Saturday, 15th of August 2026

ਧੀਆਂ ਭੈਣਾਂ 'ਚ ਖੁਸ਼ੀ ਦੀ ਲਹਿਰ! CM ਮਾਨ ਵੱਲੋਂ ਦੱਬਿਆ ਬਟਨ, ਵੱਜ ਗਈ ਕੈਸ਼ ਵਾਲੀ ਟੂੰ-ਟੂੰ! ਅੱਜ ਤੋਂ ਖਾਤਿਆਂ 'ਚ ਪੈਸੇ ਆਉਣ ਲੱਗੇ...

Edited By: Lajwinder Kaur | Updated at: July 01st 2026 02:45 PM
Trending News
ਧੀਆਂ ਭੈਣਾਂ 'ਚ ਖੁਸ਼ੀ ਦੀ ਲਹਿਰ! CM ਮਾਨ ਵੱਲੋਂ ਦੱਬਿਆ ਬਟਨ, ਵੱਜ ਗਈ ਕੈਸ਼ ਵਾਲੀ ਟੂੰ-ਟੂੰ! ਅੱਜ ਤੋਂ ਖਾਤਿਆਂ 'ਚ ਪੈਸੇ ਆਉਣ ਲੱਗੇ...

ਧੀਆਂ ਭੈਣਾਂ 'ਚ ਖੁਸ਼ੀ ਦੀ ਲਹਿਰ! CM ਮਾਨ ਵੱਲੋਂ ਦੱਬਿਆ ਬਟਨ, ਵੱਜ ਗਈ ਕੈਸ਼ ਵਾਲੀ ਟੂੰ-ਟੂੰ! ਅੱਜ ਤੋਂ ਖਾਤਿਆਂ 'ਚ ਪੈਸੇ ਆਉਣ ਲੱਗੇ...

'ਮਾਵਾਂ-ਧੀਆ ਸਤਿਕਾਰ ਯੋਜਨਾ' ਨੂੰ ਲੈ ਕੇ ਪੰਜਾਬ ਦੀਆਂ ਮਹਿਲਾਵਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਅੱਜ 1 ਜੁਲਾਈ 2026 ਤੋਂ ਲਾਭਪਾਤਰੀ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਵਿੱਤੀ ਸਹਾਇਤਾ ਆਉਣ ਦੀ ਸ਼ੁਰੂਆਤ ਹੋ ਗਈ ਹੈ, ਜਿਸ ਦੀ ਪੁਸ਼ਟੀ ਮਹਿਲਾਵਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਆਏ ਮੈਸੇਜਾਂ ਰਾਹੀਂ ਹੋ ਰਹੀ ਹੈ। ਇਹ ਯੋਜਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਤੋਂ ਸ਼ੁਰੂ ਕੀਤੀ ਗਈ ਹੈ, ਜਿੱਥੇ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਸ਼ਾਮਲ ਹੋਈਆਂ ਹਨ। ਸੀਐਮ ਮਾਨ ਵੱਲੋਂ ਬਟਨ ਦੱਬ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਮਹਿਲਾਵਾਂ ਦੇ ਬੈਂਕ ਖਾਤਿਆਂ ਚ ਰਾਸ਼ੀ ਆਉਂਣੀ ਸ਼ੁਰੂ ਹੋ ਜਾਏਗੀ। 40 ਲੱਖ ਤੋਂ ਵੱਧ ਇਸ ਸਕੀਮ ਦੇ ਲਈ ਰਜਿਸਟਰਸ਼ਨ ਹੋਈ ਹੈ। ਇਸ ਲਈ ਅੱਜ ਤੋਂ ਇਹ ਸਕੀਮ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਅੰਦਰ-ਅੰਦਰ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਪੈ ਜਾਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਵਿਧਾਨ ਸਭਾ ਹਲਕੇ ਧੂਰੀ ਤੋਂ ਇਸ ਯੋਜਨਾ ਦਾ ਆਗਾਜ਼ ਕਰਦਿਆਂ ਲਾਭਪਾਤਰੀ ਮਹਿਲਾਵਾਂ ਦੇ ਖਾਤਿਆਂ ਵਿੱਚ 1100 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ।
ਤਿੰਨ ਮਹੀਨਿਆਂ ਦੀ ਰਾਸ਼ੀ ਇੱਕੋ ਵਾਰ ਜਾਰੀ
ਸਰਕਾਰ ਵੱਲੋਂ ਇਸ ਯੋਜਨਾ ਤਹਿਤ ਪਹਿਲੀ ਵਾਰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੀ ਰਾਸ਼ੀ ਇਕੱਠੀ ਜਾਰੀ ਕੀਤੀ ਗਈ ਹੈ। ਇਸ ਪ੍ਰਕਿਰਿਆ ਤਹਿਤ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੁੱਲ 3,000 ਰੁਪਏ ਅਤੇ ਦਲਿਤ (SC) ਵਰਗ ਦੀਆਂ ਮਹਿਲਾਵਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੁੱਲ 4,500 ਰੁਪਏ ਪ੍ਰਦਾਨ ਕੀਤੇ ਗਏ ਹਨ। ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਲਗਭਗ 40 ਲੱਖ ਮਹਿਲਾਵਾਂ ਇਸ ਯੋਜਨਾ ਲਈ ਰਜਿਸਟਰਡ ਹੋ ਚੁੱਕੀਆਂ ਹਨ।
ਸਮਾਗਮ ਦੌਰਾਨ ਮਹਿਲਾਵਾਂ ਵਿੱਚ ਉਤਸ਼ਾਹ
ਇਸ ਸਮਾਗਮ ਦੌਰਾਨ ਇੱਕ ਖਾਸ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਧੂਰੀ ਦੀ ਇੱਕ ਬਲਾਕ ਪ੍ਰਧਾਨ ਮਹਿਲਾ ਮੰਚ 'ਤੇ ਪਹੁੰਚੀ ਅਤੇ ਉਸਨੇ ਮੁੱਖ ਮੰਤਰੀ ਨੂੰ ਆਪਣੇ ਫ਼ੋਨ 'ਤੇ ਆਇਆ 4,500 ਰੁਪਏ ਜਮ੍ਹਾਂ ਹੋਣ ਦਾ ਮੈਸੇਜ ਦਿਖਾਇਆ। ਮੁੱਖ ਮੰਤਰੀ ਨੇ ਖੁਦ ਫ਼ੋਨ ਫੜ ਕੇ ਮੈਸੇਜ ਪੜ੍ਹਿਆ ਅਤੇ ਪੁਸ਼ਟੀ ਕੀਤੀ ਕਿ ਰਾਸ਼ੀ ਖਾਤੇ ਵਿੱਚ ਪਹੁੰਚ ਗਈ ਹੈ। ਮਹਿਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਉਸ ਦੀਆਂ ਚਾਰ ਬੇਟੀਆਂ ਦਾ ਖਰਚਾ ਨਿਕਲਣ ਵਿੱਚ ਬਹੁਤ ਮਦਦ ਮਿਲੇਗੀ।
Punjabi Shorts

Latest News