Tuesday, 21st of July 2026

ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਲਈ ਪਿੰਡਾਂ ਤੋਂ ਪਹੁੰਚਿਆ ਪਿਆਰ ਭਰਿਆ ਲੰਗਰ, ਪੰਜਾਬ ਦੀ ਧਰਤੀ ਨੇ ਫਿਰ ਦਿਖਾਈ ਆਪਣੀ ਰਿਵਾਇਤ

ਅਮਰੀਕਾ-ਭਾਰਤ ਟਰੇਡ ਡੀਲ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਦਿੱਲੀ ਵੱਲ ਕੂਚ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਪਹੁੰਚੇ, ਪਰ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਨੇੜਲੇ ਪਿੰਡਾਂ ਦੇ ਲੋਕਾਂ ਨੇ ਕਿਸਾਨਾਂ ਲਈ ਲੰਗਰ ਅਤੇ ਚਾਹ ਦੀ ਸੇਵਾ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ।

Edited By: Lajwinder Kaur | Updated at: July 21st 2026 02:56 PM
Trending News
ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਲਈ ਪਿੰਡਾਂ ਤੋਂ ਪਹੁੰਚਿਆ ਪਿਆਰ ਭਰਿਆ ਲੰਗਰ, ਪੰਜਾਬ ਦੀ ਧਰਤੀ ਨੇ ਫਿਰ ਦਿਖਾਈ ਆਪਣੀ ਰਿਵਾਇਤ

ਸ਼ੰਭੂ ਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਲਈ ਪਿੰਡਾਂ ਤੋਂ ਪਹੁੰਚਿਆ ਪਿਆਰ ਭਰਿਆ ਲੰਗਰ, ਪੰਜਾਬ ਦੀ ਧਰਤੀ ਨੇ ਫਿਰ ਦਿਖਾਈ ਆਪਣੀ ਰਿਵਾਇਤ

ਪੰਜਾਬ ਦੇ ਕਿਸਾਨਾਂ ਨੇ ਮੰਗਲਵਾਰ (21 ਜੁਲਾਈ) ਨੂੰ ਅਮਰੀਕਾ-ਭਾਰਤ ਵਿਚਕਾਰ ਹੋਏ ਟਰੇਡ ਡੀਲ ਦੇ ਵਿਰੋਧ ਵਿੱਚ ਦਿੱਲੀ ਵੱਲ ਕੂਚ ਕੀਤਾ। ਕਿਸਾਨ ਸਵੇਰੇ ਹੀ ਦਿੱਲੀ ਵਿੱਚ ਕਿਸਾਨ ਘਾਟ ਜਾਣ ਲਈ ਪਟਿਆਲਾ-ਅੰਬਾਲਾ ਦੇ ਵਿਚਕਾਰ ਬਣੇ ਸ਼ੰਭੂ ਬਾਰਡਰ ਅਤੇ ਸੰਗਰੂਰ-ਜੀਂਦ ਦੇ ਬਣੇ ਖਨੌਰੀ ਬਾਰਡਰ 'ਤੇ ਪਹੁੰਚ ਗਏ। ਇਸ ਦਾ ਪਤਾ ਲੱਗਦਿਆਂ ਹੀ ਹਰਿਆਣਾ ਪੁਲਿਸ ਨੇ ਦੋਵਾਂ ਬਾਰਡਰਾਂ 'ਤੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਸੀਲ ਕਰ ਦਿੱਤਾ, ਜਿਸ ਕਾਰਨ ਕਿਸਾਨ ਅੱਗੇ ਨਹੀਂ ਵਧ ਸਕੇ।

ਪਿੰਡਾਂ ਵਾਲਿਆਂ ਨੇ ਛਕਾਇਆ ਲੰਗਰ

ਪੰਜਾਬ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨ ਸੰਘਰਸ਼ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਪੰਜਾਬ ਦੀ ਅਨੋਖੀ ਮਹਿਮਾਨਨਵਾਜ਼ੀ ਅਤੇ ਸੇਵਾ ਦੀ ਭਾਵਨਾ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਸੰਭੂ ਬਾਰਡਰ 'ਤੇ ਗੱਲਬਾਤ ਦਾ ਸਿਲਸਿਲਾ ਜਾਰੀ ਹੈ, ਉੱਥੇ ਹੀ ਖਨੌਰੀ ਨੇੜੇ ਜੰਮੂ-ਕਟੜਾ ਐਕਸਪ੍ਰੈਸਵੇਅ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਡਟੇ ਕਿਸਾਨਾਂ ਲਈ ਨੇੜਲੇ ਪਿੰਡਾਂ ਵੱਲੋਂ ਲਗਾਤਾਰ ਲੰਗਰ ਪਹੁੰਚਾਇਆ ਜਾ ਰਿਹਾ ਹੈ।

ਘਰਾਂ ਤੋਂ ਤਿਆਰ ਹੋ ਕੇ ਪਹੁੰਚਿਆ ਪ੍ਰਸ਼ਾਦਾ

ਸੰਘਰਸ਼ ਕਰ ਰਹੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਪਿੰਡਾਂ ਦੇ ਲੋਕਾਂ ਨੇ ਆਪਣੇ ਘਰਾਂ ਵਿੱਚੋਂ ਤਾਜ਼ਾ ਖਾਣਾ ਤਿਆਰ ਕਰਵਾ ਕੇ ਬਾਰਡਰਾਂ 'ਤੇ ਭੇਜਿਆ ਹੈ। ਇਸ ਲੰਗਰ ਵਿੱਚ ਦਾਲ, ਰੋਟੀ, ਚਾਵਲ ਅਤੇ ਗਰਮਾ-ਗਰਮ ਚਾਹ ਸ਼ਾਮਲ ਹੈ। ਪਿੰਡਾਂ ਦੇ ਲੋਕਾਂ ਦਾ ਇਹ ਪਿਆਰ ਅਤੇ ਸਾਥ ਦੇਖ ਕੇ ਕਿਸਾਨਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ।

'ਰਸਤੇ ਰੋਕ ਸਕਦੇ ਹਨ, ਪਰ ਸੇਵਾ ਨਹੀਂ'

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਰਸਤੇ ਰੋਕ ਦਿੱਤੇ ਗਏ ਹਨ, ਪਰ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਕੋਈ ਨਹੀਂ ਰੋਕ ਸਕਦਾ। ਬਾਰਡਰਾਂ 'ਤੇ ਬੈਠੇ ਕਿਸਾਨਾਂ ਲਈ ਆਲੇ-ਦੁਆਲੇ ਦੇ ਪਿੰਡ ਵੱਡੀ ਤਾਕਤ ਬਣ ਕੇ ਉੱਭਰੇ ਹਨ।

ਪੰਜਾਬ ਦੀ ਧਰਤੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮੁਸ਼ਕਲ ਸਮੇਂ ਵਿੱਚ ਭਾਈਚਾਰਕ ਸਾਂਝ ਅਤੇ ਸੇਵਾ ਦੀ ਇਹ ਅਟੁੱਟ ਪਰੰਪਰਾ ਹੀ ਪੰਜਾਬ ਦੀ ਅਸਲ ਪਛਾਣ ਹੈ।

Punjabi Shorts

Latest News