By: Lajwinder Kaur | Updated at:
Bathinda News: ਪੰਜਾਬ ਦੀ ਸਿਆਸਤ 'ਚ ਮੱਚੀ ਹਾਹਾਕਾਰ, ਕਾਂਗਰਸੀ ਆਗੂ ਦੇ ਬੇਟੇ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਬੋਲਿਆ-'ਮੇਰੇ ਨਾਲ ਧੋਖਾ ਹੋਇਆ'

Bathinda News: ਪੰਜਾਬ ਦੀ ਸਿਆਸਤ 'ਚ ਮੱਚੀ ਹਾਹਾਕਾਰ, ਕਾਂਗਰਸੀ ਆਗੂ ਦੇ ਬੇਟੇ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਬੋਲਿਆ-'ਮੇਰੇ ਨਾਲ ਧੋਖਾ ਹੋਇਆ'

Bathinda News: ਬਠਿੰਡਾ ਦੇ ਮੌੜ ਮੰਡੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਦਵਿੰਦਰ ਨੱਤ ਨੇ ਖ਼ੁਦਕੁਸ਼ੀ ਕਰ ਲਈ ਹੈ। ਦਵਿੰਦਰ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਮੋਹਾਲੀ ਦੇ ਇੱਕ ਬਿਲਡਰ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।

ਵੀਡੀਓ ਵਿੱਚ ਦਵਿੰਦਰ ਨੇ ਕਿਹਾ ਕਿ ਉਕਤ ਬਿਲਡਰ ਨੇ ਉਨ੍ਹਾਂ ਕੋਲੋਂ ਕਰੋੜਾਂ ਰੁਪਏ ਲਏ ਹੋਏ ਸਨ ਅਤੇ ਉਹ ਇਸੇ ਕਾਰਨ ਲਗਾਤਾਰ ਪਰੇਸ਼ਾਨ ਸਨ। ਉਨ੍ਹਾਂ ਅੱਗੇ ਕਿਹਾ, "ਮੈਂ ਆਪਣੀ ਪਹਿਲੀ ਅਤੇ ਆਖਰੀ ਵੀਡੀਓ ਬਣਾ ਰਿਹਾ ਹਾਂ। ਮੇਰੇ ਨਾਲ ਧੋਖਾ ਹੋਇਆ ਹੈ, ਮੇਰੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ।" ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ 30 ਬੋਰ ਦੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਦੱਸ ਦੇਈਏ ਕਿ ਦਵਿੰਦਰ ਨੱਤ ਪੇਸ਼ੇ ਤੋਂ ਐਡਵੋਕੇਟ ਸਨ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਸੁਖਰਾਜ ਨੱਤ ਦਾ ਵੀ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ।

ਜਾਣੋ ਵੀਡੀਓ ਵਿੱਚ ਦਵਿੰਦਰ ਨੇ ਕੀ ਕਿਹਾ...

ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ: ਦਵਿੰਦਰ ਨੇ ਕਿਹਾ, "ਸਤਿ ਸ੍ਰੀ ਅਕਾਲ ਭਾਈ ਜੀ। ਮੈਂ ਜ਼ਿੰਦਗੀ ਵਿੱਚ ਕਦੇ ਵੀਡੀਓ ਨਹੀਂ ਬਣਾਇਆ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਅਤੇ ਆਖਰੀ ਵੀਡੀਓ ਹੈ। ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਚੁੱਕਾ ਹੈ। ਸੁਸ਼ਮਾ ਗਰੁੱਪ ਦੇ ਮਾਲਕ ਬਿੰਦਰਪਾਲ ਮਿੱਤਲ, ਉਨ੍ਹਾਂ ਦੇ ਬੇਟੇ ਪ੍ਰਤੀਕ ਮਿੱਤਲ, ਭਾਰਤ ਮਿੱਤਲ ਅਤੇ ਪੂਰੇ ਪਰਿਵਾਰ ਨੇ ਮੇਰੇ ਨਾਲ ਧੋਖਾ ਕੀਤਾ ਹੈ।"

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਵੀ ਗਿਆ ਸੀ: "ਮੈਂ ਕੋਈ ਆਮ ਇਨਸਾਨ ਦਾ ਪੁੱਤਰ ਨਹੀਂ ਹਾਂ। ਮੇਰੇ ਫਾਦਰ ਸਾਹਿਬ ਨੇ ਤਿੰਨ ਚੋਣਾਂ ਲੜੀਆਂ ਹਨ। ਅਸੀਂ ਕਾਂਗਰਸ ਨਾਲ ਸਬੰਧ ਰੱਖਦੇ ਹਾਂ। ਮੈਂ ਆਪਣੀ ਫਰਿਆਦ ਲੈ ਕੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਵੀ ਗਿਆ ਸੀ। ਮੇਰੇ ਪਿਤਾ ਜੀ ਨੇ ਆਪਣੀ ਜ਼ਮੀਨ ਵੇਚ ਕੇ ਪੈਸੇ ਦਿੱਤੇ ਸਨ।"

ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ: "ਮੇਰੇ ਪਿਤਾ ਦੀ ਮੌਤ ਤੋਂ ਬਾਅਦ ਜੋ ਕੁਝ ਪੈਸੇ ਮਿਲੇ ਸਨ, ਮੈਂ ਉਹ ਪੈਸੇ ਵੀ ਉਨ੍ਹਾਂ ਨੂੰ ਦੇ ਦਿੱਤੇ। ਮੇਰੇ ਨਾਲ ਤਾਂ ਚਾਰੋਂ ਪਾਸਿਓਂ ਧੋਖਾ ਹੋ ਗਿਆ ਹੈ। ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ।"

ਵੀਡੀਓ ਦੇ ਵਿੱਚ ਦਵਿੰਦਰ ਨੇ ਵਾਰ-ਵਾਰ ਇਨਸਾਫ ਦੀ ਮੰਗ ਕੀਤੀ ਕਿ ਮੇਰੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਏ। ਘਟਨਾ ਦੀ ਸੂਚਨਾ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।