Wednesday, 1st of July 2026

ਔਰਤਾਂ ਲਈ ਜ਼ਰੂਰੀ ਖ਼ਬਰ: ਖਾਤੇ 'ਚ ਪੈਸੇ ਨਾ ਆਉਣ ਵਾਲੀਆਂ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਖਾਸ ਸੁਨੇਹਾ, 24 ਘੰਟਿਆਂ ਦੇ ਅੰਦਰ…

Edited By: Lajwinder Kaur | Updated at: July 01st 2026 05:19 PM
Trending News
ਔਰਤਾਂ ਲਈ ਜ਼ਰੂਰੀ ਖ਼ਬਰ: ਖਾਤੇ 'ਚ ਪੈਸੇ ਨਾ ਆਉਣ ਵਾਲੀਆਂ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਖਾਸ ਸੁਨੇਹਾ, 24 ਘੰਟਿਆਂ ਦੇ ਅੰਦਰ…

ਔਰਤਾਂ ਲਈ ਜ਼ਰੂਰੀ ਖ਼ਬਰ: ਖਾਤੇ 'ਚ ਪੈਸੇ ਨਾ ਆਉਣ ਵਾਲੀਆਂ ਲਾਭਪਾਤਰੀਆਂ ਨੂੰ ਸਰਕਾਰ ਵੱਲੋਂ ਖਾਸ ਸੁਨੇਹਾ, 24 ਘੰਟਿਆਂ ਦੇ ਅੰਦਰ…

ਪੰਬ ਦੇ ਵਿੱਚ ਅੱਜ 'ਆਪ' ਸਰਕਾਰ ਵੱਲੋਂ ਆਪਣੀ ਆਖੀਰਲੀ ਗਰੰਟੀ ਯਾਨੀਕਿ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਵੀ ਪੂਰੀ ਕਰ ਦਿੱਤੀ ਗਈ ਹੈ। ਜਿਸ ਕਰਕੇ ਅੱਜ ਪੰਜਾਬ ਦੇ ਵਿੱਚ ਇਹ ਯੋਜਨਾ ਚਰਚਾ ਦੇ ਵਿੱਚ ਬਣੀ ਹੋਈ ਹੈ। ਕੁੱਝ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਦੁਪਹਿਰ 12 ਵਜੇ ਤੋਂ ਬਾਅਦ ਪੈਸਾ ਆਉਣ ਲੱਗ ਪਏ ਹਨ। ਦੂਜੇ ਪਾਸੇ ਕੁੱਝ ਮਹਿਲਾਵਾਂ ਮੁੜ-ਮੁੜ ਆਪਣੇ ਫੋਨ ਦੀ ਸਕ੍ਰੀਨ ਨੂੰ ਦੇਖ ਰਹੀਆਂ ਹਨ ਕਿ ਆਇਆ ਮੈਸੇਜ ਜਾਂ ਨਹੀਂ! ਦੱਸ ਦਈਏ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਰਜਿਸਟਰ ਮਹਿਲਾਵਾਂ ਨੂੰ ਹੌਸਲਾ ਦਿੰਦੇ ਹੋਏ ਮੈਸੇਜ ਭੇਜੇ ਗਏ ਹਨ। ਜਿਸ ਵਿੱਚ ਦੱਸਿਆ ਗਿਆ ਹੈ ਕਿ ਅਗਲੇ 24 ਘੰਟਿਆਂ ਦੇ ਅੰਦਰ ਬੈਂਕ ਅਕਾਊਂਟ ਦੇ ਵਿੱਚ ਪੈਸੇ ਆ ਜਾਣਗੇ।

 ਔਰਤਾਂ ਨੂੰ ਆਰਥਿਕ ਪੱਖ ਤੋਂ ਮਜ਼ਬੂਤੀ ਦੇਣ ਵਾਲੀ ਯੋਜਨਾ

ਪੰਜਾਬ ਸਰਕਾਰ ਨੇ ਸੂਬੇ ਦੀਆਂ ਔਰਤਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਮਦਦ ਲਈ ਆਪਣੀ ਅਹਿਮ ਯੋਜਨਾ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਨੂੰ ਅਮਲੀ ਰੂਪ ਦੇ ਦਿੱਤਾ ਹੈ। ਅੱਜ 1 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਹਲਕੇ ਧੂਰੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਰਕਾਰ ਵੱਲੋਂ ਸੂਬੇ ਭਰ ਦੀਆਂ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ 1,100 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ ਹੈ।

ਪਹਿਲੀ ਵਾਰ ਜਾਰੀ ਹੋਈ ਤਿੰਨ ਮਹੀਨਿਆਂ ਦੀ ਰਾਸ਼ੀ

ਇਸ ਯੋਜਨਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਰਕਾਰ ਨੇ ਪਹਿਲੀ ਵਾਰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੀ ਰਾਸ਼ੀ ਇਕੱਠੀ ਜਾਰੀ ਕੀਤੀ ਹੈ। ਯੋਜਨਾ ਦੇ ਨਿਯਮਾਂ ਅਨੁਸਾਰ, ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੁੱਲ 3,000 ਰੁਪਏ ਅਤੇ ਦਲਿਤ (SC) ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੁੱਲ 4,500 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਲਗਭਗ 40 ਲੱਖ ਮਹਿਲਾਵਾਂ ਨੇ ਇਸ ਸਕੀਮ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ। 

ਸਮਾਗਮ ਦੌਰਾਨ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਮੌਕੇ 'ਤੇ ਮੌਜੂਦ ਇੱਕ ਔਰਤ ਦੇ ਮੋਬਾਈਲ ਫੋਨ 'ਤੇ 4,500 ਰੁਪਏ ਜਮ੍ਹਾ ਹੋਣ ਦਾ ਮੈਸੇਜ ਆਇਆ, ਜਿਸ ਨੂੰ ਮੁੱਖ ਮੰਤਰੀ ਨੇ ਖੁਦ ਸਾਰਿਆਂ ਨਾਲ ਸਾਂਝਾ ਕੀਤਾ। ਜਿਸ ਤੋਂ ਬਾਅਦ ਪੰਜਾਬ ਦੇ ਵੱਖ ਹਿੱਸਿਆਂ ਤੋਂ ਪੈਸੇ ਵਾਲੇ ਸੁਨੇਹੇ ਆਉਣ ਲੱਗ ਪਏ ਹਨ।

ਪੈਸੇ ਨਾ ਆਉਣ ਦੀ ਸਥਿਤੀ ਵਿੱਚ ਕੀ ਕਰਨਾ ਹੈ?

ਕਈ ਮਹਿਲਾਵਾਂ ਟੈਂਸ਼ਨ 'ਚ ਹਨ ਕਿ ਉਨ੍ਹਾਂ ਦੇ ਖਾਤਿਆਂ ਵਿੱਚ ਅਜੇ ਤੱਕ ਇਹ ਰਾਸ਼ੀ ਨਹੀਂ ਪਹੁੰਚੀ ਹੈ। ਇਸ ਸਬੰਧੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਮਹਿਲਾਵਾਂ ਦੇ ਖਾਤਿਆਂ ਵਿੱਚ ਰਾਸ਼ੀ ਨਹੀਂ ਆਈ, ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਨੇ ਇੱਕ ਅਧਿਕਾਰਤ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਉਨ੍ਹਾਂ ਦੀ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ ਅਤੇ ਇਹ ਰਕਮ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਹੋ ਜਾਵੇਗੀ।

ਇਸ ਸਰਕਾਰੀ ਭਰੋਸੇ ਤੋਂ ਬਾਅਦ ਲਾਭਪਾਤਰੀ ਮਹਿਲਾਵਾਂ ਨੇ ਸੁੱਖ ਦਾ ਸਾਹ ਲਿਆ ਹੈ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਜੇਕਰ 24 ਘੰਟਿਆਂ ਬਾਅਦ ਵੀ ਰਾਸ਼ੀ ਪ੍ਰਾਪਤ ਨਹੀਂ ਹੁੰਦੀ, ਤਾਂ ਹੀ ਉਹ ਸਬੰਧਤ ਵਿਭਾਗ ਨਾਲ ਸੰਪਰਕ ਕਰਨ। ਇਸ ਯੋਜਨਾ ਨੂੰ ਪੰਜਾਬ ਵਿੱਚ ਔਰਤਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਇੱਕ ਵੱਡਾ ਅਤੇ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ।

Punjabi Shorts

Latest News