ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: 12 IPS ਸਮੇਤ 124 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ, ਇਸ ਅਫਸਰ ਨੂੰ ਸਪੈਸ਼ਲ DGP ਸਣੇ, ਐਨਆਰਆਈ ਪੰਜਾਬ ਦੀ ਮਿਲੀ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ ਵਿੱਚ ਮੁੜ ਤੋਂ ਪ੍ਰਸ਼ਾਸਨਿਕ ਪੱਧਰ 'ਤੇ ਵੱਡਾ ਫੇਰਬਦਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਸਰਕਾਰ ਵੱਲੋਂ 12 ਆਈਪੀਐਸ (IPS) ਅਧਿਕਾਰੀਆਂ ਸਮੇਤ ਕੁੱਲ 124 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਵੱਡੇ ਫੇਰਬਦਲ ਤਹਿਤ ਕਈ ਸੀਨੀਅਰ ਅਤੇ ਜੂਨੀਅਰ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਬਦਲਾਅ ਕੀਤਾ ਗਿਆ ਹੈ।
ਪ੍ਰਮੁੱਖ ਆਈਪੀਐਸ ਅਧਿਕਾਰੀਆਂ ਦੀ ਨਵੀਂ ਤਾਇਨਾਤੀ:
ਵੀ. ਨੀਰਜਾ: ਇਨ੍ਹਾਂ ਨੂੰ ਸਾਈਬਰ ਕ੍ਰਾਈਮ ਤੋਂ ਹਟਾ ਕੇ ਸਪੈਸ਼ਲ ਡੀਜੀਪੀ, ਐਨਆਰਆਈ (NRI), ਪੰਜਾਬ ਨਿਯੁਕਤ ਕੀਤਾ ਗਿਆ ਹੈ।
ਰਾਜੇਸ਼ ਕੁਮਾਰ ਜੈਸਵਾਲ: ਇਨ੍ਹਾਂ ਨੂੰ ਐਨਆਰਆਈ ਵਿਭਾਗ ਤੋਂ ਤਬਦੀਲ ਕਰਕੇ ਏਡੀਜੀਪੀ, ਸਾਈਬਰ ਕ੍ਰਾਈਮ, ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲ ਜੇਲ੍ਹ ਵਿਭਾਗ ਦਾ ਵਾਧੂ ਚਾਰਜ ਵੀ ਰਹੇਗਾ।
ਨਾਨਕ ਸਿੰਘ: ਇਨ੍ਹਾਂ ਨੂੰ ਡੀਆਈਜੀ, ਇੰਟਰਨਲ ਵਿਜੀਲੈਂਸ ਸੈੱਲ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਰੋਪੜ ਰੇਂਜ ਦੇ ਡੀਆਈਜੀ ਦਾ ਵਾਧੂ ਚਾਰਜ ਵੀ ਸੰਭਾਲਣਗੇ।
ਵਤਸਲਾ ਗੁਪਤਾ: ਇਨ੍ਹਾਂ ਨੂੰ ਏਆਈਜੀ, ਪਰਸੋਨਲ-II, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।
ਪ੍ਰਗਿਆ ਜੈਨ: ਇਨ੍ਹਾਂ ਨੂੰ ਏਆਈਜੀ, ਏਐਨਟੀਐਫ (ANTF), ਲੁਧਿਆਣਾ ਰੇਂਜ ਨਿਯੁਕਤ ਕੀਤਾ ਗਿਆ ਹੈ, ਜਦਕਿ ਉਨ੍ਹਾਂ ਕੋਲ ਅੰਦਰੂਨੀ ਸੁਰੱਖਿਆ ਦਾ ਵਾਧੂ ਚਾਰਜ ਵੀ ਹੋਵੇਗਾ।
ਅਰਵਿੰਦ ਮੀਣਾ: ਇਨ੍ਹਾਂ ਨੂੰ ਡੀਸੀਪੀ ਕਾਨੂੰਨ ਅਤੇ ਵਿਵਸਥਾ, ਲੁਧਿਆਣਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਆਕਰਸ਼ੀ ਜੈਨ: ਇਨ੍ਹਾਂ ਨੂੰ ਡੀਸੀਪੀ ਹੈੱਡਕੁਆਰਟਰ, ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ।
ਜਸਰੂਪ ਕੌਰ ਬਾਠ: ਇਨ੍ਹਾਂ ਨੂੰ ਡੀਸੀਪੀ ਕਾਨੂੰਨ ਅਤੇ ਵਿਵਸਥਾ, ਜਲੰਧਰ ਨਿਯੁਕਤ ਕੀਤਾ ਗਿਆ ਹੈ।
ਆਦਿੱਤਿਆ ਐਸ. ਵਾਰੀਅਰ: ਇਨ੍ਹਾਂ ਨੂੰ ਡੀਸੀਪੀ ਸਿਟੀ, ਜਲੰਧਰ ਦੀ ਕਮਾਨ ਸੌਂਪੀ ਗਈ ਹੈ।
ਜਯੰਤ ਪੁਰੀ: ਇਨ੍ਹਾਂ ਨੂੰ ਏਡੀਸੀਪੀ ਇਨਵੈਸਟੀਗੇਸ਼ਨ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।
ਅਸ਼ੋਕ ਮੀਨਾ: ਇਨ੍ਹਾਂ ਨੂੰ ਐਸਪੀ ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ ਵਜੋਂ ਤਾਇਨਾਤ ਕੀਤਾ ਗਿਆ ਹੈ।
ਧਾਰਵਤ ਸਾਈਂ ਪ੍ਰਕਾਸ਼: ਇਨ੍ਹਾਂ ਨੂੰ ਏਡੀਸੀਪੀ-III, ਲੁਧਿਆਣਾ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।
ਵਿਭਾਗ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਨਾਲ ਪੁਲਿਸ ਪ੍ਰਸ਼ਾਸਨ ਵਿੱਚ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਉਮੀਦ ਜਤਾਈ ਜਾ ਰਹੀ ਹੈ।

ਹੁਣ ਵੇਖੋ ਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ -


