Friday, 10th of July 2026

Ludhiana: ਲੁਧਿਆਣਾ 'ਚ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ: 3100 ਕਿੱਲੋ ਚੂਰਾ ਪੋਸਤ ਤੇ 3 ਮਹਿੰਗੀਆਂ ਕਾਰਾਂ ਬਰਾਮਦ; ਪੁਲਿਸ ਨੂੰ ਇੰਝ ਚਕਮਾ ਦੇ ਮੁਲਜ਼ਮ ਹੋਏ ਫਰਾਰ

Edited By: Lajwinder Kaur | Updated at: March 28th 2026 10:47 AM
Trending News
Ludhiana: ਲੁਧਿਆਣਾ 'ਚ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ: 3100 ਕਿੱਲੋ ਚੂਰਾ ਪੋਸਤ ਤੇ 3 ਮਹਿੰਗੀਆਂ ਕਾਰਾਂ ਬਰਾਮਦ; ਪੁਲਿਸ ਨੂੰ ਇੰਝ ਚਕਮਾ ਦੇ ਮੁਲਜ਼ਮ ਹੋਏ ਫਰਾਰ

Ludhiana: ਲੁਧਿਆਣਾ 'ਚ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ: 3100 ਕਿੱਲੋ ਚੂਰਾ ਪੋਸਤ ਤੇ 3 ਮਹਿੰਗੀਆਂ ਕਾਰਾਂ ਬਰਾਮਦ; ਪੁਲਿਸ ਨੂੰ ਇੰਝ ਚਕਮਾ ਦੇ ਮੁਲਜ਼ਮ ਹੋਏ ਫਰਾਰ

Ludhiana News: ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਜਮਾਲਪੁਰ ਦੀ ਪੁਲਿਸ ਟੀਮ ਨੇ ਛਾਪੇਮਾਰੀ ਦੌਰਾਨ ਇੱਕ ਟਰੱਕ ਅਤੇ ਤਿੰਨ ਹੋਰ ਵਾਹਨਾਂ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਬਰਾਮਦ ਕੀਤੇ ਗਏ ਚੂਰਾ ਪੋਸਤ (ਭੁੱਕੀ) ਦਾ ਕੁੱਲ ਵਜ਼ਨ 3100 ਕਿਲੋਗ੍ਰਾਮ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਪੁਲਿਸ ਦੀ ਆਮਦ ਦੀ ਭਣਕ ਲੱਗਦਿਆਂ ਹੀ ਮੁਲਜ਼ਮ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਵਿੱਚ ਪੁਲਿਸ ਵੱਲੋਂ ਸਰਗਰਮੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਵੱਲੋਂ ਵਿਛਾਇਆ ਜਾਲ

ਜਾਣਕਾਰੀ ਮੁਤਾਬਕ, 27 ਮਾਰਚ ਨੂੰ ਐਸ.ਆਈ. (SI) ਦਲਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਜਮਾਲਪੁਰ ਚੌਂਕ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਇੱਕ ਖਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇੱਕ ਟਰੱਕ (ਨੰਬਰ HR64A-5376), ਜਿਸ 'ਤੇ 'ਗਿੱਲ ਕੈਚ' ਲਿਖਿਆ ਹੋਇਆ ਹੈ, ਵਿੱਚ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਲੱਦਿਆ ਹੋਇਆ ਹੈ। ਮੁਖ਼ਬਰ ਨੇ ਦੱਸਿਆ ਕਿ ਤਸਕਰਾਂ ਨੇ ਜਮਾਲਪੁਰ ਇਲਾਕੇ ਵਿੱਚ ਸਪਲਾਈ ਦੇਣ ਤੋਂ ਬਾਅਦ ਟਰੱਕ ਨੂੰ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਇੱਕ ਸੁੰਨਸਾਨ ਇਲਾਕੇ ਵਿੱਚ ਖੜ੍ਹਾ ਕੀਤਾ ਹੋਇਆ ਹੈ।

ਛਾਪੇਮਾਰੀ ਅਤੇ ਵਾਹਨਾਂ ਦੀ ਜ਼ਬਤੀ:

ਪੁਲਿਸ ਟੀਮ ਨੇ ਬਿਨਾਂ ਸਮਾਂ ਗਵਾਏ ਦੱਸੇ ਗਏ ਟਿਕਾਣੇ 'ਤੇ ਰੇਡ ਕੀਤੀ, ਪਰ ਪੁਲਿਸ ਨੂੰ ਦੇਖਦੇ ਹੀ ਉੱਥੇ ਮੌਜੂਦ ਮੁਲਜ਼ਮ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਸਫ਼ਲ ਹੋ ਗਏ। ਜਦੋਂ ਪੁਲਿਸ ਨੇ ਉੱਥੇ ਖੜ੍ਹੇ ਚਿੱਟੇ ਰੰਗ ਦੇ ਟਰੱਕ ਦੀ ਤਲਾਸ਼ੀ ਲਈ, ਤਾਂ ਉਸ ਦੇ ਅੰਦਰ ਬੋਰੀਆਂ ਵਿੱਚ ਭਰਿਆ ਹੋਇਆ ਭਾਰੀ ਮਾਤਰਾ ਵਿੱਚ ਚੂਰਾ ਪੋਸਤ ਬਰਾਮਦ ਹੋਇਆ। ਇਸ ਤੋਂ ਇਲਾਵਾ, ਪੁਲਿਸ ਨੇ ਮੌਕੇ ਤੋਂ ਤਿੰਨ ਹੋਰ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਵਰਤੋਂ ਨਸ਼ੇ ਦੀ ਸਪਲਾਈ ਵੱਖ-ਵੱਖ ਥਾਵਾਂ 'ਤੇ ਪਹੁੰਚਾਉਣ ਲਈ ਕੀਤੀ ਜਾਣੀ ਸੀ। ਜ਼ਬਤ ਕੀਤੇ ਗਏ ਵਾਹਨਾਂ ਵਿੱਚ ਮਹਿੰਦਰਾ ਬੋਲੇਰੋ (PB10CC-3767), ਇਸੁਜ਼ੂ (PB11CF-1759) ਅਤੇ ਮਹਿੰਦਰਾ ਸਕਾਰਪੀਓ (PB13BS-2020) ਸ਼ਾਮਲ ਹਨ।

NDPS ਐਕਟ ਤਹਿਤ ਮਾਮਲਾ ਦਰਜ:

ਪੁਲਿਸ ਨੇ ਟਰੱਕ ਅਤੇ ਤਿੰਨੋਂ ਲਗਜ਼ਰੀ ਗੱਡੀਆਂ ਸਮੇਤ ਕੁੱਲ 3100 ਕਿੱਲੋ ਚੂਰਾ ਪੋਸਤ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ NDPS ਐਕਟ ਦੀ ਧਾਰਾ 15-61-85 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਨ੍ਹਾਂ ਵਾਹਨਾਂ ਦੇ ਮਾਲਕਾਂ ਦਾ ਰਿਕਾਰਡ ਖੰਗਾਲ ਰਹੀ ਹੈ ਤਾਂ ਜੋ ਮੁੱਖ ਤਸਕਰਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

Punjabi Shorts

Latest News